ਨਿਸ਼ਾ ਰਾਵਲ ਦੇ ਹੱਕ ’ਚ ਆਈ ਕਸ਼ਮੀਰਾ ਸ਼ਾਹ, ਪਤੀ ਕਰਨ ਨੂੰ ਲੈ ਕੇ ਆਖੀ ਇਹ ਗੱਲ

06/02/2021 5:04:25 PM

ਮੁੰਬਈ: ਫੇਮਸ ਟੀ.ਵੀ. ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਫੇਮ ਕਰਨ ਮਹਿਰਾ ’ਤੇ ਉਨ੍ਹਾਂ ਦੀ ਪਤਨੀ ਨਿਸ਼ਾ ਰਾਵਲ ਨੇ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਹੈ। ਕਰਨ ਨੂੰ ਸੋਮਵਾਰ ਨੂੰ ਪੁਲਸ ਹਿਰਾਸਤ ’ਚ ਲਿਆ ਗਿਆ ਹੈ। ਹਾਲਾਂਕਿ ਇਸ ਦੇ ਬਾਅਦ ਕਰਨ ਨੇ ਪੁਲਸ ਦੇ ਸਾਹਮਣੇ ਆਪਣਾ ਪੱਖ ਰੱਖਿਆ ਹੈ। ਇਸ ਮਾਮਲੇ ’ਚ ਟੀ.ਵੀ. ਇੰਡਸਟਰੀ ਦੇ ਕਈ ਸਿਤਾਰੇ ਆਪਣੀ-ਆਪਣੀ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਹਨ। ਇਸ ਮਾਮਲੇ ’ਚ ਅਦਾਕਾਰ ਕਸ਼ਮੀਰਾ ਸ਼ਾਹ ਨੇ ਵੀ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਹੈ। ਦੱਸ ਦੇਈਏ ਕਿ ਕਰਨ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ।


ਕਸ਼ਮੀਰਾ ਸ਼ਾਹ ਨੇ ਮਾਮਲੇ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ ਨਿਸ਼ਾ ਦੇ ਵੱਲ ਹਾਂ ਕਿਉਂਕਿ ਵਾਕਏ ’ਚ ਕਰਨ ਨੇ ਨਿਸ਼ਾ ਨੂੰ ਮਾਰਿਆ ਹੈ। ਪੈਸੇ ਨੂੰ ਲੈ ਕੇ ਉਨ੍ਹਾਂ ਦਾ ਰਿਸ਼ਤਾ ਕਾਫ਼ੀ ਉਲਝਿਆ ਹੋਇਆ ਹੈ ਅਤੇ ਪਹਿਲਾਂ ਕਰਨ ਉਸ ਦੇ ਨਾਲ ਕੁੱਟਮਾਰ ਕਰ ਚੁੱਕਿਆ ਹੈ। ਜਦੋਂ ਮੈਂ ਨਿਸ਼ਾ ਦੇ ਘਰ ਗਈ ਤਾਂ ਮੈਨੂੰ ਇਸ ਬਾਰੇ ਪਤਾ ਲੱਗਿਆ। ਨਿਸ਼ਾ ਇਸ ਬਾਰੇ ’ਚ ਜ਼ਿਆਦਾ ਕੁਝ ਨਹੀਂ ਬੋਲ ਰਹੀ ਸੀ ਕਿਉਂਕਿ ਇਹ ਬੇਹੱਦ ਨਿੱਜੀ ਮਾਮਲਾ ਸੀ। ਸਾਨੂੰ ਪਤਾ ਸੀ ਕਿ ਦੋਵਾਂ ਦੇ ਵਿਚਕਾਰ ਪਰੇਸ਼ਾਨੀਆਂ ਚੱਲ ਰਹੀਆਂ ਸਨ ਕਿ ਪਰੇਸ਼ਾਨੀਆਂ ਕਿਸ ਹੱਦ ਤੱਕ ਹਨ। ਮੈਂ ਉਨ੍ਹਾਂ ਦੀ ਬੈਸਟ ਫਰੈਂਡ ਹੋਣ ਦੇ ਨਾਤੇ ਉਨ੍ਹਾਂ ਦੇ ਨਾਲ ਹਾਂ। 


ਨਿਸ਼ਾ ਦੇ ਦੋਸਤ ਵੀ ਕਰ ਰਹੇ ਹਨ ਉਨ੍ਹਾਂ ਦੀ ਸਪੋਰਟ
ਇਸ ਤੋਂ ਪਹਿਲਾਂ ਟੈਰੋ ਕਾਰਡ ਰੀਡਰ ਮੁਨਿਸ਼ਾ ਖਤਵਾਨੀ ਅਤੇ ਡਿਜ਼ਾਈਨਰ ਰੋਹਿਤ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਟੀ.ਵੀ. ਅਦਾਕਾਰ ਕਰਨ ਦੀ ਪਤਨੀ ਨਿਸ਼ਾ ਰਾਵਲ ਦੀ ਇਕ ਹੈਰਾਨ ਕਰਨ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਮੁਨਿਸ਼ਾ ਅਤੇ ਰੋਹਿਤ ਅਦਾਕਾਰ ਦੀ ਪਤਨੀ ਦੇ ਕਰੀਬੀ ਦੋਸਤ ਹਨ। ਮੁਨਿਸ਼ਾ ਖਤਵਾਨੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਚੁੱਪੀ ਤੋੜਣ ਦਾ ਸਮਾਂ ਨਹੀਂ ਹੈ। ਜਾਗਣ ਦਾ ਸਮਾਂ ਹੈ। ਮੈਂ ਹੁਣ ਚੁੱਪ ਨਹੀਂ ਰਹਿ ਸਕਦੀ। ਨਿਸ਼ਾ ਅਸੀਂ ਸਭ ਤੁਹਾਡੇ ਨਾਲ ਹਾਂ। 

Aarti dhillon

This news is Content Editor Aarti dhillon