ਕਿਸਾਨ ਅੰਦੋਲਨ : ਅਜੇ ਦੇਵਗਨ ਦੇ ਟਵੀਟ ’ਤੇ ਭੜਕਿਆ ਪੰਜਾਬੀ ਸਿੰਗਰ, ਕਹਿ ਦਿੱਤਾ ‘ਚਮਚਾ’

02/04/2021 2:52:08 PM

ਮੁੰਬਈ : ਕਿਸਾਨ ਅੰਦੋਲਨ ’ਤੇ ਪੌਪ ਸਟਾਰ ਰਿਹਾਨਾ ਦੇ ਇਕ ਟਵੀਟ ਦੇ ਬਾਅਦ ਤੋਂ ਬਾਲੀਵੁੱਡ ਵਿਚ ਹਲਚਲ ਦਿਖਾਈ ਦੇ ਰਹੀ ਹੈ। ਕੁੱਝ ਹਸਤੀਆਂ ਜੇਕਰ ਕਿਸਾਨ ਅੰਦੋਲਨ ’ਤੇ ਰਿਹਾਨਾ ਦੇ ਟਵੀਟ ਦਾ ਸਵਾਗਤ ਕਰ ਰਹੀਆਂ ਹਨ ਤਾਂ ਉਥੇ ਹੀ ਕਈ ਅਜਿਹੀਆਂ ਵੀ ਹਸਤੀਆਂ ਹਨ ਜੋ ਇਸ ਨੂੰ ਸਿਰਫ਼ ਇਕ ਪ੍ਰੋਪੇਗੇਂਡਾ ਦੱਸ ਰਹੀਆਂ ਹਨ। ਦੱਸ ਦੇਈਏ ਕਿ ਅਕਸ਼ੇ ਕੁਮਾਰ, ਅਜੇ ਦੇਵਗਨ ਅਤੇ ਸੁਨੀਲ ਸ਼ੇਟੀ ਉਸ ਸੂਚੀ ਵਿਚ ਆਉਂਦੇ ਹਨ ਜਿਨ੍ਹਾਂ ਨੇ ਇਸ ਪ੍ਰੋਪੇਗੇਂਡਾ ਦੱਸਿਆ ਹੈ। ਤਿੰਨਾਂ ਨੇ ਹੀ ਪੂਰੇ ਦੇਸ਼ ਨੂੰ ਇਸ ਪ੍ਰੋਪੇਗੇਂਡਾ ਤੋਂ ਬਚਣ ਦੀ ਨਸੀਹਤ ਦਿੱਤੀ ਹੈ ਅਤੇ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਲੈ ਕੇ ਰੋਹਿਤ ਸ਼ਰਮਾ ਦੇ ਟਵੀਟ ’ਤੇ ਕੰਗਨਾ ਰਣੌਤ ਨੇ ਕੀਤੀ ਭੱਦੀ ਟਿੱਪਣੀ

ਇਸੇ ਕੜੀ ਵਿਚ ਅਜੇ ਨੇ ਟਵੀਟ ਕਰਕੇ ਕਿਹਾ, ‘ਭਾਰਤ ਜਾਂ ਫਿਰ ਭਾਰਤੀ ਰਾਜਨੀਤੀ ਖ਼ਿਲਾਫ਼ ਜੋ ਝੂਠਾ ਪ੍ਰੋਪੇਗੇਂਡਾ ਚਲਾਇਆ ਜਾ ਰਿਹਾ ਹੈ, ਉਸ ਦੀ ਲਪੇਟ ਵਿਚ ਨਾ ਆਓ, ਇਕਜੁੱਟ ਰਹਿਣਾ ਬਹੁਤ ਜ਼ਰੂਰੀ ਹੈ।’ ਹੁਣ ਅਜੇ ਦੇਵਗਨ ਦੇ ਇਸ ਟਵੀਟ ’ਤੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਜੇਕਰ ਉਨ੍ਹਾਂ ਦੇ ਕਈ ਪ੍ਰਸ਼ੰਸਕ ਇਸ ਵਿਚਾਰ ਦਾ ਸਵਾਗਤ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਪੰਜਾਬੀ ਇੰਡਸਟਰੀ ਅੱਗ-ਬਬੂਲਾ ਹੁੰਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਰਿਹਾਨਾ ਦੇ ਸਨਮਾਨ ’ਚ ਰਿਲੀਜ਼ ਕੀਤਾ ਗਾਣਾ, ਭੜਕ ਗਈ ਕੰਗਨਾ ਰਣੌਤ

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਪਹਿਲੀ ਵਾਰ ਬੋਲੇ ਵਿਰਾਟ ਕੋਹਲੀ, ਟਵੀਟ ਕਰ ਆਖੀ ਇਹ ਗੱਲ

ਪੰਜਾਬੀ ਸਿੰਗਰ ਜੈਜ਼ ਧਾਮੀ ਨੇ ਅਜੇ ਦੇਵਗਨ ਨੂੰ ‘ਚਮਚਾ’ ਦੱਸਦੇ ਹੋਏ ਕਿਹਾ, ‘ਚਮਚਾ! ਤੁਹਾਡੇ ਲਈ ਆਰਾਮ ਨਾਲ ਬੈਠ ਕੇ ਇਹ ਟਵੀਟ ਕਰਣਾ ਕਿੰਨਾ ਆਸਾਨ ਹੈ। ਆਪਣੇ ਬਜ਼ੁਰਗਾਂ ਨੂੰ ਇਕ ਦਿਨ ਲਈ ਠੰਡ ਵਿਚ ਭੇਜ ਕੇ ਦੇਖੋ ਫਿਰ ਸਮਝ ਆਏਗਾ ਕਿ ਉਹ ਕਿਹੜੇ ਹਾਲਾਤਾਂ ਵਿਚੋਂ ਲੰਘ ਰਹੇ ਹਨ।’ ਉਨ੍ਹਾਂ ਅੱਗੇ ਲਿਖਿਆ, ‘ਦੁੱਖ ਦੀ ਗੱਲ ਤਾਂ ਇਹ ਹੈ ਕਿ ਰਿਹਾਨਾ ਵਰਗੀ ਹਾਲੀਵੁੱਡ ਸਟਾਰ ਨੂੰ ਤੁਹਾਨੂੰ ਜਗਾਉਣਾ ਪੈ ਰਿਹਾ ਹੈ। ਬਾਲੀਵੁੱਡ ਨੂੰ ਸ਼ਰਮ ਆਉਣੀ ਚਾਹੀਦੀ ਹੈ।’ 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਹਿਮਾਇਤ ’ਚ ਆਈਆਂ ਵਿਦੇਸ਼ੀ ਹਸਤੀਆਂ ਨੂੰ ਸਚਿਨ ਤੇਂਦੁਲਕਰ ਦੀ ਨਸੀਹਤ, ਆਖੀ ਇਹ ਗੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

cherry

This news is Content Editor cherry