ਕੁਲਵਿੰਦਰ ਬਿੱਲਾ ਨੇ ਕੀਤਾ ਨਵੇਂ ਪ੍ਰਾਜੈਕਟ ਦਾ ਐਲਾਨ, ਹੁਣ ''98'' ਦੇ ਦੌਰ ''ਚ ਜਾਣਗੇ ਲੈ ਕੇ

07/02/2021 11:10:22 AM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਇਕ ਵਾਰ ਫਿਰ ਤੋਂ ਪੁਰਾਣੇ ਸਮੇਂ ਨੂੰ ਵਾਪਸ ਲਿਆਉਣ ਲਈ ਤਿਆਰ ਹਨ। ਕੁਲਵਿੰਦਰ ਬਿੱਲਾ ਨੇ ਆਪਣੇ ਅਗਲੇ ਗਾਣੇ ਦਾ ਐਲਾਨ ਕੀਤਾ ਹੈ, ਜਿਸ ਦਾ ਨਾਮ 'Unforgettable 1998' ਹੈ।  ਇਸ ਦੇ ਟਾਈਟਲ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਾਣਾ 98 ਦੇ ਦੌਰ ਦਾ ਹੋਵੇਗਾ। ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਦੇ ਗਾਣਿਆਂ 'ਚ ਪਾਸਟ ਦੀ ਕਹਾਣੀ ਦਿਖਾਈ ਗਈ ਹੈ, ਜਿਸ ਵਿਚ ਗੀਤ 'ਟਾਈਮ ਟੇਬਲ' ਨੂੰ ਹਰ ਕਿਸੀ ਨੇ ਸੁਣਿਆ ਹੈ। ਉਸੇ ਤਰ੍ਹਾਂ 'Unforgettable 1998' ਗੀਤ ਹੋਵੇਗਾ। 

ਕੁਲਵਿੰਦਰ ਬਿੱਲਾ ਦੇ ਗੀਤ ਦਾ ਪੋਸਟਰ ਵੀ ਇਹੀ ਕਹਾਣੀ ਬਿਆਨ ਕਰਦਾ ਹੈ। ਦੂਸਰਾ ਗਾਣੇ ਦੇ ਟਾਈਟਲ ਦੇ ਨਾਲ 'ਲਵ ਸਟੋਰੀ' ਲਿਖਿਆ ਗਿਆ ਹੈ ਯਾਨੀਕਿ ਕੁਲਵਿੰਦਰ ਬਿੱਲਾ ਦਾ ਇਹ ਗਾਣਾ ਕਾਫੀ ਰੋਮਾਂਟਿਕ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨਵੀਂ ਲੁੱਕ 'ਚ ਵੀ ਨਜ਼ਰ ਆਉਣਗੇ। 

ਇਸ ਪੰਜਾਬੀ ਗਾਇਕ ਨੇ ਜਦ ਵੀ ਆਪਣੇ ਗਾਣਿਆਂ 'ਚ ਪੁਰਾਣੇ ਸਮੇਂ ਦੀ ਗੱਲ ਕੀਤੀ ਹੈ, ਪ੍ਰਸ਼ੰਸਕਾਂ ਨੇ ਉਸ ਨੂੰ ਕਾਫੀ ਪਿਆਰ ਦਿੱਤਾ। ਹੁਣ ਇਹੀ ਉਮੀਦ 'Unforgettable 1998' ਗੀਤ ਤੋਂ ਵੀ ਰਹੇਗੀ। 

ਨੋਟ - ਕੁਲਵਿੰਦਰ ਬਿੱਲਾ ਦਾ ਇਸ ਗੀਤ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita