ਦੇਰ ਰਾਤ ਗੌਹਰ ਖ਼ਾਨ ਨੇ ਸੜਕਾਂ ’ਤੇ ਕੂੜਾ ਸੁੱਟਣ ਵਾਲਿਆਂ ਦੀ ਲਗਾਈ ਕਲਾਸ, ਆਖੀਆਂ ਇਹ ਗੱਲਾਂ (ਵੀਡੀਓ)

06/30/2021 2:32:51 PM

ਮੁੰਬਈ: ਅਦਾਕਾਰਾ ਗੌਹਰ ਖ਼ਾਨ ਦੇਸ਼ ਦੇ ਕਈ ਸਮਾਜਿਕ ਮੁੱਦਿਆਂ ’ਤੇ ਹਮੇਸ਼ਾ ਤੋਂ ਹੀ ਖੁੱਲ੍ਹ ਕੇ ਆਪਣੀ ਗੱਲ ਰੱਖਦੀ ਹੈ। ਉਹ ਲੋਕਾਂ ’ਚ ਦੇਸ਼ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ। ਉੱਧਰ ਹੁਣ ਗੌਹਰ ਖ਼ਾਨ ਨੇ ਇਕ ਹੋਰ ਕਦਮ ਚੁੱਕਿਆ ਹੈ ਜਿਸ ਦੀ ਲੋਕ ਕਾਫ਼ੀ ਤਾਰੀਫ ਕਰ ਰਹੇ ਹਨ। ਦਰਅਸਲ ਬੀਤੇ ਕਈ ਸਾਲਾਂ ਤੋਂ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਲਈ ਕਈ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਲੋਕਾਂ ਨੂੰ ਸੜਕਾਂ ’ਤੇ ਕੂੜਾ ਨਾ ਫੈਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। 


ਅਜਿਹੇ ’ਚ ਗੌਹਰ ਖ਼ਾਨ ਸਾਈਕਲ ਲੈ ਕੇ ਲੋਕਾਂ ਤੱਕ ਸ਼ਹਿਰ ਨੂੰ ਸਾਫ਼ ਰੱਖਣ ਦਾ ਸੰਦੇਸ਼ ਦੇ ਰਹੀ ਹੈ। ਹਾਲ ਹੀ ’ਚ ਗੌਹਰ ਨੇ ਅਜਿਹੇ ਲੋਕਾਂ ਦੀ ਕਲਾਸ ਲਗਾਈ ਹੈ ਜੋ ਆਪਣੀਆਂ ਮਹਿੰਗੀਆਂ ਕਾਰਾਂ ਤੋਂ ਕਚਰਾ ਬਾਹਰ ਸੁੱਟ ਕੇ ਸ਼ਹਿਰ ਦੀਆਂ ਸੜਕਾਂ ਨੂੰ ਗੰਦਾ ਕਰਨ ਤੋਂ ਬਾਜ ਨਹੀਂ ਆ ਰਹੇ ਹਨ। ਗੌਹਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਆਪਣੇ ਫੋਲੋਅਰਸ ਤੋਂ ਕਈ ਸਵਾਲ ਵੀ ਪੁੱਛੇ ਹਨ। ਸ਼ੇਅਰ ਕੀਤੀ ਇਸ ਵੀਡੀਓ ’ਚ ਉਹ ਰਾਤ ਨੂੰ ਸੜਕ ’ਤੇ ਨਿਕਲੀ ਹੈ ਅਤੇ ਮਾਸਕ ਲਗਾ ਕੇ ਇਕ ਕੈਮਰੇ ਦੇ ਸਾਹਮਣੇ ਪੋਜ ਦਿੰਦੀ ਦਿਖਾਈ ਦੇ ਰਹੀ ਹੈ। 

 
 
 
 
View this post on Instagram
 
 
 
 
 
 
 
 
 
 
 

A post shared by GAUAHAR KHAN (@gauaharkhan)


ਇਸ ਨੂੰ ਸ਼ੇਅਰ ਕਰਕੇ ਉਨ੍ਹਾਂ ਨੇ ਲਿਖਿਆ ਕਿ ਆਪਣੀ ਮਹਿੰਗੀ ਗੱਡੀ ’ਚੋਂ ਕੂੜਾ ਸੁੱਟ ਕੇ ਮੇਰੇ ਸ਼ਹਿਰ ਨੂੰ ਗੰਦਾ ਕਰ ਰਹੇ ਹਨ? ਗੰਭੀਰਤਾ ਨਾਲ ਦੱਸੋ ਕਿ ਤੁਹਾਡੇ ’ਚੋਂ ਕਿੰਨੇ ਲੋਕ ਇਸ ਦੇ ਜ਼ਿੰਮੇਵਾਰ ਹਨ??? ਜਾਂ ਫਿਰ ਤੁਹਾਡੇ ’ਚੋਂ ਕਿਸ ਨੇ ਅਜਿਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ? ਜਾਂ ਤੁਹਾਡੇ ’ਚੋਂ ਕਿੰਨੇ ਲੋਕਾਂ ਨੇ ਤੁਹਾਡੇ ਕੌਫੀ, ਟਿਸ਼ੂ, ਰੈਪਰਸ ਇੰਝ ਹੀ ਸੜਕਾਂ ’ਤੇ ਸੁੱਟ ਦਿੱਤੇ??? ਜਾਗਰੂਕ ਬਣੋ, ਆਪਣੇ ਸ਼ਹਿਰ ਨੂੰ ਸਾਫ਼ ਰੱਖੋ। ਆਪਣੇ ਅਨੁਭਵ ਕੁਮੈਂਟਸ ’ਚ ਸ਼ੇਅਰ ਕਰੋ। ਦੱਸ ਦੇਈਏ ਕਿ ਇਹ ਵੀਡੀਓ ਉਸ ਦੌਰਾਨ ਲਿਆ ਗਿਆ ਹੈ ਜਦੋਂ ਗੌਹਰ ਆਪਣੇ ਮਿਸ਼ਨ ’ਤੇ ਨਿਕਲੀ ਸੀ। ਗੌਹਰ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। 


ਜੇ ਗੱਲ ਵਰਕ ਫਰੰਟ ਦੀ ਕਰੀਏ ਤਾਂ ਗੌਹਰ ਆਖਰੀ ਵਾਰ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਈ ਸੀ। ਗੌਹਰ ਨੇ ਸਾਲ 2004 ’ਚ ਫ਼ਿਲਮ ‘ਆਨ ਮੈਨ ਐਟ ਵਰਕ’ ਦੇ ਗਾਣੇ ‘ਨਸ਼ਾ’ ਨਾਲ ਬਾਲੀਵੁੱਡ ’ਚ ਐਂਟਰੀ ਕੀਤੀ ਸੀ। ਗੌਹਰ ਖ਼ਾਨ ਨੇ 2017 ’ਚ ਆਈ ਫ਼ਿਲਮ ‘ਬੇਗਮ ਜਾਨ’ ’ਚ ਰੂਬੀਨਾ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਸੀ। ਗੌਹਰ ‘ਬਿਗ ਬੌਸ’ ਸੀਜ਼ਨ 7 ਦੀ ਜੇਤੂ ਵੀ ਰਹਿ ਚੁੱਕੀ ਹੈ। 

Aarti dhillon

This news is Content Editor Aarti dhillon