ਅਜੇ ਵੀ ਹਰ ਦਿਲ ''ਚ ਜਿਊਂਦੇ ਨੇ ਮਰਹੂਮ ਕਿਸ਼ੋਰ ਕੁਮਾਰ

10/13/2020 3:55:06 PM

ਮੁੰਬਈ (ਬਿਊਰੋ)— ਕਿਸ਼ੋਰ ਕੁਮਾਰ ਨਾ ਸਿਰਫ ਇਕ ਬਿਹਤਰੀਨ ਗਾਇਕ, ਬਲਕਿ ਸੰਗੀਤਕਾਰ, ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਸਨ। ਉਨ੍ਹਾਂ ਦਾ ਜਨਮ 4 ਅਗਸਤ, 1929 ਨੂੰ ਮੱਧ ਪ੍ਰਦੇਸ਼ ਦੇ ਖੰਡਵਾ 'ਚ ਹੋਇਆ ਸੀ। ਕਿਸ਼ੋਰ ਕੁਮਾਰ ਦਾ ਅਸਲੀ ਨਾਂ ਆਭਾਸ ਕੁਮਾਰ ਗਾਂਗੁਲੀ ਸੀ। ਕਿਸ਼ੋਰ ਕੁਮਾਰ ਦਾ ਦਿਹਾਂਤ ਅੱਜ ਹੀ ਦੇ ਦਿਨ 13 ਅਕਤੂਬਰ, 1987 ਨੂੰ ਹੋਇਆ ਸੀ। ਅਮੀਰ ਪਰਿਵਾਰ 'ਚ ਜਨਮੇ ਕਿਸ਼ੋਰ ਕੁਮਾਰ ਦਾ ਬਚਪਨ ਤੋਂ ਹੀ ਸੁਪਨਾ ਸੀ। ਕਿਸ਼ੋਰ ਆਪਣੇ ਵੱਡੇ ਭਰਾ ਅਸ਼ੋਕ ਕੁਮਾਰ ਤੋਂ ਜ਼ਿਆਦਾ ਪੈਸੇ ਕਮਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਪਸੰਦੀਦਾ ਗਾਇਕ ਕੇ. ਐੱਲ. ਸਹਿਗਲ ਸਨ।   

ਕਿਸ਼ੋਰ ਹਮੇਸ਼ਾ ਤੋਂ ਹੀ ਉਨ੍ਹਾਂ ਦੀ ਰਾਹ 'ਤੇ ਚਲਣਾ ਚਾਹੁੰਦੇ ਸਨ। 70 ਅਤੇ 80 ਦੇ ਦਹਾਕੇ 'ਚ ਕਿਸ਼ੋਰ ਕੁਮਾਰ ਸਭ ਤੋਂ ਮਹਿੰਗੇ ਗਾਇਕ ਸਨ। ਉਨ੍ਹਾਂ ਉਸ ਸਮੇਂ ਦੇ ਸਭ ਤੋਂ ਵੱਡੇ ਕਲਾਕਾਰਾਂ ਲਈ ਆਪਣੀ ਆਵਾਜ਼ ਦਿੱਤੀ ਸੀ। ਖਾਸ ਕਰਕੇ ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ਲਈ ਉਨ੍ਹਾਂ ਦੀ ਆਵਾਜ਼ ਬੇਹੱਦ ਪਸੰਦ ਕੀਤੀ ਜਾਂਦੀ ਸੀ। ਰਾਜੇਸ਼ ਖੰਨਾ ਨੂੰ ਸੁਪਰਸਟਾਰ ਬਣਾਉਣ 'ਚ ਕਿਸ਼ੋਰ ਕੁਮਾਰ ਦਾ ਵੱਡਾ ਯੋਗਦਾਨ ਸੀ।

ਕਹਿੰਦੇ ਸਨ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਲਦ ਹੀ ਉਹ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਹਨ। ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਿਨ ਉਨ੍ਹਾਂ ਸੁਮਿਤ ਭਰਾ ਨੂੰ ਸਵੀਮਿੰਗ ਜਾਣ ਤੋਂ ਰੋਕ ਲਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਸਨ ਕਿ ਕੈਨੇਡਾ 'ਚ ਮੇਰੀ ਫਲਾਈਟ ਸਹੀਂ ਸਮੇਂ 'ਤੇ ਲੈਂਡ ਕਰੇਗੀ ਜਾਂ ਨਹੀਂ।

ਉਨ੍ਹਾਂ ਨੂੰ ਹਾਰਟ ਅਟੈਕ ਸੰਬੰਧੀ ਕੁਝ ਲੱਛਣ ਤਾਂ ਪਹਿਲਾਂ ਹੀ ਦਿਸ ਰਹੇ ਸਨ ਪਰ ਇਕ ਦਿਨ ਉਨ੍ਹਾਂ ਮਜ਼ਾਕ ਕੀਤਾ ਕਿ ਜੇਕਰ ਅਸੀਂ ਡਾਕਟਰ ਨੂੰ ਬੁਲਾਇਆ ਤਾਂ ਉਨ੍ਹਾਂ ਨੂੰ ਸਚ 'ਚ ਹਾਰਟ ਅਟੈਕ ਆ ਜਾਵੇਗਾ ਅਤੇ ਅਗਲੇ ਪਲ ਉਨ੍ਹਾਂ ਨੂੰ ਅਸਲ 'ਚ ਅਟੈਕ ਆ ਗਿਆ। ਦਿਹਾਂਤ ਤੋਂ ਬਾਅਦ ਕਿਸ਼ੋਰ ਕੁਮਾਰ ਦਾ ਅੰਤਿਮ ਸੰਸਕਾਰ ਖੰਡਵਾ 'ਚ ਹੋਇਆ ਸੀ।

Lakhan Pal

This news is Content Editor Lakhan Pal