ਇਨਾਯਾ ਦੀ ਬਰਥਡੇਅ ਪਾਰਟੀ ਲਈ ਪੁੱਤਰ ਜੇਹ ਨਾਲ ਨਿਕਲੀ ਕਰੀਨਾ ਕਪੂਰ (ਤਸਵੀਰਾਂ)

09/30/2021 12:15:18 PM

ਮੁੰਬਈ- ਅਦਾਕਾਰਾ ਸੋਹਾ ਅਲੀ ਖਾਨ ਅਤੇ ਅਦਾਕਾਰ ਕੁਣਾਲ ਖੇਮੂ ਦੀ ਧੀ ਇਨਾਯਾ 29 ਸਤੰਬਰ ਨੂੰ 4 ਸਾਲ ਦੀ ਹੋ ਗਈ ਹੈ। ਇਸ ਖਾਸ ਮੌਕੇ 'ਤੇ ਅਦਾਕਾਰਾ ਕਰੀਨਾ ਕਪੂਰ ਪੁੱਤਰ ਜਹਾਂਗੀਰ ਦੇ ਨਾਲ ਪਾਰਟੀ ਦੇ ਲਈ ਨਿਕਲੀ। ਜਿਥੇ ਦੋਵੇਂ ਮਾਂ-ਪੁੱਤਰ ਦੀਆਂ ਤਸਵੀਰ ਸੋਸ਼ਲ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਈਆਂ।


ਤਸਵੀਰਾਂ 'ਚ ਕਰੀਨਾ ਪ੍ਰਿਟਿੰਡ ਪਲਾਜ਼ੋ ਸੂਟ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ।


ਇਸ ਲੁੱਕ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕਰੀਨਾ ਨੇ ਪੁੱਤਰ ਜੇਹ ਨੂੰ ਗੋਦ 'ਚ ਚੁੱਕਿਆ ਹੋਇਆ ਹੈ। 


ਨੈਨੀ ਅਦਾਕਾਰਾ ਦੇ ਪਿੱਛੇ ਚੱਲ ਰਹੀ ਹੈ। ਜੇਹ ਕੈਮਰੇ ਦੇ ਵੱਲ ਦੇਖ ਰਿਹਾ ਹੈ। ਜੇਹ ਬੇਹੱਦ ਕਿਊਟ ਲੱਗ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਕਰੀਨਾ ਬਹੁਤ ਜਲਦ ਫਿਲਮ 'ਲਾਲ ਸਿੰਘ ਚੱਡਾ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਮਸ਼ਹੂਰ ਅਦਾਕਾਰ ਆਮਿਰ ਖਾਨ ਦੇ ਨਾਲ ਨਜ਼ਰ ਆਵੇਗੀ।

Aarti dhillon

This news is Content Editor Aarti dhillon