ਕਪਿਲ ਸ਼ਰਮਾ ਦੀਆਂ ਵਧੀਆਂ ਮੁਸ਼ਕਿਲਾਂ, ਅਮਰੀਕਾ 'ਚ ਕਾਮੇਡੀਅਨ ਦੇ ਖ਼ਿਲਾਫ਼ ਮਾਮਲਾ ਦਰਜ

07/03/2022 12:44:12 PM

ਮੁੰਬਈ- ਜੇਕਰ ਇਹ ਕਿਹਾ ਜਾਵੇ ਕਾਮੇਡੀਅਨ ਕਪਿਲ ਸ਼ਰਮਾ ਅਤੇ ਵਿਵਾਦਾਂ ਦਾ ਚੋਲੀ ਦਾਮਨ ਦਾ ਸਾਥ ਹੈ ਤਾਂ ਕੁਝ ਗਲਤ ਨਹੀਂ ਹੋਵੇਗਾ।ਕਪਿਲ ਸ਼ਰਮਾ ਹਮੇਸ਼ਾ ਕਿਸੇ ਨਾ ਕਿਸੇ ਮੁਸ਼ਕਿਲ 'ਚ ਫਸ ਜਾਂਦੇ ਹਨ। ਅਜਿਹਾ ਹੀ ਕੁਝ ਇਕ ਵਾਰ ਫਿਰ ਹੋਇਆ। ਕਪਿਲ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋ ਗਈ ਹੈ। ਦਰਅਸਲ ਕਪਿਲ ਸ਼ਰਮਾ ਦੇ ਖ਼ਿਲਾਫ਼ 2015 'ਚ ਅਮਰੀਕਾ ਦੇ ਦੌਰੇ 'ਤੇ ਜਾਣ ਅਤੇ ਉਨ੍ਹਾਂ ਦੇ ਕਾਨਟ੍ਰੈਕਟ ਦਾ ਉਲੰਘਣ ਕਰਵਾਉਣ ਲਈ ਇਕ ਮਾਮਲਾ ਦਰਜ ਕੀਤਾ ਗਿਆ ਹੈ। 
ਇਕ ਨਵੀਂ ਰਿਪੋਰਟ ਅਨੁਸਾਰ ਸਾਈ ਯੂ.ਐੱਸ.ਏ. ਇੰਕ ਨੇ ਮੁਕੱਦਮਾ ਦਾਇਰ ਕੀਤਾ ਕਿਉਂਕਿ ਕਪਿਲ ਨੂੰ 6 ਸ਼ੋਅ ਲਈ ਭੁਗਤਾਨ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਉਸ 'ਚੋਂ ਸਿਰਫ 5 'ਚ ਹੀ ਪਰਫਾਰਮੈੱਸ ਕੀਤੀ। ਇਸ ਤੋਂ ਬਾਅਦ ਕਾਮੇਡੀਅਨ ਨੇ ਕਿਹਾ ਸੀ ਕਿ ਉਹ ਨੁਕਸਾਨ ਦੀ ਭਰਪਾਈ ਕਰਨਗੇ ਪਰ ਉਨ੍ਹਾਂ ਅਜਿਹਾ ਕੁਝ ਨਹੀਂ ਕੀਤਾ।


ਨਿਊ ਜਰਸੀ 'ਚ ਸਥਿਤ ਸਾਈ ਯੂ.ਐੱਸ.ਏ. ਇੰਕ ਨੂੰ ਅਮਿਤ ਜੇਟਲੀ ਹੈੱਡ ਕਰ ਰਹੇ ਹਨ। ਸਾਈ ਯੂ.ਐੱਸ.ਏ. ਨੇ ਆਪਣੇ ਫੇਸਬੁੱਕ ਪੇਜ਼ 'ਤੇ ਮਾਮਲੇ 'ਚ ਇਕ ਰਿਪੋਰਟ ਸਾਂਝੀ ਕੀਤੀ। ਉਨ੍ਹਾਂ ਨੇ ਪੋਸਟ ਨੂੰ ਕੈਪਸ਼ਨ ਦਿੱਤਾ-ਸਾਈ ਯੂ.ਐੱਸ.ਏ. ਇੰਕ ਨੇ 2015 'ਚ ਕਾਨਟ੍ਰੈਕਟ ਦੇ ਉਲੰਘਣ ਲਈ ਕਪਿਲ ਸ਼ਰਮਾ ਦੇ ਖ਼ਿਲਾਫ਼ ਮੁਕਦਮਾ ਦਾਇਰ ਕੀਤਾ।


ਇਕ ਰਿਪੋਰਟ ਦੇ ਮੁਤਾਬਕ ਅਮਿਤ ਨੇ ਕਿਹਾ ਕਿ ਕਪਿਲ ਨੇ ਨੁਕਸਾਨ ਦੇ ਭਰਾਈ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ-ਉਨ੍ਹਾਂ ਨੇ ਪਰਫਾਰਮ ਨਹੀਂ ਕੀਤਾ ਅਤੇ ਕੋਈ ਰਿਪਲਾਈ ਵੀ ਨਹੀਂ ਦਿੱਤਾ। ਹਾਲਾਂਕਿ ਅਸੀਂ ਉਸ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਰਿਪੋਰਟ ਅਨੁਸਾਰ ਮਾਮਲਾ ਨਿਊਯਾਰਕ ਦੀ ਇਕ ਅਦਾਲਤ 'ਚ ਹੈ। ਸਾਈ ਯੂ.ਐੱਸ.ਏ ਇੰਕ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗਾ। 

 
 
 
 
View this post on Instagram
 
 
 
 
 
 
 
 
 
 
 

A post shared by Kapil Sharma (@kapilsharma)


ਕੰਮਕਾਰ ਦੀ ਗੱਲ ਕਰੀਏ ਤਾਂ ਕਪਿਲ ਇਨ੍ਹੀਂ ਦਿਨੀਂ ਆਪਣੀ ਟੀਮ ਦੇ ਨਾਲ ਆਪਣੇ ਸ਼ੋਅ ਕਪਿਲ ਸ਼ਰਮਾ ਲਾਈਵ ਲਈ ਆਪਣੀ ਟੀਮ ਦੇ ਨਾਲ ਨਾਰਥ ਅਮਰੀਕਾ ਦੇ ਦੌਰੇ 'ਤੇ ਹਨ। ਕਪਿਲ ਹੁਣ ਤੱਕ ਸੁਮੋਨਾ ਚੱਕਰਵਰਤੀ, ਰਾਜੀਵ ਠਾਕੁਰ, ਕੀਕੂ ਸ਼ਾਰਦਾ, ਚੰਦਨ ਪ੍ਰਭਾਕਰ ਅਤੇ ਕ੍ਰਿਸ਼ਨਾ ਅਭਿਸ਼ੇਕ ਦੇ ਨਾਲ ਵੈਂਕੁਵਰ ਅਤੇ ਟੋਰਾਂਟੋ 'ਚ ਪਰਫਾਰਮ ਕਰ ਚੁੱਕੇ ਹਨ। ਉਹ ਹਮੇਸ਼ਾ ਪ੍ਰਸ਼ੰਸਕਾਂ ਨੂੰ ਆਪਣੇ ਦੌਰੇ ਦੀਆਂ ਝਲਕੀਆਂ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹੇ ਹਨ। ਕਪਿਲ ਸ਼ਰਮਾ ਨੇ ਟਰਿੱਪ ਤੋਂ ਪਹਿਲਾਂ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਪੂਰਾ ਕੀਤਾ ਸੀ। ਲਾਸਟ ਐਪੀਸੋਡ 5 ਜੂਨ ਨੂੰ ਆਇਆ ਅਤੇ ਸ਼ੋਅ ਦੇ ਅਗਲੇ ਸੀਜ਼ਨ ਦੀ ਘੋਸ਼ਣਾ ਟੀਮ ਦੇ ਅਮਰੀਕਾ ਤੋਂ ਪਰਤਣ ਤੋਂ ਬਾਅਦ ਕੀਤੀ ਜਾਵੇਗੀ।

Aarti dhillon

This news is Content Editor Aarti dhillon