ਕੰਗਨਾ ਰਣੌਤ ਨੂੰ ਆਈ ਸਕੂਲ ਦੇ ਦਿਨਾਂ ਦੀ ਯਾਦ, ਸਾਂਝੀ ਕੀਤੀ ਤਸਵੀਰ

09/26/2021 12:18:30 PM

ਮੁੰਬਈ : ਬਾਲੀਵੁੱਡ ਸਿਤਾਰਿਆਂ ਦੀ ਦੀਵਾਨਗੀ ਅਜਿਹੀ ਹੈ ਕਿ ਲੋਕ ਉਨ੍ਹਾਂ ਦੇ ਬਚਪਨ ਦੀ ਤਸਵੀਰ ਨੂੰ ਵੀ ਇੰਟਰਨੈੱਟ ’ਤੇ ਸਰਚ ਕਰਦੇ ਹਨ ਤਾਂ ਅਜਿਹੇ ਫੈਨਜ਼ ਲਈ ਅਸੀਂ ਲਿਆਏ ਹਾਂ ਉਨ੍ਹਾਂ ਦੀ ਪਸੰਦੀਦਾ ਸਿਤਾਰਿਆਂ ਦੀ ਇਕ ਅਜਿਹੀ ਹੀ ਥ੍ਰੋਬੈਕ ਤਸਵੀਰ। ਕਟੇ ਹੋਏ ਵਾਲ, ਸਕੂਲ ਡ੍ਰੈੱਸ ਅਤੇ ਪਿਆਰੀ ਜਿਹੀ ਸਮਾਈਲ, ਵੈਸੇ ਤਾਂ ਇਸ ਤਸਵੀਰ ਨੂੰ ਦੇਖ ਕੇ ਪਛਾਣਨਾ ਜ਼ਿਆਦਾ ਮੁਸ਼ਕਿਲ ਨਹੀਂ ਹੈ। ਪਰ ਫਿਰ ਵੀ ਇਹ ਪਿਆਰੀ ਜਿਹੀ ਬੱਚੀ ਕੌਣ ਹੈ, ਇਹ ਦੱਸਣ ’ਚ ਅਸੀਂ ਤੁਹਾਡੀ ਮਦਦ ਕਰਾਂਗੇ।


ਅਦਾਕਾਰਾ ਨੇ ਸ਼ੇਅਰ ਕੀਤੀ ਬਚਪਨ ਦੀ ਫੋਟੋ
ਇਸ ਬੱਚੀ ਨੂੰ ਹੁਣ ਬਾਲੀਵੁੱਡ ਦੀ ਕੁਈਨ ਕਿਹਾ ਜਾਂਦਾ ਹੈ। ਇਨ੍ਹਾਂ ਦੀ ਐਕਟਿੰਗ ਸਕਿੱਲ ਦੇ ਨਾਲ-ਨਾਲ ਲੋਕ ਇਨ੍ਹਾਂ ਦੇ ਸੋਸ਼ਲ ਮੀਡੀਆ ਪੋਸਟ ਦੇ ਵੀ ਦੀਵਾਨੇ ਹਨ ਅਤੇ ਇਹ ਬਾਲੀਵੁੱਡ ਦੇ ਵੱਡੇ-ਵੱਡੇ ਸਿਤਾਰਿਆਂ ਨੂੰ ਵੀ ਨਿਸ਼ਾਨੇ ’ਤੇ ਲੈਣ ਤੋਂ ਨਹੀਂ ਹੱਟਦੀ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕੰਗਣਾ ਰਣੌਤ ਦੀ। ਇਹ ਕੰਗਨਾ ਦੇ ਸਕੂਲ ਦੇ ਦਿਨਾਂ ਦੀ ਤਸਵੀਰ ਹੈ। ਕੰਗਨਾ ਨੇ ਤਸਵੀਰ ਦੇ ਨਾਲ ਕੈਪਸ਼ਨ ਵੀ ਲਿਖੀ, ‘ਘਾਟੀ ’ਚ ਮਾਲ ਸਕੂਲ, ਜਿਸ ਨੂੰ ਹਿਲ ਵਿਊ ਕਿਹਾ ਜਾਂਦਾ ਹੈ...ਸਾਲ 1998 ਪ੍ਰਦੇਸ਼।’


ਇੰਨੀ ਕਿਊਟ ਦਿੱਸਦੀ ਸੀ ਇਹ ਅਦਾਕਾਰਾ
ਕੰਗਨਾ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਹ ਇਕ ਬੱਚੇ ਦੇ ਨਾਲ ਮਾਤਾ ਰਾਣੀ ਦੇ ਦਰਸ਼ਨ ਕਰਨ ਗਈ ਹੈ। ਅਦਾਕਾਰਾ ਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਅਤੇ ਇਕ ਛੋਟੀ ਜਿਹੀ ਪੋਨੀ ਟੇਲ ਬਣਾਈ ਹੈ। ਕੰਗਨਾ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਲਿਖੀ, ਮੈਨੂੰ ਇਕ ਹੋਰ ਤਸਵੀਰ ਮਿਲੀ, ਸਕੂਲ ਪਿਕਨਿਕ ਤੋਂ ਟੈਂਪਲ ਤੱਕ ਦਾ ਸਫ਼ਰ।

Aarti dhillon

This news is Content Editor Aarti dhillon