ਜਦੋਂ ਕਪਿਲ ਸ਼ਰਮਾ ਨੇ ਸ਼ਰਾਬ ਪੀ ਕੇ ਗਿੰਨੀ ਨੂੰ ਕੀਤਾ ਸੀ ਪ੍ਰਪੋਜ਼, ਸਾਹਮਣੇ ਆਇਆ 'ਲਵ ਸਟੋਰੀ' ਦਾ ਖ਼ਾਸ ਕਿੱਸਾ

01/19/2022 9:48:48 AM

ਮੁੰਬਈ (ਬਿਊਰੋ) - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੇ ਦਿਨੀਂ ਆਪਣੀ ਲਵ ਸਟੋਰੀ ਬਾਰੇ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਆਪਣੇ ਆਪ ਨੂੰ ਗਿੰਨੀ ਦੇ ਲਾਇਕ ਨਹੀਂ ਸਮਝਦੇ ਸਨ। ਉਹ ਸਮਝਦੇ ਸਨ ਕਿ ਜਿੰਨੀ ਉਸ ਦੀ ਕਮਾਈ ਹੈ, ਉਸ ਤੋਂ ਕਿਤੇ ਵੱਧ ਗਿੰਨੀ ਦੀ ਕਾਰ ਦੀ ਕੀਮਤ ਸੀ। ਜਦੋਂ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ ਉਸ ਸਮੇਂ ਕਪਿਲ ਸ਼ਰਮਾ ਆਰਥਿਕ ਤੌਰ 'ਤੇ ਕਾਫ਼ੀ ਕਮਜ਼ੋਰ ਸਨ। ਇੰਨੀਂ ਦਿਨੀਂ ਉਹ ਆਪਣੀ ਲਵ ਸਟੋਰੀ ਦੇ ਕੁਝ ਕਿੱਸੇ ਲਗਾਤਾਰ ਸ਼ੇਅਰ ਕਰ ਰਹੇ ਹਨ।

ਜਦੋਂ ਸ਼ਰਾਬ ਪੀ ਕੇ ਕਪਿਲ ਨੇ ਗਿੰਨੀ ਨੂੰ ਕੀਤਾ ਸੀ ਪ੍ਰਪੋਜ਼
ਕਪਿਲ ਨੇ ਗਿੰਨੀ ਨੂੰ ਪ੍ਰਪੋਜ਼ ਕਰਨ ਦਾ ਕਿੱਸਾ ਸਾਂਝਾ ਕੀਤਾ ਹੈ। ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਆਪਣੀ ਪ੍ਰੇਮ ਕਹਾਣੀ ਨੂੰ ਆਪਣੇ ਨੈੱਟਫਲਿਕਸ ਸਟੈਂਡ-ਅੱਪ ਸਪੈਸ਼ਲ 'ਤੇ ਸ਼ੇਅਰ ਕੀਤਾ। ਬੀਤੇ ਸੋਮਵਾਰ ਨੂੰ ਸ਼ੇਅਰ ਕੀਤੇ ਗਏ ਇੱਕ ਨਵੇਂ ਪ੍ਰੋਮੋ ਵੀਡੀਓ 'ਚ ਕਪਿਲ ਸ਼ਰਮਾ ਪਹਿਲੀ ਵਾਰ ਗਿੰਨੀ ਚਤਰਥ ਨਾਲ ਆਪਣੀ ਲਵ ਸਟੋਰੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਕਪਿਲ ਸ਼ਰਮਾ ਦੱਸ ਰਹੇ ਹਨ ਕਿ ਕਿਵੇਂ ਉਸ ਨੇ ਇੱਕ ਬ੍ਰਾਂਡ ਦਾ ਧੰਨਵਾਦ ਕਰਨ ਦੇ ਨਾਲ ਇੱਕ ਫੋਨ ਕਾਲ 'ਤੇ ਗਿੰਨੀ ਨੂੰ ਵਿਆਹ ਦਾ ਪ੍ਰਸਤਾਵ ਦੇਣ ਦੀ ਹਿੰਮਤ ਇਕੱਠੀ ਕਰਨ ਲਈ ਸ਼ਰਾਬ ਦਾ ਸਹਾਰਾ ਲਿਆ। ਵੀਡੀਓ 'ਚ ਕਪਿਲ ਕਹਿ ਰਹੇ ਹਨ ਕਿ ਪਹਿਲੀ ਵਾਰ ਉਨ੍ਹਾਂ ਨੇ ਇੰਨੀ ਹਿੰਮਤ ਨਾਲ ਗਿੰਨੀ ਨੂੰ ਪ੍ਰਪੋਜ਼ ਕੀਤਾ ਸੀ ਅਤੇ ਇਹ ਹਿੰਮਤ ਸ਼ਰਾਬ ਕਾਰਨ ਹੀ ਉਨ੍ਹਾਂ 'ਚ ਆਈ ਸੀ।

ਕਪਿਲ ਕਰਦੈ ਕਰੋੜਾਂ ਦੀ ਕਮਾਈ
ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਹਰ ਮਹੀਨੇ ਦੀ ਕਮਾਈ ਕਰੋੜਾਂ 'ਚ ਹੈ। ਫੋਰਬਸ 2019 ਦੀ ਸੂਚੀ ਮੁਤਾਬਕ, ਸਾਲ 2019 'ਚ ਕਪਿਲ ਦੀ ਕਮਾਈ 35 ਕਰੋੜ ਰੁਪਏ ਸੀ। ਕਪਿਲ ਆਪਣੇ ਪ੍ਰੋਡਕਸ਼ਨ ਹਾਊਸ 'ਕੇ9' ਪ੍ਰੋਡਕਸ਼ਨ ਦੇ ਨਾਲ-ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੈਨਰ ਹੇਠ ਫ਼ਿਲਮਾਂ ਬਣਾ ਕੇ ਵੀ ਕਾਫ਼ੀ ਕਮਾਈ ਕਰਦੇ ਹਨ। ਉਨ੍ਹਾਂ ਦਾ ਮੁੰਬਈ 'ਚ ਆਲੀਸ਼ਾਨ ਘਰ ਹੈ।

ਮਹਿੰਗੀਆਂ ਤੇ ਲਗਜ਼ਰੀਆਂ ਗੱਡੀਆਂ ਦੇ ਨੇ ਮਾਲਕ
ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਸ਼ਰਮਾ ਕੋਲ ਆਪਣੀ ਇੱਕ ਲਗਜ਼ਰੀ ਵੈਨਿਟੀ ਵੈਨ ਵੀ ਹੈ, ਜਿਸ ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਕਪਿਲ ਨੂੰ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ। ਕਪਿਲ ਸ਼ਰਮਾ ਕੋਲ ਕਈ ਲਗਜ਼ਰੀ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਕੋਲ Mercedes Benz S350 CDI ਅਤੇ Range Rover Evoque SD4 ਵਰਗੀਆਂ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਹਨ। ਕਪਿਲ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਕਾਫ਼ੀ ਕਮਾਈ ਕਰਦੇ ਹਨ। ਉਹ ਹਰ ਐਪੀਸੋਡ ਲਈ ਸ਼ੋਅ ਦੇ ਮੇਕਰਸ ਤੋਂ 60-70 ਲੱਖ ਰੁਪਏ ਵਸੂਲਦਾ ਹੈ।

ਗਿੰਨੀ ਲਈ ਕਪਿਲ ਸ਼ਰਮਾ ਨੂੰ ਕੀਤਾ ਸੀ ਰਿਜੈਕਟ
ਕਪਿਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਪਹਿਲੀ ਵਾਰ ਵਿਆਹ ਦਾ ਪ੍ਰਸਤਾਵ ਲੈ ਕੇ ਗਿੰਨੀ ਦੇ ਪਿਤਾ ਕੋਲ ਗਈ ਤਾਂ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ। ਕਪਿਲ ਸ਼ਰਮਾ ਨੇ ਅਜਿਹਾ ਸਮਾਂ ਵੀ ਦੇਖਿਆ ਜਦੋਂ ਉਨ੍ਹਾਂ ਕੋਲ ਪੈਸੇ ਨਹੀਂ ਸਨ।
ਆਰਥਿਕ ਤੰਗੀ 'ਚੋਂ ਗੁਜ਼ਰ ਚੁੱਕੇ ਕਪਿਲ ਸ਼ਰਮਾ ਟੀ. ਵੀ. ਇੰਡਸਟਰੀ ਦਾ ਇੱਕ ਵੱਡਾ ਨਾਂ ਹੈ। ਆਪਣੇ ਇੰਟਰਵਿਊ 'ਚ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਜਦੋਂ ਮੈਨੂੰ ਪਤਾ ਲੱਗਾ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਿਸ ਕਾਰ 'ਚ ਆਉਂਦੇ ਹੋ, ਉਸ ਦੀ ਕੀਮਤ ਮੇਰੇ ਪਰਿਵਾਰ ਦੀ ਕਮਾਈ ਤੋਂ ਜ਼ਿਆਦਾ ਹੈ, ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਰੱਖ ਸਕਦੇ।

ਮਾੜੇ ਸਮੇਂ 'ਚ ਗਿੰਨੀ ਨੇ ਦਿੱਤਾ ਪੂਰਾ ਸਾਥ 
ਕਪਿਲ ਸ਼ਰਮਾ ਨੇ ਇਸ ਇੰਟਰਵਿਊ 'ਚ ਆਪਣੀ ਜ਼ਿੰਦਗੀ ਦੇ ਕਈ ਰਾਜ਼ ਦੱਸੇ। ਪਤਨੀ ਗਿੰਨੀ ਚਤਰਥ ਨਾਲ ਆਪਣੀ ਲਵ ਸਟੋਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਗਿੰਨੀ ਮੇਰੇ ਤੋਂ 3-4 ਸਾਲ ਜੂਨੀਅਰ ਸੀ। ਉਹ ਜਲੰਧਰ ਦੇ ਗਰਲਜ਼ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਮੈਂ ਕਮਰਸ਼ੀਅਲ ਆਰਟਸ 'ਚ ਪੀਜੀ ਡਿਪਲੋਮਾ ਕੀਤਾ ਹੈ। ਉਸ ਸਮੇਂ ਪੈਸਿਆਂ ਦੀ ਬਹੁਤ ਘਾਟ ਸੀ, ਇਸ ਲਈ ਮੈਂ ਜੇਬ ਖਰਚ ਲਈ ਥਿਏਟਰ ਕਰਦਾ ਸੀ, ਜਿਸ ਕਾਰਨ ਮੈਂ ਦੂਜੇ ਕਾਲਜਾਂ 'ਚ ਜਾਂਦਾ ਰਿਹਾ।''

sunita

This news is Content Editor sunita