ਫਲੈਟ ''ਚ ਮ੍ਰਿਤਕ ਹਾਲਤ ''ਚ ਮਿਲੀ ਪ੍ਰਸਿੱਧ ਮਲਿਆਲਮ ਸੰਗੀਤਕਾਰ ਦੀ ਬੇਟੀ

02/06/2016 11:18:15 AM

ਮੁੰਬਈ : ਮਸ਼ਹੂਰ ਮਲਿਆਲਮ ਸੰਗੀਤਕਾਰ ਜਾਨਸਨ ਦੀ ਗਾਇਕਾ ਅਤੇ ਸੰਗੀਤ ਨਿਰਦੇਸ਼ਕ ਬੇਟੀ ਸ਼ਾਨ ਜਾਨਸਨ ਦੀ ਸ਼ੁੱਕਰਵਾਰ ਨੂੰ ਉਸ ਦੇ ਚੇਨਈ ਸਥਿਤ ਫਲੈਟ ''ਚ ਲਾਸ਼ ਮਿਲੀ। ਸ਼ਾਨ ਨਾਲ ਜੁੜੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਉਹ ਚੇਨਈ ''ਚ ਕੰਮ ਕਰਦੀ ਸੀ ਅਤੇ ਇਕ ਅਪਾਰਟਮੈਂਟ ''ਚ ਰਹਿੰਦੀ ਸੀ। ਪੁਲਸ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਹੋਰ ਰਿਸ਼ਤੇਦਾਰ ਅੱਜ ਸਵੇਰੇ ਉਸ ਦੇ ਫਲੈਟ ''ਤੇ ਗਏ ਕਿਉਂਕਿ ਉਸ ਦੇ ਮੋਬਾਈਲ ''ਤੇ ਕਈ ਵਾਰ ਕਾਲ ਕਰਨ ਦਾ ਬਾਵਜੂਦ ਕੋਈ ਜਵਾਬ ਨਹੀਂ ਆ ਰਿਹਾ ਸੀ। ਜਦੋਂ ਉਹ ਉਥੇ ਪਹੁੰਚੇ ਤਾਂ ਸ਼ਾਨ ਮ੍ਰਿਤਕ ਹਾਲਤ ''ਚ ਪਈ ਸੀ। ਉਨ੍ਹਾਂ ਦੀ ਮਾਂ ਅਤੇ ਰਿਸ਼ਤੇਦਾਰ ਸ਼ਹਿਰ ਦੇ ਕਿਸੇ ਹੋਰ ਇਲਾਕੇ ''ਚ ਰਹਿੰਦੇ ਹਨ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ 29 ਸਾਲਾ ਇਹ ਗਾਇਕਾ ਆਪਣੀ ਇਕ ਰਿਕਾਰਡਿੰਗ ਕਰਕੇ ਆਪਣੇ ਫਲੈਟ ''ਤੇ ਆਈ ਸੀ ਅਤੇ ਅੱਜ ਸਵੇਰੇ ਉਸ ਨੇ ਕਿਸੇ ਹੋਰ ਕੰਮ ਲਈ ਜਾਣਾ ਸੀ। ਸ਼ਾਨ ਕਰਨਾਟਕ ਅਤੇ ਪੱਛਮੀ ਸੰਗੀਤ ਦੀ ਜਾਣਕਾਰ ਸੀ। ਉਸ ਦੇ ਪਿਤਾ ਜਾਨਸਨ ਨੂੰ ਜਾਨਸਨ ਮਾਸਟਰ ਦੇ ਰੂਪ ''ਚ ਪ੍ਰਸਿੱਧੀ ਪ੍ਰਾਪਤ ਸੀ। ਉਹ ਮਲਿਆਲਮ ਫਿਲਮਾਂ ਦੇ ਮੰਨੇ-ਪ੍ਰਮੰਨੇ ਸੰਗੀਤਕਾਰ ਸਨ। 
ਦੱਸਿਆ ਜਾ ਰਿਹੈ ਕਿ ਸ਼ਾਨ ਦਾ ਆਪਣੇ ਪਹਿਲੇ ਪਤੀ ਨਾਲੋਂ ਤਲਾਕ ਹੋ ਚੁੱਕਾ ਹੈ। ਆਪਣੇ ਦੂਜੇ ਵਿਆਹ ਦੀਆਂ ਤਿਆਰੀਆਂ ਦੇ ਸਿਲਸਿਲੇ ''ਚ ਅੱਜ ਉਸ ਨੇ ਕੋਚੀ ਜਾਣਾ ਸੀ ਕਿ ਇਸ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਾਨ ਦੇ ਫਲੈਟ ''ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਸੁਸਾਈਡ ਦੇ ਕੋਈ ਸੰਕੇਤ ਵੀ ਨਹੀਂ ਮਿਲੇ। ਦੱਸਣਯੋਗ ਹੈ ਕਿ ਸ਼ਾਨ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਸੀ, ਜਿਸ ਦਾ ਉਹ ਇਲਾਜ ਕਰਵਾ ਰਹੀ ਸੀ। ਉਸ ਦੀ ਮੌਤ ਕਿਵੇਂ ਹੋਈ, ਇਸ ਦਾ ਪਤਾ ਤਾਂ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਵੇਗਾ। 
ਜ਼ਿਕਰਯੋਗ ਹੈ ਕਿ ਸ਼ਾਨ ਦੇ ਪਿਤਾ ਜਾਨਸਨ ਦੀ 18 ਅਗਸਤ 2011 ਨੂੰ ਉਨ੍ਹਾਂ ਦੀ ਮੌਤ ਹੋਈ, ਜਦਕਿ 2012 ''ਚ ਉਸ ਦੇ ਭਰਾ ਰਾਨ ਜਾਨਸਨ ਦੀ ਇਕ ਸੜਕ ਹਾਦਸੇ ''ਚ ਮੌਤ ਹੋ ਗਈ।