ਨੈਪੋਟੀਜ਼ਮ ’ਤੇ ਬੋਲਿਆ ਸੰਨੀ ਦਿਓਲ ਦਾ ਬੇਟਾ, ਕਿਹਾ- ‘ਅਖੀਰ ’ਚ ਤੁਹਾਡੀ ਪ੍ਰਤਿਭਾ ਹੀ ਬੋਲਦੀ ਹੈ’

05/25/2021 11:11:33 AM

ਮੁੰਬਈ (ਬਿਊਰੋ)– ਬਾਲੀਵੁੱਡ ’ਚ ਦਿਓਲ ਪਰਿਵਾਰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣਾ ਵਾਲਾ ਪਰਿਵਾਰ ਹੈ। ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਤੋਂ ਬਾਅਦ ਕਰਨ ਦਿਓਲ ਨੇ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਹਾਲਾਂਕਿ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਹੋ ਗਈ। ਹੁਣ ਕਰਨ ਦਿਓਲ ਆਪਣੇ ਪਰਿਵਾਰ ਨਾਲ ‘ਅਪਨੇ 2’ ਲਈ ਕੰਮ ਕਰ ਰਹੇ ਹਨ। ਕਰਨ ਦਿਓਲ ਨੇ ਨੈਪੋਟੀਜ਼ਮ ਸਮੇਤ ਕਈ ਮੁੱਦਿਆਂ ’ਤੇ ਗੱਲ ਕੀਤੀ ਹੈ।

ਕਰਨ ਦਿਓਲ ਨੇ ਇਕ ਇੰਟਰਵਿਊ ’ਚ ਸਭ ਤੋਂ ਪਹਿਲਾਂ ਤਾਲਾਬੰਦੀ ਰੁਟੀਨ ਬਾਰੇ ਦੱਸਿਆ। ਕਰਨ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਖ਼ੁਦ ਨੂੰ ਐਂਟਰਟੇਨ ਰਨ ਲਈ ਕਈ ਤਰ੍ਹਾਂ ਦੀਆਂ ਗੇਮਜ਼ ਖੇਡੀਆਂ ਤੇ ਵੱਖ-ਵੱਖ ਫ਼ਿਲਮਾਂ ਤੇ ਸੀਰੀਜ਼ ਦੇਖੀਆਂ ਤੇ ਫਿੱਟ ਰੱਖਣ ਲਈ ਵਰਕਆਊਟ ਕੀਤਾ। ਉਸ ਨੇ ਇਹ ਵੀ ਦੱਸਿਆ ਕਿ ਉਹ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ।

ਕਰਨ ਦਿਓਲ ਨੇ ਇਹ ਵੀ ਦੱਸਿਆ ਕਿ ਹਾਲੀਵੁੱਡ ਫ਼ਿਲਮ ‘ਸਟਾਰ ਵਾਰਜ਼’ ਦੇਖਣ ਤੋਂ ਬਾਅਦ ਉਸ ਨੂੰ ਫ਼ਿਲਮ ਇੰਡਸਟਰੀ ’ਚ ਕੰਮ ਕਰਨ ਦਾ ਮਨ ਹੋਇਆ। ਉਸ ਨੇ ਇਸ ਫ਼ਿਲਮ ਨੂੰ ਹੁਣ ਤਕ 20 ਵਾਰ ਦੇਖਿਆ ਹੈ। ਉਹ ਫ਼ਿਲਮਾਂ ਬਣਾਉਣਾ ਚਾਹੁੰਦੇ ਸਨ ਤੇ ਉਸੇ ਨਾਲ ਪਿਆਰ ਵੀ ਕਰਦੇ ਹਨ। ਉਨ੍ਹਾਂ ਨੇ ਪਹਿਲੀ ਵਾਰ ਜਦੋਂ ਕੈਮਰੇ ਦਾ ਸਾਹਮਣਾ ਕੀਤਾ ਤਾਂ ਥੋੜ੍ਹਾ ਘਬਰਾ ਗਿਆ ਸੀ। ਉਸ ਨੇ ਕਿਹਾ ਕਿ ਉਸ ਦੇ ਪਿਤਾ ਸੰਨੀ ਦਿਓਲ ਨੇ ਉਸ ਨੂੰ ਕਿਹਾ ਸੀ ਕਿ ਇਸ ਰਸਤੇ ’ਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇਕ ਭਾਵੁਕ ਤੇ ਦਿਮਾਗੀ ਸਫਰ ਹੁੰਦਾ ਹੈ।

ਕਰਨ ਦਿਓਲ ਨੇ ਇਹ ਵੀ ਕਿਹਾ ਕਿ ਉਸ ਦੇ ਦਾਦਾ ਧਰਮਿੰਦਰ ਨੇ ਉਸ ਨੂੰ ਕਿਹਾ ਸੀ ਕਿ ਇਕ ਅਦਾਕਾਰ ਹਮੇਸ਼ਾ ਸਿੱਖਦਾ ਹੈ। ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਕਿਸ ਕਿਰਦਾਰ ਨੂੰ ਨਿਭਾਉਣ ਜਾ ਰਹੇ ਹੋ। ਕਰਨ ਦਿਓਲ ਨੇ ਨੈਪੋਟੀਜ਼ਮ ਬਾਰੇ ਵੀ ਗੱਲਬਾਤ ਕੀਤੀ। ਉਸ ਨੇ ਕਿਹਾ, ‘ਮੈਂ ਇਨ੍ਹਾਂ ਤੱਥਾਂ ਤੋਂ ਨਹੀਂ ਭੱਜ ਸਕਦਾ। ਮੈਨੂੰ ਲਾਂਚ ਹੋਣ ਦਾ ਪਲੇਟਫਾਰਮ ਮਿਲਿਆ ਪਰ ਆਖੀਰ ’ਚ ਤੁਹਾਡੀ ਪ੍ਰਤਿਭਾ ਹੀ ਬੋਲਦੀ ਹੈ। ਜੇਕਰ ਤੁਸੀਂ ਚੰਗੇ ਨਹੀਂ ਹੋ ਜਾਂ ਤੁਸੀਂ 100 ਫੀਸਦੀ ਨਹੀਂ ਦੇ ਸਕਦੇ ਤਾਂ ਉਥੇ ਬਹੁਤ ਮੁਕਾਬਲਾ ਹੈ, ਤੁਸੀਂ ਬਾਹਰ ਹੋ ਜਾਓਗੇ। ਤੁਹਾਨੂੰ ਪਹਿਲੀ ਫ਼ਿਲਮ ਤਾਂ ਮਿਲ ਸਕਦੀ ਹੈ ਪਰ ਬਾਅਦ ’ਚ ਤੁਸੀਂ ਕੁਝ ਨਹੀਂ ਕਰ ਸਕਦੇ। ਮੇਰਾ ਮੰਨਦਾ ਹੈ ਕਿ ਤੁਹਾਡਾ ਕੰਮ ਤੇ ਪ੍ਰਤਿਭਾ ਹੀ ਬੋਲਦੀ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh