ਕੰਗਨਾ ਰਣੌਤ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦਾਂ ''ਚ ਘਿਰੀ ਸੁਪ੍ਰਿਆ ਸ਼੍ਰੀਨੇਤ

03/27/2024 3:01:04 PM

ਨਵੀਂ ਦਿੱਲੀ (ਬਿਊਰੋ) - ਲੋਕ ਸਭਾ ਦੀ ਚੋਣ ਲੜਨ ਲਈ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਕਾਂਗਰਸ ਦੀ ਬੁਲਾਰਨ ਸੁਪ੍ਰਿਆ ਸ਼੍ਰੀਨੇਤ ਘਿਰ ਗਈ ਹੈ।

ਇਹ ਖ਼ਬਰ ਵੀ ਪੜ੍ਹੋ :  ਗੁਰਦਾਸਪੁਰ ’ਚ 5 ਵਾਰ ਫ਼ਿਲਮੀ ਸਿਤਾਰਿਆਂ ਦੇ ਦਮ ’ਤੇ ਜਿੱਤਣ ਵਾਲੀ ਭਾਜਪਾ ਹੁਣ ਕਿਸ ਚਿਹਰੇ ’ਤੇ ਲਾਏਗੀ ਦਾਅ?

ਸੁਪ੍ਰਿਆ ਦੀ ਇਤਰਾਜ਼ਯੋਗ ਟਿੱਪਣੀ ’ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਚੋਣ ਕਮਿਸ਼ਨ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਜਾਰੀ ਸੰਦੇਸ਼ ’ਚ ਕਿਹਾ ਹੈ ਕਿ ਅਸੀਂ ਸ਼੍ਰੀਨੇਤ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਾਂਗਰਸ ਦੀ ਬੁਲਾਰਨ ਵਿਰੁੱਧ ਕਾਰਵਾਈ ਲਈ ਕਿਹਾ ਹੈ। ਮਹਿਲਾ ਕਮਿਸ਼ਨ ਨੇ ਕਿਹਾ ਕਿ ਸੁਪ੍ਰਿਆ ਸ਼੍ਰੀਨੇਤ ਤੇ ਐੱਚ. ਐੱਸ. ਅਹੀਰ ਦੇ ਘਿਣਾਉਣੇ ਵਤੀਰੇ ਕਾਰਨ ਐੱਨ. ਸੀ. ਡਬਲਿਊ ਹੈਰਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita