ਕਰੀਨਾ ਕਪੂਰ ਤੇ ਮਲਾਇਕਾ ਨੇ ਖ਼ਾਸ ਅੰਦਾਜ਼ ''ਚ ਕਰਿਸ਼ਮਾ ਨੂੰ ਦਿੱਤੀ ਜਨਮਦਿਨ ਦਾ ਵਧਾਈ

Saturday, Jun 25, 2022 - 11:45 AM (IST)

ਮੁੰਬਈ- ਅਦਾਕਾਰਾ ਕਰਿਸ਼ਮਾ ਕਪੂਰ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਕਰਿਸ਼ਮਾ ਨੂੰ ਭੈਣ ਕਰੀਨਾ ਕਪੂਰ ਨੇ ਵੀ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਕਰੀਨਾ ਨੇ ਕਰਿਸ਼ਮਾ ਦੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। 


ਤਸਵੀਰ 'ਚ ਕਰਿਸ਼ਮਾ ਚੈੱਕ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਬਾਲਕਨੀ 'ਚ ਖੜ੍ਹੀ ਹੋ ਕੇ ਹੱਸ ਰਹੀ ਹੈ। ਅਦਾਕਾਰਾ ਬਹੁਤ ਕਿਊਟ ਲੱਗ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਕਰੀਨਾ ਨੇ ਲਿਖਿਆ-'ਸਾਡੇ ਪਰਿਵਾਰ ਦੇ ਮਾਣ ਲਈ। ਇਹ ਮੇਰੀ ਤੁਹਾਡੀ ਸਭ ਤੋਂ ਪਸੰਦੀਦਾ ਤਸਵੀਰ ਹੈ। ਅੱਜ ਸਭ ਬੋਲੋ ਹੈਪੀ ਬਰਥਡੇਅ ਲੋਲੋ ਹੁਣ ਤੱਕ ਦੀ ਸਭ ਤੋਂ ਚੰਗੀ ਭੈਣ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।


ਕਰੀਨਾ ਤੋਂ ਇਲਾਵਾ ਮਲਾਇਕਾ ਅਰੋੜਾ ਨੇ ਵੀ ਕਰਿਸ਼ਮਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਮਲਾਇਕਾ ਨੇ ਇੰਸਟਾ ਸਟੋਰੀ 'ਚ ਕਰਿਸ਼ਮਾ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਐਥਨਿਕ ਲੁਕ 'ਚ ਨਜ਼ਰ ਆ ਰਹੀਆਂ ਹਨ। ਦੋਵੇਂ ਬਹੁਤ ਖੂਬਸੂਰਤ ਲੱਗ ਰਹੀਆਂ ਹਨ। ਤਸਵੀਰ ਸਾਂਝੀ ਕਰਕੇ ਮਲਾਇਕਾ ਨੇ ਲਿਖਿਆ-ਅੱਜ ਸਾਡੀ ਲੋਲੋ ਦਾ ਜਨਮਦਿਨ ਹੈ, ਜਨਮਦਿਨ ਮੁਬਾਰਕ ਹੋ ਪ੍ਰਿਯ, ਖ਼ਬਰਾਂ ਹਨ ਕਿ ਕਰਿਸ਼ਮਾ ਆਪਣਾ ਜਨਮਦਿਨ ਭੈਣ ਕਰੀਨਾ ਅਤੇ ਸੈਫ ਦੇ ਨਾਲ ਲੰਡਨ 'ਚ ਸੈਲੀਬਿਰੇਟ ਕਰਨ ਵਾਲੀ ਹੈ। 

Aarti dhillon

This news is Content Editor Aarti dhillon