ਵਿੱਕੀ ਤੇ ਕੈਟਰੀਨਾ ਅੱਜ ਲੈਣਗੇ ਫੇਰੇ, ਫ਼ਿਰ ਹੋਵੇਗੀ 700 ਸਾਲ ਪੁਰਾਣੇ ਕਿਲ੍ਹੇ ''ਚ ਸ਼ਾਹੀ ਰਿਸੈਪਸ਼ਨ

12/09/2021 11:06:14 AM

ਨਵੀਂ ਦਿੱਲੀ (ਬਿਊਰੋ) : ਆਖ਼ਿਰਕਾਰ ਉਹ ਦਿਨ ਆ ਹੀ ਗਿਆ ਹੈ ਜਦੋਂ ਬਾਲੀਵੁੱਡ ਦੀਆਂ ਟਾਪ ਦੀਆਂ ਅਦਾਕਾਰਾਂ 'ਚੋਂ ਇੱਕ ਕੈਟਰੀਨਾ ਕੈਫ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ। ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ 'ਚ 7 ਦਸੰਬਰ ਤੋਂ ਵਿਆਹ ਦੇ ਸਮਾਗਮ ਚੱਲ ਰਹੇ ਹਨ। ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸਵਾਈ ਮਾਧੋਪੁਰ ਪਹੁੰਚ ਚੁੱਕੇ ਹਨ। ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ 'ਚ ਅਜੇ ਤੱਕ ਕਿਸੇ ਵੱਡੇ ਕਲਾਕਾਰ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਦੋਵਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਇਹ ਦੇਖਣ ਲਈ ਬੈਠੇ ਹੋਏ ਹਨ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ਦੀਆਂ ਤਸਵੀਰਾਂ ਕਦੋਂ ਸਾਹਮਣੇ ਆਉਂਦੀਆਂ ਹਨ ਅਤੇ ਕਦੋਂ ਉਹ ਲਾੜਾ-ਲਾੜੀ ਦੇਖਦੇ ਹਨ ਪਰ ਇਸ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ।

ਸਲਮਾਨ ਖ਼ਾਨ ਕਰ ਰਹੇ ਕੈਟਰੀਨਾ ਦੀ ਮਦਦ
ਮੀਡੀਆ ਰਿਪੋਰਟਾਂ ਮੁਤਾਬਕ, ਕੈਟਰੀਨਾ ਕੈਫ ਦੇ ਵਿਆਹ ਵਿਚ ਸਲਮਾਨ ਖ਼ਾਨ ਕਾਫ਼ੀ ਮਦਦ ਕਰ ਰਹੇ ਹਨ। ਖ਼ਬਰਾਂ ਮੁਤਾਬਕ ਕੈਟਰੀਨਾ ਦੇ ਵਿਆਹ ਵਿਚ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਲਮਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨੂੰ ਦਿੱਤੀ ਹੈ। ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਹੋਟਲ ਵਿਚ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਬਣੇਗੀ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਦੀ ਨੂੰਹ, 9 ਦਸੰਬਰ ਨੂੰ ਬੱਝਣਗੇ ਵਿਆਹ ਦੇ ਬੰਧਨ 'ਚ

ਸ਼ੇਰਾ ਦੀ ਆਪਣੀ ਹੈ 'ਟਾਈਗਰ ਸਕਿਓਰਿਟੀ' ਕੰਪਨੀ
ਦੱਸ ਦਈਏ ਕਿ ਸ਼ੇਰਾ ਦੀ ਆਪਣੀ ਸੁਰੱਖਿਆ ਕੰਪਨੀ ਹੈ, ਜਿਸ ਦਾ ਨਾਂ 'ਟਾਈਗਰ ਸਕਿਓਰਿਟੀ' ਹੈ ਅਤੇ ਸ਼ੇਰਾ ਨੇ ਸਿਕਸ ਸੈਂਸ ਫੋਰਟ ਹੋਟਲ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਬਰਵਾੜਾ ਪੁਲਸ ਦੀ ਮਦਦ ਵੀ ਲਈ ਗਈ ਹੈ।

ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਹੋਇਆ ਸ਼ੁਰੂ 
ਦੱਸ ਦੇਈਏ ਕਿ ਕੈਟਰੀਨਾ-ਵਿੱਕੀ ਦੇ ਵਿਆਹ 'ਚ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਹੁਣ ਸ਼ੁਰੂ ਹੋ ਗਿਆ ਹੈ। ਫ਼ਿਲਮ ਨਿਰਦੇਸ਼ਕ ਕਬੀਰ ਖ਼ਾਨ ਅਤੇ ਅਦਾਕਾਰਾ ਨੇਹਾ ਧੂਪੀਆ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਜੈਪੁਰ ਏਅਰਪੋਰਟ 'ਤੇ ਪਹੁੰਚੀਆਂ ਹਨ। ਜੈਪੁਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਾਰੇ ਸੜਕ ਰਾਹੀਂ ਸਵਾਈ ਮਾਧੋਪੁਰ ਚੌਥ ਕਾ ਬਰਵਾੜਾ ਲਈ ਰਵਾਨਾ ਹੋਏ। ਪੰਜਾਬੀ ਗਾਇਕ ਗੁਰਦਾਸ ਮਾਨ ਪਰਿਵਾਰ ਸਮੇਤ ਜੈਪੁਰ ਪਹੁੰਚੇ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨੀ ਮਾਨ ਦੇ ਘਰ ਦੇ ਬਾਹਰ ਫਾਇਰਿੰਗ, ਲੱਖਾ ਸਿਧਾਣਾ ’ਤੇ ਲਾਇਆ ਇਲਜ਼ਾਮ (ਵੀਡੀਓ)

700 ਸਾਲ ਪੁਰਾਣੇ ਕਿਲ੍ਹੇ ਵਿਚ ਹੋਵੇਗਾ ਸ਼ਾਹੀ ਵਿਆਹ
ਹੋਟਲ ਦੇ ਅੰਦਰ ਦਾਖਲ ਹੋਣ ਲਈ ਤਿੰਨ ਗੇਟ ਹਨ ਪਰ ਹੋਟਲ ਦਾ ਮੁੱਖ ਗੇਟ, ਜਿਸ ਰਾਹੀਂ ਸਾਰੇ ਮਹਿਮਾਨਾਂ ਨੂੰ ਐਂਟਰੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਨੇ ਜਿਸ ਸਿਕਸ ਸੈਂਸ ਫੋਰਟ ਨਾਂ ਦੀ ਜਗ੍ਹਾ ਨੂੰ ਵਿਆਹ ਲਈ ਚੁਣਿਆ ਹੈ, ਉਹ ਦਰਅਸਲ 700 ਸਾਲ ਪੁਰਾਣਾ ਇੱਕ ਕਿਲ੍ਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita