ਅਦਾਕਾਰ ਅਕਸ਼ੈ ਕੁਮਾਰ ਨਾਲ ਵੀ ਜੁੜ ਚੁੱਕਾ ਹੈ ਇਸ ਅਦਾਕਾਰਾ ਦਾ ਨਾਂ (ਦੇਖੋ ਤਸਵੀਰਾਂ)

07/28/2015 5:32:25 PM

ਮੁੰਬਈ: 90 ਦੇ ਦਹਾਕੇ ''ਚ ਆਪਣੀਆਂ ਅਦਾਵਾਂ ਨਾਲ ਦਿਲਾਂ ''ਤੇ ਰਾਜ ਕਰਨ ਵਾਲੀ ਅਭਿਨੇਤਰੀ ਆਇਸ਼ਾ ਜੁਲਕਾ ਦਾ ਮੰਗਲਵਾਰ ਨੂੰ ਜਨਮਦਿਨ ਹੈ। ਆਇਸ਼ਾ ਦਾ ਜਨਮ 28 ਜੁਲਾਈ 1972 ਨੂੰ ਸ਼੍ਰੀਨਗਰ ''ਚ ਹੋਇਆ ਹੈ। ਆਪਣੇ ਸੁਪਨਿਆਂ ਨੂੰ ਹਕੀਕਤ ''ਚ ਬਦਲਣ ਲਈ ਆਇਸ਼ਾ ਨੇ 1983 ''ਚ ਬਾਲੀਵੁੱਡ ''ਚ ਕਦਮ ਰੱਖਿਆ ਸੀ। ਉਨ੍ਹਾਂ ਨੇ 11 ਸਾਲ ਦੀ ਉਮਰ ''ਚ ਫ਼ਿਲਮ ''ਕੈਸੇ ਕੈਸੇ ਲੋਕ'' ਤੋਂ ਬਾਲੀਵੁੱਡ ''ਚ ਡੈਬਿਊ ਕੀਤਾ। ਆਇਸ਼ਾ ਇਸ ਤਰ੍ਹਾਂ ਦੀ ਅਭਿਨੇਤਰੀ ਹੈ ਜਿਸ ਨੇ ''ਖਿਲਾੜੀ'', ''ਜੋ ਜੀਤਾ ਵਹੀ ਸਿਕੰਦਰ'', ''ਬਲਮਾ'', ''ਰੰਗ'' ਅਤੇ ''ਵਕਤ ਹਮਾਰਾ ਹੈ'' ਆਦਿ ਕਾਮਯਾਬ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਸੀ ਪਰ ਬਾਅਦ ''ਚ ਦੇਖਦੇ ਹੀ ਦੇਖਦੇ ਉਹ ਫ਼ਿਲਮ ਇੰਡਸਟਰੀ ਤੋਂ ਗਾਇਬ ਹੋ ਗਈ। ਫ਼ਿਲਮਾਂ ਤੋਂ ਬਾਅਦ ਉਨ੍ਹਾਂ ਨੇ ਬਿਜਨੈਸ ''ਚ ਆਪਣਾ ਕਦਮ ਵਧਾਇਆ। 2010 ਤੱਕ ਕੰਮ ਕਰ ਚੁੱਕੀ ਆਇਸ਼ਾ ਨੇ ਆਪਣੇ 27 ਸਾਲਾਂ ਦੇ ਕਰੀਅਰ ''ਚ ਲਗਪਗ 52 ਫ਼ਿਲਮਾਂ ''ਚ ਕੰਮ ਕੀਤਾ ਹੈ। ਆਇਸ਼ਾ ਨੇ 2003 ''ਚ ਸਮੀਰ ਵਾਸ਼ੀ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੀ ਇਕ ਬੇਟੀ ਵੀ ਹੈ।