ਏਅਰਪੋਰਟ ’ਤੇ ਸਪਾਟ ਹੋਈ ਕੈਟਰੀਨਾ ਕੈਫ਼, ਡੈਨਿਮ ਲੁੱਕ ’ਚ ਲੱਗ ਰਹੀ ਪਰਫ਼ੈਕਟ

08/07/2022 11:46:09 AM

ਮੁੰਬਈ- ਅਦਾਕਾਰਾ ਕੈਟਰੀਨਾ ਕੈਫ਼ ਨਾ ਸਿਰਫ਼ ਬਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ 'ਚ ਸ਼ੁਮਾਰ ਹੈ, ਸਗੋਂ ਆਪਣੀ ਲੁੱਕ ਨਾਲ ਉਹ ਲੋਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ। ਹਾਲ  ’ਚ ਅਦਾਕਾਰਾ ਨੂੰ ਮੁੰਬਈ ਦੇ ਏਅਰਪੋਰਟ ’ਤੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਮਾਧੁਰੀ ਦੀਕਸ਼ਿਤ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਲਾਬੀ ਸਾੜ੍ਹੀ ’ਚ ਲੱਗ ਰਹੀ ਬੇਹੱਦ ਖੂਬਸੂਰਤ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੈਟਰੀਨਾ ਨੇ ਆਪਣੇ ਸਿੰਪਲ ਪਹਿਰਾਵੇ ’ਚ ਲੋਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਨੇ ਲਾਈਟ ਬਲੂ ਡੈਨਿਮ ਅਤੇ ਵਾਈਟ ਟੀ–ਸ਼ਰਟ ਪਾਈ ਹੈ।

ਇਸ ਦੇ ਨਾਲ ਅਦਾਕਾਰਾ ਨੇ ਵਾਈਟ ਜੀਂਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ  ਹੋਇਆ ਹੈ। ਅਦਾਕਾਰਾ ਨੇ ਚਿਹਰੇ ’ਤੇ ਕਾਲੇ ਰੰਗ ਦਾ ਮਾਸਕ ਅਤੇ ਚਸ਼ਮਾ ਲਗਾਇਆ ਹੋਇਆ ਹੈ।

ਇਹ ਵੀ ਪੜ੍ਹੋ :  PARENTS TO BE ਆਲੀਆ-ਰਣਬੀਰ ਇਕੱਠੇ ਆਏ ਨਜ਼ਰ, ਮੁੰਬਈ ਏਅਰਪੋਰਟ ਦੀਆਂ ਤਸਵੀਰਾਂ ਆਈਆਂ ਸਾਹਮਣੇ

ਕੈਟਰੀਨਾ ਨੇ ਵਾਲਾਂ ਦੀ ਪੋਨੀ ਕੀਤੀ ਹੋਈ ਹੈ । ਪ੍ਰਸ਼ੰਸਕ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਤਸਵੀਰਾਂ ’ਚ ਅਦਾਕਾਰਾ ਬੇਹੱਦ ਸ਼ਾਨਦਾਰ ਪੋਜ਼ ਦੇ ਰਹੀ ਹੈ।

ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ਼ ਜਲਦ ਹੀ ਫ਼ਿਲਮ 'ਫ਼ੋਨ ਭੂਤ' 'ਚ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ 'ਚ 'ਟਾਈਗਰ 3' ਵੀ ਹੈ ਜਿਸ 'ਚ ਸਲਮਾਨ ਖ਼ਾਨ ਅਤੇ ਇਮਰਾਨ ਹਾਸ਼ਮੀ ਮੁੱਖ ਭੂਮਿਕਾਵਾਂ 'ਚ ਹਨ।  

Shivani Bassan

This news is Content Editor Shivani Bassan