ਕੰਗਨਾ ਰਣੌਤ ਨੇ ਰਾਜਸਥਾਨ ''ਚ ''ਤੇਜਸ'' ਦੀ ਸ਼ੂਟਿੰਗ ਕੀਤੀ ਪੂਰੀ, ਇਤਿਹਾਸਕ ਘਟਨਾ ਤੋਂ ਇੰਸਪਾਇਰ

04/01/2021 4:24:39 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਤੇਜਸ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਕੁਝ ਦਿਨ ਪਹਿਲਾਂ ਉਹ ਇਸ ਫ਼ਿਲਮ ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚੀ ਸੀ। ਹੁਣ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਜ਼ਰੀਏ ਦੱਸਿਆ ਕਿ ਉਸ ਨੇ ਰਾਜਸਥਾਨ ਦੀ ਲੋਕੇਸ਼ਨ 'ਤੇ ਫ਼ਿਲਮ ਦੀ ਸ਼ੂਟਿੰਗ ਦਾ ਸ਼ੈਡਿਊਲ ਪੂਰਾ ਕਰ ਲਿਆ ਹੈ। ਕੰਗਨਾ ਰਣੌਤ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਵੀ ਪਾਕਿਸਤਾਨ ਦੀ ਸਰਹੱਦ ਨੇੜੇ ਵੀ ਸ਼ੂਟਿੰਗ ਕੀਤੀ ਹੈ, ਜਿਸ ਨਾਲ ਸਾਡੇ ਕਰਿਊ ਨੂੰ ਖ਼ਰਾਬ ਮੌਸਮ ਵਰਗੀਆਂ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝਣਾ ਪਿਆ। ਕੰਗਨਾ ਰਣੌਤ ਫ਼ਿਲਮ 'ਤੇਜਸ' 'ਚ ਲੀਡ ਕਿਰਦਾਰ 'ਚ ਨਜ਼ਰ ਆਵੇਗੀ। 'ਤੇਜਸ' ਇਕ ਬਹਾਦਰ ਪਾਇਲਟ ਦੀ ਕਹਾਣੀ ਹੈ, ਜਿਸ ਨੂੰ ਕੰਗਨਾ ਰਣੌਤ ਨੇ ਨਿਭਾਇਆ ਹੈ। ਭਾਰਤੀ ਹਵਾਈ ਸੈਨਾ ਦੇਸ਼ ਦੀ ਪਹਿਲੀ ਰੱਖਿਆ ਬਲ ਸੀ, ਜਿਸ ਨੇ ਔਰਤਾਂ ਨੂੰ ਸਾਲ 2016 'ਚ ਲੜਾਕੂ ਭੂਮਿਕਾਵਾਂ 'ਚ ਸ਼ਾਮਲ ਕੀਤਾ ਸੀ। ਇਹ ਫ਼ਿਲਮ ਇਕ ਇਤਿਹਾਸਕ ਘਟਨਾ ਤੋਂ ਇੰਸਪਾਇਰ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Kangana Ranaut (@kanganaranaut)

ਦੱਸ ਦਈਏ ਕਿ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਚ ਸ਼ੂਟ ਦੌਰਾਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਲਿਖਿਆ, "ਰਾਜਸਥਾਨ 'ਚ ਚੱਲ ਰਹੀ ਫ਼ਿਲਮ ਦੀ ਸ਼ੂਟਿੰਗ ਅੱਜ ਖਤਮ ਹੋ ਗਈ।" ਕੰਗਨਾ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਕੰਗਨਾ ਨੇ ਹਾਲ ਹੀ 'ਚ ਇਸ ਫ਼ਿਲਮ ਨਾਲ ਜੁੜੇ ਕਈ ਅਪਡੇਟਸ ਸੋਸ਼ਲ ਮੀਡੀਆ 'ਤੇ ਦਿੱਤੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Kangana Ranaut (@kanganaranaut)

ਦੱਸਣਯੋਗ ਹੈ ਕਿ ਹਾਲ ਹੀ 'ਚ ਕੰਗਨਾ ਰਣੌਤ ਨੂੰ 67ਵੇਂ ਨੈਸ਼ਨਲ ਫ਼ਿਲਮ ਐਵਾਰਡ ਸੈਰੇਮਨੀ 'ਚ ਫ਼ਿਲਮ 'ਪੰਗਾ' ਅਤੇ 'ਮਣੀਕਰਣਿਕਾ' ਤੇ 'ਕੁਈਨ' ਲਈ ਬੈਸਟ ਅਦਾਕਾਰਾ ਦਾ ਖਿਤਾਬ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਮਿਲਿਆ ਹੈ। ਕੰਗਨਾ ਰਣੌਤ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫ਼ਿਲਮ 'ਤੇਜਸ' ਨੂੰ ਲੈ ਕੇ ਬਹੁਤ ਖੁਸ਼ ਹੈ ਅਤੇ ਇਸ ਫ਼ਿਲਮ 'ਚ ਜ਼ਬਰਦਸਤ ਅਦਾਕਾਰੀ ਕਾਰਨ ਉਹ ਪ੍ਰਸ਼ੰਸਕਾਂ ਦੇ ਦਿਲਾਂ 'ਚ ਹੋਰ ਜਗ੍ਹਾ ਬਣਾਉਣ ਦੇ ਕਾਬਲ ਹੋਵੇਗੀ।

sunita

This news is Content Editor sunita