ਕੇ. ਆਰ. ਕੇ. ਦੀ ਭਵਿੱਖਬਾਣੀ, 15 ਸਾਲਾਂ ’ਚ ਹੋ ਜਾਵੇਗਾ ਰਣਬੀਰ-ਆਲੀਆ ਦਾ ਤਲਾਕ, ਲੋਕਾਂ ਨੇ ਕੱਢਿਆ ਗੁੱਸਾ

07/14/2021 10:51:27 AM

ਮੁੰਬਈ (ਬਿਊਰੋ)– ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਬਾਲੀਵੁੱਡ ਦੇ ਹੌਟ ਕੱਪਲਜ਼ ’ਚੋਂ ਇਕ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਪਿਛਲੇ ਕਾਫੀ ਤੋਂ ਅਟਕਲਾਂ ਚੱਲ ਰਹੀਆਂ ਹਨ ਪਰ ਅਜੇ ਤਕ ਇਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਹੁਣ ਇਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਅਕਸਰ ਵਿਵਾਦਾਂ ’ਚ ਰਹਿਣ ਵਾਲੇ ਅਦਾਕਾਰ ਕੇ. ਆਰ. ਕੇ. ਨੇ ਅਜਿਹਾ ਟਵੀਟ ਕਰ ਦਿੱਤਾ ਹੈ, ਜਿਸ ਕਾਰਨ ਲੋਕ ਭੜਕ ਗਏ ਹਨ।

ਕੇ. ਆਰ. ਕੇ. ਯਾਨੀ ਕਮਾਲ ਆਰ. ਖ਼ਾਨ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ 2022 ਤਕ ਹੋ ਜਾਵੇਗਾ ਤੇ 15 ਸਾਲਾਂ ਦੇ ਅੰਦਰ ਰਣਬੀਰ, ਆਲੀਆ ਤੋਂ ਤਲਾਕ ਵੀ ਲੈ ਲੈਣਗੇ।

ਕੇ. ਆਰ. ਕੇ. ਦੇ ਇਸ ਟਵੀਟ ’ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਰਣਬੀਰ-ਆਲੀਆ ਦੇ ਪ੍ਰਸ਼ੰਸਕ ਇਸ ਨੂੰ ਲੈ ਕੇ ਉਸ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਇਕ ਸ਼ਖ਼ਸ ਨੇ ਉਸ ਨੂੰ ਜਵਾਬ ਦਿੰਦਿਆਂ ਕਿਹਾ ਕਿ ਪ੍ਰਭੂ ਜੀ ਤੁਸੀਂ ਮਹਾਨ ਹੋ, ਸਵੇਰੇ-ਸਵੇਰੇ ਇੰਨਾ ਬੁਰਾ ਤੁਸੀਂ ਕਿਵੇਂ ਬੋਲ ਲੈਂਦੇ ਹੋ। ਉਥੇ ਇਕ ਹੋਰ ਸ਼ਖ਼ਸ ਨੇ ਕਿਹਾ ਕਿ ਕੀ ਉਹ ਆਪਣੀ ਹੱਡਬੀਤੀ ਦੱਸ ਰਿਹਾ ਹੈ।

ਇਸ ਤੋਂ ਪਹਿਲਾਂ ਕੇ. ਆਰ. ਕੇ. ਨੇ ਪ੍ਰਿਅੰਕਾ ਤੇ ਨਿਕ ਨੂੰ ਲੈ ਕੇ ਵੀ ਅਜਿਹਾ ਹੀ ਟਵੀਟ ਕੀਤਾ ਸੀ। ਇਸ ’ਚ ਵੀ ਉਸ ਨੇ ਪ੍ਰਿਅੰਕਾ-ਨਿਕ ਦਾ ਤਲਾਕ 15 ਸਾਲਾਂ ਅੰਦਰ ਹੋਣ ਦੀ ਭਵਿੱਖਬਾਣੀ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh