NEWYORK WALA BIRTHDAY: ਕੈਟਰੀਨਾ ਨੇ ਆਪਣੇ ਪਤੀ ਵਿੱਕੀ ਕੌਸ਼ਲ ਨੂੰ ਦਿੱਤੀ ਜਨਮਦਿਨ ਦੀ ਵਧਾਈ

05/16/2022 4:51:14 PM

ਮੁੰਬਈ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ 16 ਮਈ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖ਼ਾਸ ਮੌਕੇ ’ਤੇ ਪ੍ਰਸ਼ੰਸਕ ਅਦਾਕਾਰ ਨੂੰ ਵਧਾਈ ਦੇ ਰਹੇ ਹਨ। ਵਿੱਕੀ ਕੌਸ਼ਲ ਲਈ ਉਸ ਦਾ ਜਨਮਦਿਨ ਬਹੁਤ ਖ਼ਾਸ ਹੈ ਕਿਉਂਕਿ ਇਸ ਸਾਲ ਉਹ ਆਪਣੀ ਪਤਨੀ ਕੈਟਰੀਨਾ ਕੈਫ਼ ਨਾਲ ਆਪਣਾ ਖਾਸ ਦਿਨ ਮਨਾ ਰਹੇ ਹਨ। ਵਿੱਕੀ ਦੇ ਇਸ ਖ਼ਾਸ ਦਿਨ ’ਤੇ ਹਰ ਇਕ ਨੂੰ ਉਨ੍ਹਾਂ ਦੀ ਪਤਨੀ ਕੈਟਰੀਨਾ ਕੈਫ਼ ਦੀ ਪੋਸਟ ਦਾ ਇੰਤਜ਼ਾਰ ਸੀ ਜੋ ਕਿ ਹੁਣ ਪੂਰਾ ਹੋ ਗਿਆ ਹੈ।

ਇਹ ਵੀ ਪੜ੍ਹੋ: ਸੰਦੀਪ ਵਾਂਗਾ ਰੇੱਡੀ ਦੀ ਆਉਣ ਵਾਲੀ ਫ਼ਿਲਮ ‘ਸਪਿਰਿਟ’ ’ਚ ਨਜ਼ਰ ਨਹੀਂ ਆਵੇਗੀ ਕਿਆਰਾ ਅਡਵਾਨੀ

ਕੈਟਰੀਨਾ ਕੈਫ਼ ਨੇ ਆਪਣੇ ਪਤੀ ਨਾਲ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ। ਵਿੱਕੀ ਆਪਣਾ ਜਨਮਦਿਨ ਸੈਲੀਬ੍ਰੇਟ ਕਰਨ ਦੇ ਲਈ ਪਿਆਰੀ ਪਤਨੀ ਕੈਟਰੀਨਾ ਨਾਲ ਨਿਊਯਾਰਕ ਗਏ ਹੋਏ ਹਨ। ਕੈਟਰੀਨਾ ਨੇ ਨਿਊਯਾਰਕ ਤੋਂ ਹੀ ਵਿੱਕੀ ਦੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਵਿੱਕੀ ਅਤੇ ਕੈਟਰੀਨਾ ਦਾ ਪਿਆਰ ਦਿਖਾਈ ਦੇ ਰਿਹਾ ਹੈ। ਵਿੱਕੀ ਨੇ ਕੈਟਰੀਨਾ ਨੂੰ ਆਪਣੀਆਂ ਬਾਹਾਂ ’ਚ ਲਿਆ ਹੋਇਆ ਹੈ।ਦੋਵਾਂ ਦੇ ਚਿਹਰੇ ’ਤੇ ਵੱਖ ਹੀ ਖੁਸ਼ੀ ਦਿਖਾਈ ਦੇ ਰਹੀ ਹੈ। ਦੋਵੇਂ ਇਨ੍ਹਾਂ ਤਸਵੀਰਾਂ ’ਚ ਬੇਹੱਦ ਖੂਬਸੂਰਤ ਲੱਗ ਰਹੇ ਹਨ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿਨਾ ਖਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ

ਕੈਟਰੀਨਾ ਸਫ਼ੇਦ ਆਉਟਫਿਟ ’ਚ ਬੇਹੱਦ ਪਿਆਰੀ ਦਿਖਾਈ ਦੇ ਰਹੀ ਹੈ ਅਤੇ ਵਿੱਕੀ ਵੀ ਨੀਲੇ ਰੰਗ ਦੀ ਟੀ-ਸ਼ਰਟ ,ਕੈਪ ਅਤੇ ਕਾਲੇ ਚਸ਼ਮੇ ’ਚ ਸਮਾਰਟ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਕੈਟਰੀਨਾ ਨੇ ਲਿਖਿਆ ‘ਨਿਊਯਾਰਕ ਵਾਲਾ ਜਨਮਦਿਨ ਮੇਰੇ ਪਿਆਰੇ’ ਸਿੱਧੇ ਸ਼ਬਦਾਂ ’ਚ ਕਵਾਂ ਤੁਹਾਡੇ ਨਾਲ ਹਰ ਚੀਜ਼ ਬੇਹਤਰ ਬਣ ਜਾਂਦੀ ਹੈ। ਪ੍ਰਸ਼ੰਸਕ ਇਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: ਬੰਗਾਲੀ ਅਦਾਕਾਰਾ ਪੱਲਵੀ ਡੇ ਦੀ ਸ਼ੱਕੀ ਹਾਲਤ ’ਚ ਮੌਤ, ਪੁਲਸ ਨੇ ਦੱਸਿਆ ਖ਼ੁਦਕੁਸ਼ੀ

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੱਕ ਸੀਕ੍ਰੇਟ ਡੇਟਿੰਗ ਤੋਂ ਬਾਅਦ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ 9 ਦਸੰਬਰ 2021 ਨੂੰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ’ਚ ਸ਼ਾਹੀ ਤਰੀਕੇ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵੇਂ ਸਿਤਾਰੇ ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। 

Anuradha

This news is Content Editor Anuradha