ਕੈਟਰੀਨਾ ਮੇਰੇ ਕਿਸੇ ਕੰਮ ਦੀ ਨਹੀਂ ਸੀ: ਸਲਮਾਨ

11/05/2015 3:31:10 PM

ਮੁੰਬਈ- ਹਾਲ ਹੀ ''ਚ ਸਲਮਾਨ ਖਾਨ ਆਪਣੀ ਫਿਲਮ ''ਪ੍ਰੇਮ ਰਤਨ ਧਨ ਪਾਇਓ'' ਦੀ ਪ੍ਰਮੋਸ਼ਨ ਕਰਨ ਲਈ ਮਸ਼ਹੂਰ ਕਾਮੇਡੀ ਸ਼ੋਅ ''ਕਾਮੇਡੀ ਨਾਈਟਸ ਵਿਦ ਕਪਿਲ'' ''ਚ ਪੁੱਜੇ। ਇੱਥੇ ਗੱਲਾਂ-ਗੱਲਾਂ ''ਚ ਉਨ੍ਹਾਂ ਨੇ ਆਪਣੀ ਐਕਸ ਗਰਲਫਰੈਂਡ ਕੈਟਰੀਨਾ ਕੈਫ ਨੂੰ ਲੈ ਕੇ ਹੈਰਾਨ ਕਰਨ ਵਾਲਾ ਬਿਆਨ ਦੇ ਦਿੱਤਾ।
ਇਕ ਅਖਬਾਰ ''ਚ ਛਪੀ ਖਬਰ ਮੁਤਾਬਕ ਦੀਵਾਲੀ ਨੂੰ ਧਿਆਨ ''ਚ ਰੱਖਦਿਆਂ ਕਪਿਲ ਨੇ ਸ਼ੋਅ ''ਚ ਪਟਾਕੇ ਮੰਗਵਾਏ ਗਏ ਸਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਪਟਾਕਿਆਂ ''ਤੇ ਕੈਟਰੀਨਾ ਕੈਫ ਦੀ ਤਸਵੀਰ ਲੱਗੀ ਹੋਈ ਸੀ। ਸ਼ੋਅ ਦੌਰਾਨ ਸਲਮਾਨ ਕਾਫੀ ਮਸਤੀ ਦੇ ਮੂਡ ''ਚ ਲੱਗ ਰਹੇ ਸਨ ਪਰ ਜਿਵੇਂ ਹੀ ਉਨ੍ਹਾਂ ਦੀ ਨਜ਼ਰ ਪਟਾਕਿਆਂ ''ਤੇ ਲੱਗੀ ਕੈਟਰੀਨਾ ਦੀ ਤਸਵੀਰ ''ਤੇ ਪਈ ਤਾਂ ਉਨ੍ਹਾਂ ਨੇ ਕਪਿਲ ਨੂੰ ਪੁੱਛਿਆ,'''' ਇਨ੍ਹਾਂ ਦੀ ਫੋਟੋ ਲਗਾਉਣ ਦੀ ਕੀ ਜ਼ਰੂਰਤ ਹੈ? ਇਹ ਤੁਹਾਡੇ ਕਿਸ ਕੰਮ ਦੀ ਹੈ?'''' ਥੋੜ੍ਹੀ ਦੇਰ ਰੁੱਕ ਕੇ ਸਲਮਾਨ ਨੇ ਕਿਹਾ,''''ਇਹ ਤਾਂ ਮੇਰੇ ਕਿਸੇ ਕੰਮ ਦੀ ਨਹੀਂ ਸੀ।''''
ਇਹ ਵਿਅੰਗ ਕਰਨ ਤੋਂ ਬਾਅਦ ਦੋਵੇਂ ਹੱਸਣ ਲੱਗ ਪਏ। ਇਸ ਮੌਕੇ ''ਤੇ ਸਲਮਾਨ ਨਾਲ ਸੋਨਮ ਕਪੂਰ ਵੀ ਆਈ ਹੋਈ ਸੀ। ਸ਼ੋਅ ਦਾ ਇਹ ਭਾਗ ਆਉਣ ਵਾਲੀ 8 ਨਵੰਬਰ ਨੂੰ ਪ੍ਰਸਾਰਤ ਕੀਤਾ ਜਾਵੇਗਾ।