ਸਾਬਕਾ ਪ੍ਰੇਮੀਆਂ ਨੂੰ ਕੈਟਰੀਨਾ ਨੇ ਕਿਉਂ ਨਹੀਂ ਦਿੱਤਾ ਵਿਆਹ ਦਾ ਸੱਦਾ? ਸਲਮਾਨ ਤੋਂ ਬਾਅਦ ਇਸ ਅਦਾਕਾਰ ਦਾ ਵੀ ਕੱਟਿਆ ਪੱਤ

12/03/2021 3:56:11 PM

ਨਵੀਂ ਦਿੱਲੀ (ਬਿਊਰੋ) : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ 'ਚ ਕੁਝ ਹੀ ਦਿਨ ਰਹਿ ਗਏ ਹਨ, ਉਨ੍ਹਾਂ ਦੇ ਮਹਿਮਾਨਾਂ ਦੀ ਸੂਚੀ ਲਗਾਤਾਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ 'ਚ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਉੱਥੇ ਹੀ ਹੁਣ ਇਸ ਗੈਸਟ ਲਿਸਟ 'ਚੋਂ ਇਕ ਹੋਰ ਨਾਂ ਗਾਇਬ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਸਲਮਾਨ ਨੂੰ ਨਹੀਂ ਭੇਜਿਆ ਗਿਆ ਸੱਦਾ
ETimes ਮੁਤਾਬਕ, ਕੈਟਰੀਨਾ ਨੇ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨੂੰ ਵੀ ਆਪਣੇ ਵਿਆਹ 'ਚ ਨਹੀਂ ਬੁਲਾਇਆ ਹੈ। ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੀ ਪ੍ਰੋਫੈਸ਼ਨਲ ਹੋਣ ਦੇ ਬਾਵਜੂਦ ਵੀ ਕੈਟਰੀਨਾ ਕੈਫ਼ ਆਪਣੇ ਸਾਬਕਾ ਪ੍ਰੇਮੀਆਂ ਨੂੰ ਆਪਣੇ ਵਿਆਹ 'ਚ ਨਹੀਂ ਬੁਲਾ ਰਹੀ ਹੈ। ਰਣਬੀਰ ਨਾਲ ਬ੍ਰੇਕਅੱਪ ਤੋਂ ਬਾਅਦ ਵੀ ਕੈਟਰੀਨਾ ਨੇ ਨਾ ਸਿਰਫ਼ ਅਨੁਰਾਗ ਬਾਸੂ ਦੀ ਫ਼ਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ ਪੂਰੀ ਕੀਤੀ ਸੀ, ਸਗੋਂ ਕਈ ਇੰਟਰਵਿਊ ਵੀ ਦਿੱਤੇ ਸਨ।

ਰਣਬੀਰ ਦਾ ਨਾਂ ਵੀ ਨਹੀਂ ਹੈ ਸੂਚੀ 'ਚ
ਉਂਝ ਸਲਮਾਨ ਦੇ ਪਰਿਵਾਰ ਨੂੰ ਸੱਦਾ ਨਾ ਭੇਜਣ ਦਾ ਮਾਮਲਾ ਬਹੁਤ ਅਜੀਬ ਹੈ ਕਿਉਂਕਿ ਸਲਮਾਨ ਖ਼ਾਨ ਨਾਲ ਬ੍ਰੇਕਅੱਪ ਤੋਂ ਬਾਅਦ ਵੀ ਕੈਟਰੀਨਾ ਕੈਫ ਨੇ ਕਈ ਫ਼ਿਲਮਾਂ ਕੀਤੀਆਂ ਹਨ ਅਤੇ ਉਨ੍ਹਾਂ ਨਾਲ ਬੈਠ ਕੇ ਇੰਟਰਵਿਊ ਵੀ ਦਿੱਤੇ ਹਨ ਅਤੇ ਹਾਲ ਹੀ 'ਚ ਉਹ 'ਸੂਰਿਆਵੰਸ਼ੀ' ਦੇ ਪ੍ਰਮੋਸ਼ਨ ਲਈ 'ਬਿੱਗ ਬੌਸ' 'ਚ ਵੀ ਮੌਜੂਦ ਸੀ।

ਅਰਪਿਤਾ ਨੇ ਕਿਹਾ- ਅਸੀਂ ਨਹੀਂ ਜਾਵਾਂਗੇ
ETimes ਨਾਲ ਗੱਲ ਕਰਦੇ ਹੋਏ, ਅਰਪਿਤਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਪਰਿਵਾਰ 'ਚੋਂ ਕਿਸੇ ਨੂੰ ਵੀ ਰਾਜਸਥਾਨ ਵਿਆਹ 'ਚ ਨਹੀਂ ਬੁਲਾਇਆ ਗਿਆ ਸੀ। ਉਸ ਨੇ ਸਾਫ਼-ਸਾਫ਼ ਕਿਹਾ, 'ਸੋ, ਅਸੀਂ ਨਹੀਂ ਜਾ ਰਹੇ'। ਫਿਲਹਾਲ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਵਿਆਹ ਦੀਆਂ ਖ਼ਬਰਾਂ 'ਤੇ ਚੁੱਪੀ ਧਾਰੀ ਹੋਈ ਹੈ ਪਰ ਰਾਜਸਥਾਨ 'ਚ ਮਹਿਮਾਨਾਂ ਲਈ 45 ਹੋਟਲ ਬੁੱਕ ਕੀਤੇ ਗਏ ਹਨ।

ਕੀ ਕੈਟਰੀਨਾ ਕਰੇਗੀ ਆਲੀਆ ਨੂੰ ਫ਼ੋਨ?
ਹਾਲਾਂਕਿ ਅਜੇ ਤੱਕ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਨ੍ਹਾਂ ਨੂੰ ਕਪੂਰ ਪਰਿਵਾਰ ਵੱਲੋਂ ਸੱਦਾ ਮਿਲਿਆ ਹੈ ਜਾਂ ਨਹੀਂ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਣਬੀਰ ਨਾਲ ਆਲੀਆ ਭੱਟ ਨੂੰ ਨਹੀਂ ਬੁਲਾਇਆ ਗਿਆ ਹੈ ਜਾਂ ਨਹੀਂ। ਕਰਨ ਜੌਹਰ, ਫਰਾਹ ਖ਼ਾਨ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ, ਸਿਧਾਰਥ ਅਤੇ ਕਿਆਰਾ ਦੇ ਵਿਆਹ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita