ਕਪਿਲ ਸ਼ਰਮਾ ਨੇ ਪਤਨੀ ਨੂੰ KISS ਕਰਕੇ ਲੁਟਾਇਆ ਪਿਆਰ, ਦੀਵਾਲੀ ਪਾਰਟੀ ’ਚ ਦੋਵੇਂ ਰਵਾਇਤੀ ਲੁੱਕ ’ਚ ਆਏ ਨਜ਼ਰ

10/24/2022 10:45:48 AM

ਮੁੰਬਈ- 24 ਅਕਤੂਬਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਬੀ-ਟਾਊਨ 'ਚ ਦੀਵਾਲੀ ਪਾਰਟੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੀਵਾਲੀ ਪਾਰਟੀਆਂ 'ਚ ਸਿਤਾਰਿਆਂ ਦਾ ਰਵਾਇਤੀ ਲੁੱਕ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਛੋਟੀ ਦੀਵਾਲੀ 23 ਅਕਤੂਬਰ ਨੂੰ ਸੀ।

 ਇਹ ਵੀ ਪੜ੍ਹੋ : ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

ਇਸ ਖ਼ਾਸ ਦਿਨ 'ਤੇ ਮਰਹੂਮ ਗੁਲਸ਼ਨ ਕੁਮਾਰ ਦੇ ਭਰਾ ਕ੍ਰਿਸ਼ਨ ਕੁਮਾਰ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ, ਹਾਲਾਂਕਿ ਸਭ ਦੀ ਲਾਈਮਲਾਈਟ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਚੋਰੀ ਕੀਤੀ।

ਹਰ ਕੋਈ ਜਾਣਦਾ ਹੈ ਕਿ ਕਪਿਲ ਸ਼ਰਮਾ ਨੂੰ ਕਦੇ ਵੀ ਆਪਣੇ ਪਰਿਵਾਰ ਨਾਲ ਜਨਤਕ ਥਾਂ 'ਤੇ ਨਹੀਂ ਦੇਖਿਆ ਗਿਆ। ਇੱਥੋਂ ਤੱਕ ਕਿ ਕਪਿਲ ਆਪਣੀ ਪਤਨੀ ਗਿੰਨੀ ਚਤਰਥ ਨਾਲ ਸਿਰਫ਼ ਇਕ ਜਾਂ ਦੋ ਮੌਕਿਆਂ 'ਤੇ ਜਨਤਕ ਥਾਵਾਂ 'ਤੇ ਨਜ਼ਰ ਆਏ। ਗਿੰਨੀ ਚਤਰਥ ਨੂੰ ਕਈ ਵਾਰ ਕਪਿਲ ਦੇ ਸ਼ੋਅ ਜਾਂ ਪਾਰਟੀਆਂ 'ਚ ਦੇਖਿਆ ਜਾਂਦਾ ਹੈ। ਅਜਿਹੇ 'ਚ ਜਦੋਂ ਗਿੰਨੀ ਕਪਿਲ ਨਾਲ ਪਾਰਟੀ 'ਚ ਪਹੁੰਚੀ ਤਾਂ ਹਰ ਕੋਈ ਉਸ ਨੂੰ ਆਪਣੇ ਕੈਮਰੇ 'ਚ ਕੈਦ ਕਰਨ ਲੱਗਾ।

ਲੁੱਕ ਦੀ ਗੱਲ ਕਰੀਏ ਤਾਂ ਦੀਵਾਲੀ ਪਾਰਟੀ 'ਚ ਗਿੰਨੀ ਅਤੇ ਕਪਿਲ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲਿਆ। ਕਪਿਲ ਸਫ਼ੈਦ ਕੁੜਤੇ ਪਜਾਮੇ ’ਚ ਬਹੁਤ ਵਧੀਆ ਲੱਗ ਰਹੇ ਹਨ। ਜਦੋਂ ਕਿ ਗਿੰਨੀ ਆਫ਼ ਵ੍ਹਾਈਟ ਅਨਾਰਕਲੀ ਕੁਰਤੀ ਅਤੇ ਪਲਾਜ਼ੋ 'ਚ ਖੂਬਸੂਰਤ ਲੱਗ ਰਹੀ ਸੀ।

 ਇਹ ਵੀ ਪੜ੍ਹੋ : ਮਾਂ ਬਣਨ ਦੇ 60 ਦਿਨਾਂ ਬਾਅਦ ਫਿੱਟ ਹੋਣ ਦੀ ਰਾਹ ’ਤੇ ਆ ਰਹੀ ਸੋਨਮ ਕਪੂਰ, ਜਿਮ ’ਚ ਬਹਾਉਂਦੀ ਹੈ ਪਸੀਨਾ

ਗਿੰਨੀ ਨੇ ਲਾਈਟ ਮੇਕਅੱਪ, ਗੁਲਾਬੀ ਬਲਸ਼ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੌਰਾਨ ਕਪਿਲ ਗਿੰਨੀ 'ਤੇ ਕਾਫ਼ੀ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ। ਕਪਿਲ ਨੇ ਗਿੰਨੀ ਨੂੰ ਉਸ ਦੀਆਂ ਗੱਲ੍ਹਾਂ 'ਤੇ ਚੁੰਮ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਗਿੰਨੀ ਅਤੇ ਕਪਿਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

Shivani Bassan

This news is Content Editor Shivani Bassan