ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਜਾਂਚ ਦਾ ਹਿੱਸਾ ਬਣੇ : ਬਲਕੌਰ ਸਿੰਘ

02/09/2024 11:33:33 AM

ਮਾਨਸਾ (ਜੱਸਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਲਾਰੈਂਸ ਬਿਸ਼ਨੋਈ ਦੀ ਇਕ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਦੇ ਮਾਮਲੇ ’ਚ ਹੁਣ ਤਕ ਦੀ ਕੀਤੀ ਕਾਰਵਾਈ ਅਤੇ ਉਸ ਨੂੰ ਜਾਂਚ ਦਾ ਹਿੱਸਾ ਬਣਾਉਣ ਦੀ ਕੋਰਟ ’ਚ ਅਰਜੀ ਲਾਈ ਗਈ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਣਯੋਗ ਅਦਾਲਤ ’ਚ ਅਰਜੀ ਲਾ ਕੇ ਮੰਗ ਕੀਤੀ ਹੈ ਕਿ ਐੱਸ. ਐੱਸ. ਪੀ. ਅਤੇ ਜਾਂਚ ਅਧਿਕਾਰੀ ਦੱਸਣ ਕਿ ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ਦੇ ਮਾਮਲੇ ’ਚ ਹੁਣ ਤਕ ਕੀ ਕੀਤਾ। ਉਸ ਨੂੰ ਇਕ ਸਬੂਤ ਦੇ ਤੌਰ ’ਤੇ ਕੋਰਟ ’ਚ ਕਤਲ ਮਾਮਲੇ ’ਚ ਪੇਸ਼ ਕੀਤਾ ਜਾਵੇ ਅਤੇ ਦੱਸਿਆ ਜਾਵੇ ਕਿ ਇਸ ਦੀ ਹੁਣ ਤਕ ਕੀ ਸਟੇਟਸ ਰਿਪੋਰਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ’ਤੇ ਮੰਗਾਂ ਲਈ ਵੀ ਉਨ੍ਹਾਂ ਨੂੰ ਮਾਣਯੋਗ ਅਦਾਲਤ ਦਾ ਸਹਾਰਾ ਲੈਣਾ ਪੈ ਰਿਹਾ ਹੈ ਅਤੇ ਅਦਾਲਤ ਕੋਲੋਂ ਆਉਂਦੇ ਦਿਨਾਂ ’ਚ ਇਨਸਾਫ ਮਿਲਣ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ - ਦੁਨੀਆ ਭਰ 'ਚ ਰਿਲੀਜ਼ ਹੋਈ ਗੁਰਨਾਮ ਭੁੱਲਰ ਦੀ ਪੰਜਾਬੀ ਫ਼ਿਲਮ 'ਖਿਡਾਰੀ'

ਵੀਰਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਨਸੀਬਦੀਨ, ਪਵਨ ਬਿਸ਼ਨੋਈ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦੀ ਅਗਲੀ ਪੇਸ਼ੀ 23 ਫਰਵਰੀ ਰੱਖੀ ਗਈ ਹੈ, ਜਦਕਿ ਸਚਿਨ ਥਾਪਨ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ 22 ਹੋਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਵੀ. ਸੀ. ਰਾਹੀਂ ਪੇਸ਼ ਕੀਤਾ ਗਿਆ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ 3 ਮੁਲਜ਼ਮਾਂ ਚੇਤਨ, ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਵੱਲੋਂ ਮਾਣਯੋਗ ਅਦਾਲਤ ’ਚ ਅਰਜ਼ੀ ਲਾ ਕੇ ਖੁਦ ਨੂੰ ਬੇਕਸੂਰ ਦੱਸਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਬਲਕੌਰ ਸਿੰਘ ਨੇ ਕਿਹਾ ਕਿ ਇਕ ਪਾਸੇ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰ ਸ਼ੋਸ਼ਲ ਮੀਡੀਆ ’ਤੇ ਸਿੱਧੂ ਕਤਲ ਮਾਮਲੇ ’ਚ ਜ਼ਿੰਮੇਵਾਰੀਆਂ ਲੈਂਦੇ ਹਨ ਅਤੇ ਦੂਜੇ ਪਾਸੇ ਇਸ ਕਤਲ ਕੇਸ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ’ਚ ਮਾਣਯੋਗ ਅਦਾਲਤ ਦਾ ਸਹਾਰਾ ਲੈ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

sunita

This news is Content Editor sunita