ਕਰੀਨਾ ਕਪੂਰ ਨੇ ਪੁੱਤਰ ਜੇਹ ਦੇ ਇਸ ਖ਼ਾਸ ਪਲ ਨੂੰ ਪ੍ਰਸ਼ੰਸਕਾਂ ਨਾਲ ਕੀਤਾ ਸਾਂਝਾ

12/09/2021 3:14:47 PM

ਮੁੰਬਈ- ਬਾਲੀਵੁੱਡ ਦੀਵਾ ਬੇਬੋ ਯਾਨੀ ਕਰੀਨਾ ਕਪੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਪਿਛਲੇ ਸਾਲ ਹੀ ਸ਼ੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣਾ ਡੈਬਿਊ ਕੀਤਾ ਸੀ। ਉਹ ਇੰਸਟਾਗ੍ਰਾਮ ਅਕਾਉਂਟ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਛੋਟੇ ਨਵਾਬ ਯਾਨੀ ਕਿ ਜੇਹ ਅਲੀ ਖ਼ਾਨ ਦੀ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ।


ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਦੇ ਦੋ ਪੁੱਤਰ ਹਨ, ਜਿਨ੍ਹਾਂ 'ਚੋਂ ਛੋਟਾ ਪੁੱਤਰ ਜੇਹ ਦਾ ਜਨਮ 21 ਫਰਵਰੀ 2021 ਨੂੰ ਹੋਇਆ ਸੀ। ਜੇਹ ਦੇ ਜਨਮ ਤੋਂ ਲੈ ਕੇ, ਪ੍ਰਸ਼ੰਸਕ ਉਸ ਦੀ ਇਕ ਝਲਕ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਦੇ ਨਾਲ ਹੀ ਕਰੀਨਾ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਛੋਟਾ ਜੇਹ ਆਪਣੇ ਕਦਮ ਅੱਗੇ ਵਧਾਉਂਦਾ ਨਜ਼ਰ ਆ ਰਿਹਾ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਜੇਹ ਕੰਧ ਦੀ ਮਦਦ ਨਾਲ ਆਪਣੇ ਕਦਮ ਵਧਾਉਂਣ ਦੀ ਕੋਸ਼ਿਸ ਕਰ ਰਿਹਾ ਹੈ। ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਆਪਣੇ ਇਸ ਪਹਿਲੇ ਕਦਮ ਨੂੰ ਦੇਖ ਕੇ ਕਰੀਨਾ ਬਹੁਤ ਭਾਵੁਕ ਹੋ ਗਈ ਅਤੇ ਇਸ ਖ਼ਾਸ ਪਲ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।


ਇਸ ਤਸਵੀਰ ‘ਚ ਜੇਹ ਪਹਿਲੀ ਵਾਰ ਤੁਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਕਰੀਨਾ ਕਪੂਰ ਨੇ ਇਸ ਬਾਰੇ ਲਿਖਿਆ, 'ਸਿਰਫ ਉਸ ਦੇ ਛੋਟੇ ਕਦਮ ਦੇਖ ਕੇ ਮੈਨੂੰ ਖੁਸ਼ੀ ਮਿਲਦੀ ਹੈ...ਮੇਰੇ ਬੇਟੇ...ਸਮਾਂ ਤੇਜ਼ੀ ਨਾਲ ਚੱਲ ਰਿਹਾ ਹੈ...'ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਦੋ ਲੱਖ ਤੋਂ ਵੱਧ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ। ਰੀਆ ਕਪੂਰ, ਕਰਿਸ਼ਮਾ ਕਪੂਰ, ਮਨੀਸ਼ ਮਲਹੋਤਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕਰਕੇ ਜੇਹ ਦੀ ਤਾਰੀਫ਼ ਕੀਤੀ ਹੈ। ਦੱਸ ਦਈਏ ਕਰੀਨਾ ਕਪੂਰ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ਲਾਲ ਸਿੰਘ ਚੱਢਾ 'ਚ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਵਿਸਾਖੀ ਦੇ ਖ਼ਾਸ ਮੌਕੇ ਉੱਤੇ ਰਿਲੀਜ਼ ਹੋਵੇਗੀ।

Aarti dhillon

This news is Content Editor Aarti dhillon