ਕੰਗਨਾ ਰਣੌਤ ਨੇ ਸਵ. ਸੁਸ਼ਾਂਤ ਸਿੰਘ ਨੂੰ ਕੀਤਾ ਯਾਦ, ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ਾਸ ਪੋਸਟ

01/21/2022 1:26:52 PM

ਮੁੰਬਈ- ਅੱਜ ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਹੈ। ਜੇਕਰ ਉਹ ਜਿਉਂਦੇ ਹੁੰਦੇ ਤਾਂ 21 ਜਨਵਰੀ ਨੂੰ ਆਪਣਾ 36ਵਾਂ ਜਨਮ ਦਿਨ ਸੈਲੀਬ੍ਰੇਟ ਕਰਦੇ, ਪਰ ਉਹ ਕਰੀਬ ਡੇਢ ਸਾਲ ਪਹਿਲੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਭਾਵੇਂ ਹੀ ਸੁਸ਼ਾਂਤ ਇਸ ਦੁਨੀਆ 'ਚ ਨਹੀਂ ਹਨ ਪਰ ਅੱਜ ਵੀ ਉਹ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਿਉਂਦਾ ਹੈ ਅਤੇ ਅੱਜ ਉਨ੍ਹਾਂ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ ਦੇ ਰਾਹੀਂ ਸਵ. ਅਦਾਕਾਰ ਨੂੰ ਯਾਦ ਕਰ ਰਹੇ ਹਨ। ਇਸ ਦੌਰਾਨ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਦੁਨੀਆ ਤੋਂ ਅਲਵਿਦਾ ਕਹਿ ਚੁੱਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਯਾਦ ਕੀਤਾ ਹੈ। 

ਕੰਗਨਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸੁਸ਼ਾਂਤ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ 'ਆਸਮਾਨ 'ਚ ਚਮਕਦੇ ਸਿਤਾਰੇ ਨੂੰ ਜਨਮਦਿਨ ਦੀ ਵਧਾਈ'। ਅਦਾਕਾਰਾ ਦੀ ਇਸ ਸਟੋਰੀ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 


ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 34 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 14 ਜੂਨ 2022 'ਚ ਉਨ੍ਹਾਂ ਦੀ ਲਾਸ਼ ਬਾਂਦਰਾ ਸਥਿਤ ਫਲੈਟ 'ਤਚ ਫਾਂਸੀ ਨਾਲ ਲਟਕਦੀ ਹੋਈ ਮਿਲੀ ਸੀ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।

Aarti dhillon

This news is Content Editor Aarti dhillon