ਬਾਈਕਾਟ ‘ਬ੍ਰਹਮਾਸਤਰ’ ਦੇ ਟਰੈਂਡ ਤੋਂ ਘਬਰਾਏ ਕਰਨ ਜੌਹਰ, ਕਿਹਾ- ‘ਅਸੀਂ ਭਵਿੱਖਵਾਣੀ ਨਹੀਂ...’

08/16/2022 10:19:23 AM

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ ‘ਬ੍ਰਹਮਾਸਤਰ’ ਅਯਾਨ ਮੁਖਰਜੀ ਦਾ ਡਰੀਮ ਪ੍ਰਾਜੈਕਟ ਹੈ। ਅਯਾਨ ਮੁਖਰਜੀ ਨੇ ਇਸ ਫ਼ਿਲਮ ਨੂੰ ਬਣਾਉਣ ’ਚ ਕਾਫੀ ਮਿਹਨਤ ਕੀਤੀ ਹੈ ਪਰ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਲੋਕ ‘ਬ੍ਰਹਮਾਸਤਰ’ ਨੂੰ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ‘ਲਾਲ ਸਿੰਘ ਚੱਢਾ’ ਤੇ ‘ਰਕਸ਼ਾ ਬੰਧਨ’ ਤੋਂ ਬਾਅਦ ਹੁਣ ਟਵਿਟਰ ’ਤੇ #BoycottBrahmastra ਟਰੈਂਡ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

‘ਬ੍ਰਹਮਾਸਤਰ’ ਫ਼ਿਲਮ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ’ਚ ਬਣੀ ਹੈ। ਕਰਨ ਜੌਹਰ ਨੇ ਹੁਣ ਇਸ ਦੇ ਬਾਈਕਾਟ ’ਤੇ ਪ੍ਰਤੀਕਿਰਿਆ ਦਿੱਤੀ ਹੈ। ਅਸਲ ’ਚ ਬੀਤੇ ਦਿਨੀਂ 15 ਅਗਸਤ ਨੂੰ ‘ਬ੍ਰਹਮਾਸਤਰ’ ਦੇ ਡਾਇਰੈਕਟਰ ਅਯਾਨ ਮੁਖਰਜੀ ਦਾ ਜਨਮਦਿਨ ਸੀ। ਅਯਾਨ ਦੇ ਜਨਮਦਿਨ ਮੌਕੇ ਕਰਨ ਨੇ ਖ਼ਾਸ ਨੋਟ ਨਾਲ ਉਸ ਨੂੰ ਵਧਾਈ ਦਿੱਤੀ। ਜਨਮਦਿਨ ਪੋਸਟ ’ਚ ਕਰਨ ਨੇ ਅਯਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਲਿਖਿਆ ਕਿ ਉਹ ਅਯਾਨ ਨੂੰ ਲੈ ਕੇ ਆਪਣੇ ਦੋਵਾਂ ਬੱਚਿਆਂ ਵਾਂਗ ਹੀ ਪ੍ਰੋਟੈਕਟਿਵ ਹਨ।

ਕਰਨ ਜੌਹਰ ਨੇ ਪੋਸਟ ’ਚ ਅਯਾਨ ’ਤੇ ਪਿਆਰ ਲੁਟਾਉਣ ਦੇ ਨਾਲ ‘ਬ੍ਰਹਮਾਸਤਰ’ ਦੇ ਬਾਈਕਾਟ ਟਰੈਂਡ ਨੂੰ ਲੈ ਕੇ ਵੀ ਆਪਣੀ ਚਿੰਤਾ ਜਤਾਈ ਹੈ। ਕਰਨ ਜੌਹਰ ਨੇ ਅਯਾਨ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਲਿਖਿਆ, ‘‘9 ਸਤੰਬਰ ਨੇ ਸਾਡੇ ਲਈ ਕੀ ਰੱਖਿਆ ਹੈ। ਅਸੀਂ ਇਸ ਸਮੇਂ ਭਵਿੱਖਵਾਣੀ ਨਹੀਂ ਕਰ ਸਕਦੇ ਪਰ ਤੁਹਾਡਾ ਕਮਿਟਮੈਂਟ ਤੇ ਸਖ਼ਤ ਮਿਹਨਤ ਪਹਿਲਾਂ ਤੋਂ ਹੀ ਇਕ ਜਿੱਤ ਹੈ।’’

ਕਰਨ ਜੌਹਰ ਦੀ ਇਸ ਪੋਸਟ ਤੋਂ ਸਾਫ ਹੈ ਕਿ ਉਹ ‘ਬ੍ਰਹਮਾਸਤਰ’ ਨੂੰ ਲੈ ਕੇ ਚੱਲ ਰਹੇ ਬਾਈਕਾਟ ਟਰੈਂਡ ਤੋਂ ਕਾਫੀ ਚਿੰਤਿਤ ਹਨ। ਚਿੰਤਾ ਹੋਣ ਵਾਲੀ ਗੱਲ ਵੀ ਹੈ ਕਿਉਂਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਬਾਈਕਾਟ ਟਰੈਂਡ ਤੋਂ ਬਾਅਦ ਬਾਕਸ ਆਫਿਸ ’ਤੇ ਜੱਦੋ-ਜਹਿਦ ਕਰ ਰਹੀ ਹੈ। ਹੁਣ ਦੇਖਦੇ ਹਾਂ ਕਿ ਰਣਬੀਰ ਤੇ ਆਲੀਆ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਕਿਵੇਂ ਦੀ ਲੱਗਦੀ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh