ਪਹਿਲੀ ਵਾਰ ਬਿਲੀਨੀਅਰਜ਼ ਦੀ ਲਿਸਟ ’ਚ ਸ਼ਾਮਲ ਹੋਈ ਕਿਮ ਕਰਦਾਸ਼ੀਆਂ, ਇੰਨੀ ਹੈ ਸੰਪਤੀ

04/07/2021 2:31:08 PM

ਮੁੰਬਈ (ਬਿਊਰੋ)– ਮਾਡਲ-ਅਦਾਕਾਰਾ ਤੇ ਬਿਜ਼ਨੈੱਸਵੁਮੈਨ ਕਿਮ ਕਰਦਾਸ਼ੀਆਂ ਅਧਿਕਾਰਕ ਤੌਰ ’ਤੇ ਬਿਲੀਨੀਅਰ ਬਣ ਗਈ ਹੈ। ਫੋਰਬਸ ਨੇ ਮੰਗਲਵਾਰ ਨੂੰ ਦੁਨੀਆ ਦੇ ਬਿਲੀਨੀਅਰਜ਼ ਦੀ ਲਿਸਟ ਜਾਰੀ ਕੀਤੀ, ਜਿਸ ’ਚ ਕਿਮ ਦਾ ਨਾਂ ਵੀ ਸ਼ਾਮਲ ਹੈ। ਕਿਮ ਨੇ ਪਹਿਲੀ ਵਾਰ ਬਿਲੀਨੀਅਰ ਦੀ ਲਿਸਟ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਫੋਰਬਸ ਮੈਗਜ਼ੀਨ ਮੁਤਾਬਕ ਟੀ. ਵੀ. ਸ਼ੋਅਜ਼ ਤੇ ਐਡਸ ਤੋਂ ਇਲਾਵਾ ਕਿਮ ਕਰਦਾਸ਼ੀਆਂ ਦੇ ਦੋ ਵੱਡੇ ਬਿਜ਼ਨੈੱਸ ਹਨ, ਜਿਨ੍ਹਾਂ ਨੇ ਉਸ ਦੇ ਬਿਲੀਨੀਅਰ ਬਣਨ ਦੇ ਸਫਰ ’ਚ ਮਦਦ ਕੀਤੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Forbes (@forbes)

ਫੋਰਬਸ ਦੀ ਰਿਪੋਰਟ ਮੁਤਾਬਕ ਕਿਮ ਹੁਣ ਇਕ ਬਿਲੀਅਨ ਦੀ ਜਾਇਦਾਦ ਦੀ ਮਾਲਕ ਬਣ ਚੁੱਕੀ ਹੈ। ਪਿਛਲੇ ਸਾਲ ਅਕਤੂਬਰ ’ਚ ਉਸ ਦੀ ਕੁਲ ਸੰਪਤੀ 780 ਮਿਲੀਅਨ ਡਾਲਰ ਸੀ, ਜਿਸ ’ਚ ਇਸ ਸਾਲ ਜ਼ਬਰਦਸਤ ਵਾਧਾ ਹੋਇਆ ਹੈ ਤੇ ਉਸ ਦੀ ਸੰਪਤੀ ਬਿਲੀਅਨਜ਼ ’ਚ ਪਹੁੰਚ ਗਈ ਹੈ। ਮੈਗਜ਼ੀਨ ਮੁਤਾਬਕ ਕਿਮ ਨੇ ਆਪਣੇ ਿਬਜ਼ਨੈੱਸ KKW Beauty ਤੇ Skims ਸਮੇਤ ਕੀਪਿੰਗ ਅਪ ਵਿਦ ਕਰਦਾਸ਼ੀਅਨਜ਼, ਰੀਅਲ ਅਸਟੇਟ ਤੇ ਵੱਖ-ਵੱਖ ਐਡਸ ਦੀ ਬਦੌਲਤ ਇਹ ਸੰਪਤੀ ਹਾਸਲ ਕੀਤੀ ਹੈ।

ਦੱਸਣਯੋਗ ਹੈ ਕਿ ਕਿਮ ਨੇ 2017 ’ਚ ਆਪਣਾ ਕਾਸਮੈਟਿਕ ਬਿਜ਼ਨੈੱਸ KKW Beauty ਲਾਂਚ ਕੀਤਾ ਸੀ। ਇਸ ਦੇ ਲਾਂਚ ਦੇ ਦੋ ਘੰਟਿਆਂ ਅੰਦਰ ਹੀ 3 ਲੱਖ ਕੰਟੋਰ ਕਿੱਟਸ ਵਿਕ ਗਈਆਂ ਸਨ। ਸਾਲ 2018 ਤਕ ਕਿਮ ਨੇ ਆਪਣੇ ਕਾਸਮੈਟਿਕ ਪ੍ਰੋਡਕਟ ’ਚ ਆਈਸ਼ੈਡੋ, ਕਨਲੀਸਰ, ਲਿਪਸਟਿਕ ਤੇ ਪਰਫਿਊਮ ਦੀ ਰੇਂਜ ਜੋੜ ਲਈ। KKW Beauty ਉਸ ਨੂੰ 100 ਮਿਲੀਅਨ ਦੀ ਇਨਕਮ ਦੇਣ ’ਚ ਸਫਲ ਰਿਹਾ। ਪਿਛਲੇ ਸਾਲ ਕਿਮ ਨੇ KKW Beauty ਦੇ 20 ਫੀਸਦੀ ਸ਼ੇਅਰ ਕਾਸਮੈਟਿਕ ਸਮੂਹ COTY ਨੂੰ ਵੇਚ ਦਿੱਤੇ। ਇਸ ਡੀਲ ਨੇ ਕਿਮ ਦੀ ਸੰਪਤੀ ਨੂੰ ਮਜ਼ਬੂਤ ਉਛਾਲ ਦਿੱਤਾ।

 
 
 
 
 
View this post on Instagram
 
 
 
 
 
 
 
 
 
 
 

A post shared by Forbes (@forbes)

2019 ’ਚ ਕਿਮ ਨੇ ਸ਼ੇਪਵਿਅਰ ਪ੍ਰੋਡਕਟਸ ਬਿਜ਼ਨੈੱਸ Skims ਲਾਂਚ ਕੀਤਾ ਸੀ। ਆਪਣੇ ਸੋਸ਼ਲ ਮੀਡੀਆ ਫਾਲੋਅਰਜ਼ ਦੀ ਵਜ੍ਹਾ ਕਾਰਨ ਉਸ ਦਾ ਇਹ ਬਿਜ਼ਨੈੱਸ ਲਾਈਨ ਵੀ ਵਧੀਆ ਚੱਲ ਗਿਆ। ਪਿਛਲੇ ਸਾਲ ਤਾਲਾਬੰਦੀ ’ਚ ਕਿਮ ਨੇ ਆਪਣੀ ਕਲੈਕਸ਼ਨ ’ਚ ਲਾਉਂਜਵਿਅਰ ਜੋੜਿਆ। ਇਸ ’ਚ ਵੀ ਕਿਮ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਤੇ ਉਸ ਦਾ ਇਹ ਨਵਾਂ ਕਲੈਕਸ਼ਨ ਤਗੜੀ ਕਮਾਈ ਕਰਨ ’ਚ ਸਫਲ ਰਿਹਾ। ਫੋਰਬਸ ਦਾ ਮੰਨਣਾ ਹੈ ਕਿ Skims ਦੇ ਸ਼ੇਅਰ 225 ਮਿਲੀਅਨ ਡਾਲਰ ਤਕ ਹਨ, ਜੋ ਕਿ ਉਸ ਨੂੰ ਬਿਲੀਨੀਅਰ ਬਣਾਉਣ ’ਚ ਕਾਫੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh