ਜਾਣੋ ਅਨੁਸ਼ਕਾ ਨਾਲ ਬ੍ਰੇਕਅੱਪ ਤੋਂ ਬਾਅਦ ਵਿਰਾਟ ਕਿਸ ਨੂੰ ਮੰਨਦੇ ਹਨ ਖੂਬਸੂਰਤ ਔਰਤ

02/12/2016 2:18:23 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਬ੍ਰੇਕਅੱਪ ਦੀ ਖ਼ਬਰ ਕਿਸੇ ਤੋਂ ਲੁਕੀ ਨਹੀਂ ਹੈ। ਵਿਰਾਟ ਨੇ ਆਪਣੀ ਲੇਡੀ ਲਵ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣ ਨਾ ਸਕੀ। ਹੁਣ ਸਾਰੀ ਪਰੇਸ਼ਾਨੀਆਂ ਭੁੱਲ ਕੇ ਵਿਰਾਟ ਆਪਣੇ ਪਰਿਵਾਰ ਨਾਲ ਆਪਣਾ ਪੂਰਾ ਸਮਾਂ ਗੁਜ਼ਾਰਾ ਰਹੇ ਹਨ ਅਤੇ ਸੋਸ਼ਲ ਮੀਡੀਆ ''ਤੇ ਕਾਫੀ ਐਕਟਿਵ ਹੋ ਗਏ ਹਨ।
ਜਾਣਕਾਰੀ ਅਨੁਸਾਰ ਵਿਰਾਟ ਨੇ ਬੀਤੇ ਦਿਨੀਂ ਆਪਣੀ ਮਾਂ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਵਿਰਾਟ ਨੇ ਲਿਖਿਆ, ''''ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ ਨਾਲ ਘਰ ''ਚ ਖੂਬਸੂਰਤ ਸਵੇਰ। ਮੇਰੀ ਤਾਕਤ, ਖੁਸ਼ੀ ਅਤੇ ਮੇਰਾ ਸਭ ਕੁਝ...ਮੇਰੀ ਮਾਂ।''''
ਜ਼ਿਕਰਯੋਗ ਹੈ ਕਿ ਆਸਟਰੇਲੀਆਂ ਟ੍ਰਿਪ ਤੋਂ ਪਹਿਲਾਂ ਵਿਰਾਟ ਨੇ ਆਪਣੀ ਲੇਡੀ ਲਵ ਨਾਲ ਛੁੱਟੀਆਂ ਮਨਾਉਣ ਦਾ ਪਲਾਨ ਬਣਾਇਆ ਸੀ ਪਰ ਇਸ ਦੌਰਾਨ ਦੋਹਾਂ ਵਿਚਕਾਰ ਵਿਆਹ ਦੀਆਂ ਗੱਲਾਂ ਨੂੰ ਲੈ ਕੇ ਤਨਾਅ ਪੈਦਾ ਹੋ ਗਿਆ, ਜਿਸ ਕਾਰਨ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਅਨੁਸ਼ਕਾ ਅਗਲੇ ਦੋ ਸਾਲਾਂ ਤੋਂ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਚਾਹੁੰਦੀ ਹੈ, ਜਿਸ ਕਾਰਨ ਅਨੁਸ਼ਕਾ ਨੇ ਵਿਆਹ ਲਈ ਮਨਾ ਕਰ ਦਿੱਤਾ ਹੈ। ਅੱਜਕਲ ਅਨੁਸ਼ਕਾ ਸਲਮਾਨ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ।