''ਬੁਰੀ ਨੂੰਹ'' ਦੱਸੇ ਜਾਣ ''ਤੇ ਭੜਕੀ ਕਸ਼ਮੀਰਾ, ਗੋਵਿੰਦਾ ਦੀ ਪਤਨੀ ਨੂੰ ਲੈ ਕੇ ਆਖੀ ਇਹ ਗੱਲ

10/01/2021 11:26:12 AM

ਮੁੰਬਈ- ਜੇਕਰ ਇਕ ਵਾਰ ਕਿਸੇ ਰਿਸ਼ਤੇ 'ਚ ਕੜਵਾਹਟ ਆ ਜਾਵੇ ਤਾਂ ਉਸ ਨੂੰ ਦੂਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੇ ਭਾਣਜੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦਾ ਪਰਿਵਾਰਿਕ ਵਿਵਾਦ ਤਾਂ ਪੂਰੀ ਦੇ ਦੁਨੀਆ ਦੇ ਸਾਹਮਣੇ ਹੈ ਅਤੇ ਉਹ ਕਿਸੇ ਵੀ ਕੀਮਤ 'ਤੇ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਮਾਮਾ-ਭਾਣਜੇ ਦੀ ਨਾਰਾਜ਼ਗੀ ਤਾਂ ਇਕ ਪਾਸੇ ਰਹੀ ਹੈ ਅਤੇ ਉੱਧਰ ਇਸ ਮਾਮਲੇ 'ਚ ਦੋਵਾਂ ਦੀਆਂ ਪਤਨੀਆਂ (ਕਸ਼ਮੀਰਾ ਸ਼ਾਹ ਅਤੇ ਸੁਨੀਤਾ ਆਹੂਜਾ) ਖੂਬ ਬਰਸਦੀਆਂ ਨਜ਼ਰ ਆਉਂਦੀਆਂ ਹਨ। ਬੀਤੇ ਦਿਨ ਗੋਵਿੰਦਾ ਦੀ ਪਤਨੀ ਸੁਨੀਤਾ ਨੂੰ ਆਪਣੇ ਪਰਿਵਾਰ ਦੀ ਬੁਰੀ ਨੂੰਹ ਦੱਸਿਆ ਸੀ। ਹੁਣ ਮਾਮੀ ਸੱਸ ਦੇ ਉਸ ਟੈਗ 'ਤੇ ਕਸ਼ਮੀਰਾ ਨੇ ਪਲਟਵਾਰ ਦਿੱਤਾ ਹੈ।


ਸੁਨੀਤਾ ਆਹੂਜਾ ਵਲੋਂ ਬੁਰੀ ਨੂੰਹ ਦਾ ਟੈਗ ਦਿੱਤੇ ਜਾਣ 'ਤੇ ਭੜਾਸ ਕੱਢਦੇ ਹੋਏ ਕਸ਼ਮੀਰਾ ਸ਼ਾਹ ਨੇ ਇਕ ਟਵੀਟ ਕੀਤਾ ਅਤੇ ਲਿਖਿਆ-'ਵਰਕ ਟਰਿੱਪ ਦੀ ਵਜ੍ਹਾਂ ਨਾਲ ਬਾਹਰ ਸੀ, ਹਾਲੇ ਵਾਪਸ ਪਰਤੀ ਹਾਂ ਕਿ ਲੋਕ ਕਿੰਝ ਸਾਡੇ ਪਰਿਵਾਰਿਕ ਮੈਟਰ 'ਚ ਆਪਣਾ ਹੱਥ ਸਾਫ ਕਰ ਰਹੇ ਹਨ। ਇਕ ਬਿਆਨ ਨੂੰ ਪੜ੍ਹਦੇ ਸਮੇਂ ਮੇਰੇ ਪੁੱਤਰ ਨੇ ਮੈਨੂੰ ਪੁੱਛਿਆ ਕਿ ਇਹ ਬੁਰੀ ਨੂੰਹ ਕੀ ਹੁੰਦੀ ਹੈ? ਮੈਂ ਜਵਾਬ ਦਿੱਤਾ ਕਿ- ਉਹ ਜਿਸ ਨੂੰ ਇਕ ਕਰੂਰ ਸੱਸ ਮਿਲੀ ਹੋਵੇ।। #checkmate'


ਦੱਸ ਦੇਈਏ ਕਿ ਬੀਤੇ ਦਿਨ ਗੋਵਿੰਦਾ ਦੀ ਪਤਨੀ ਸੁਨੀਤਾ ਨੇ ਕਸ਼ਮੀਰਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ- 'ਉਨ੍ਹਾਂ ਦਾ ਇਕ ਮਾਂ ਦੀ ਤਰ੍ਹਾਂ ਧਿਆਨ ਰੱਖਣ ਤੋਂ ਬਾਅਦ ਉਹ ਲੋਕ ਇੰਨੀ ਬੁਰੀ ਤਰ੍ਹਾਂ ਨਾਲ ਵਰਤਾਓ ਕਰ ਰਹੇ ਹਨ। ਪਰਿਵਾਰ 'ਚ ਦਿੱਕਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਬੁਰੀ ਨੂੰਹ ਨੂੰ ਘਰ ਲੈ ਕੇ ਆਉਂਦੇ ਹਨ। ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀ। ਮੇਰੇ ਕੋਲ ਜ਼ਿੰਦਗੀ 'ਚ ਕਰਨ ਲਈ ਕਾਫੀ ਕੰਮ ਹੈ। ਮੈਂ ਆਪਣੇ ਪਤੀ ਗੋਵਿੰਦਾ ਦਾ ਕੰਮ ਸੰਭਾਲਦੀ ਹਾਂ। ਅਜਿਹੇ ਬੇਮਤਲਬ ਦੀਆਂ ਚੀਜ਼ਾਂ 'ਚ ਨਹੀਂ ਪੈਣਾ ਚਾਹੁੰਦੀ ਹੈ।

Aarti dhillon

This news is Content Editor Aarti dhillon