ਜੱਦੀ ਪਿੰਡ ’ਚ ਭਰਪੂਰ ਸਿਕੰਦਰ ਨੂੰ ਕੀਤਾ ਸਪੁਰਦ-ਏ-ਖ਼ਾਕ

07/09/2020 4:06:06 PM

ਖੰਨਾ (ਕਮਲ) - ਬੀਤੇ ਦਿਨ ਅੰਤਰਰਾਸ਼ਟਰੀ ਲੋਕ ਗਾਇਕ ਸਰਦੂਲ ਸਿਕੰਦਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਅਤੇ ਪ੍ਰਸਿੱਧ ਤਬਲਾ ਵਾਦਕ ਭਰਪੂਰ ਸਿਕੰਦਰ ਦਾ ਖੰਨਾ ਨੇੜਲੇ ਪਿੰਡ ਖੇੜੀ ਨੌਧ ਸਿੰਘ ਵਿਖੇ ਅਚਾਨਕ ਦਿਹਾਂਤ ਹੋ ਗਿਆ। ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।

ਉਨ੍ਹਾਂ ਦੇ ਅਚਾਨਕ ਦਿਹਾਂਤ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਹਲਕਾ ਖੰਨਾ ਵਿਧਾਇਕ ਗੁਰਕੀਰਤ ਸਿੰਘ, ਡਾ. ਗੁਰਮੁੱਖ ਸਿੰਘ ਚਾਹਲ, ਲੋਕ ਗਾਇਕ ਸਤਵਿੰਦਰ ਬੁੱਗਾ, ਦਵਿੰਦਰ ਖੰਨੇਵਾਲਾ, ਬਿੱਟੂ ਖੰਨੇ ਵਾਲਾ, ਬਲਵੀਰ ਰਾਏ, ਸ਼ਬਨਮ ਰਾਏ, ਪਰਮਜੀਤ ਕੌਰ ਲਾਲਕਾ, ਸੁਖਵਿੰਦਰ ਸੁੱਖੀ, ਸਾਬਕਾ ਕੌਂਸਲਰ ਗੁਰਮੀਤ ਨਾਗਪਾਲ ਸਮੇਤ ਵੱਡੀ ਗਿਣਤੀ ਵਿਚ ਕਲਾਕਾਰਾਂ ਨੇ ਸਰਦੂਲ ਸਿਕੰਦਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਦੱਸ ਦਈਏ ਕਿ ਸਰਦੂਲ ਸਿਕੰਦਰ ਦੀ ਪਤਨੀ ਅਤੇ ਪੰਜਾਬੀ ਗਾਇਕਾ ਅਮਰ ਨੂਰੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇਸ ਦੁਖਦਾਇਕ ਖ਼ਬਰ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਸਰਦੂਲ ਜੀ ਦੇ ਵੱਡੇ ਭਰਾ ਭਰਪੂਰ ਅਲੀ ਜੀ 7 ਜੁਲਾਈ 2020 ਨੂੰ ਇਸ ਦੁਨੀਆ ‘ਚੋਂ ਚੱਲੇ ਗਏ ਹਨ। ਰੱਬ ਇਸ ਪਿਆਰੀ ਰੂਹ ਨੂੰ ਸ਼ਾਂਤੀ ਦੇਵੇ ਜਨਤ ਨਸੀਬ ਕਰੇ ਆਮੀਨ।

ਦੱਸਣਯੋਗ ਹੈ ਕਿ ਉਸਤਾਦ ਭਰਪੂਰ ਅਲੀ ਆਪਣੇ ਪਿੱਛੇ ਪਤਨੀ, ਦੋ ਬੇਟੇ ਤੇ ਇੱਕ ਧੀ ਛੱਡ ਗਏ ਹਨ। ਸਰਦੂਲ ਸਿਕੰਦਰ ਦਾ ਪੂਰਾ ਪਰਿਵਾਰ ਇਸ ਸਮੇਂ ਦੁੱਖ ‘ਚੋਂ ਲੰਘ ਰਿਹਾ ਹੈ। ਉਸਤਾਦ ਭਰਪੂਰ ਅਲੀ ਦੀ ਮੌਤ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ।

sunita

This news is Content Editor sunita