ਨਵੇਂ ਪ੍ਰਾਜੈਕਟ ਲਈ ਜਿਮ ’ਚ ਪਸੀਨਾ ਵਹਾ ਰਹੇ ਨੇ ਕੁਲਵਿੰਦਰ ਬਿੱਲਾ, ਦੇਖੋ ਵੀਡੀਓ

02/02/2022 3:36:47 PM

ਚੰਡੀਗੜ੍ਹ (ਬਿਊਰੋ)– ਕੁਲਵਿੰਦਰਾ ਬਿੱਲਾ ਉਨ੍ਹਾਂ ਕਲਾਕਾਰਾਂ ’ਚੋਂ ਇਕ ਹੈ, ਜੋ ਆਪਣੇ ਹਰ ਨਵੇਂ ਪ੍ਰਾਜੈਕਟ ਲਈ ਰੱਜ ਕੇ ਮਿਹਨਤ ਕਰਦਾ ਹੈ। ਹਾਲ ਹੀ ’ਚ ਕੁਲਵਿੰਦਰ ਬਿੱਲਾ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ

ਇਸ ਵੀਡੀਓ ’ਚ ਕੁਲਵਿੰਦਰ ਬਿੱਲਾ ਆਪਣੇ ਨਵੇਂ ਪ੍ਰਾਜੈਕਟ ਲਈ ਜਿਮ ’ਚ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ। ਕੁਲਵਿੰਦਰ ਬਿੱਲਾ ਵੀਡੀਓ ’ਚ ਵੱਖ-ਵੱਖ ਕਸਰਤਾਂ ਕਰ ਰਹੇ ਹਨ, ਜੋ ਕਾਫੀ ਮੁਸ਼ਕਿਲ ਹਨ।

ਇਸ ਵੀਡੀਓ ਨਾਲ ਕੈਪਸ਼ਨ ’ਚ ਕੁਲਵਿੰਦਰ ਬਿੱਲਾ ਨੇ ਲਿਖਿਆ, ‘ਦਿਲ ਇਹ ਜ਼ਿੱਦੀ ਹੈ। ਮਿਹਨਤ, ਕਸਰਤ, ਟਾਰਗੇਟ ਨਵੇਂ ਪ੍ਰਾਜੈਕਟ ਦਾ। ਬਹੁਤ ਜਲਦ।’

 
 
 
 
View this post on Instagram
 
 
 
 
 
 
 
 
 
 
 

A post shared by Kulwinderbilla (@kulwinderbilla)

ਕੁਲਵਿੰਦਰ ਬਿੱਲਾ ਦੀ ਇਸ ਵੀਡੀਓ ਨੂੰ ਹੁਣ ਤਕ 74 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੁਲਵਿੰਦਰ ਬਿੱਲਾ ਦਾ ਗੀਤ ‘ਉੱਚੇ ਉੱਚੇ ਪੌਂਚੇ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਹੁਣ ਤਕ ਯੂਟਿਊਬ ’ਤੇ 7.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh