ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਤੇ ਰਿਤਿਕ ਰੌਸ਼ਨ ਦੀ ਅਦਾਕਾਰੀ ’ਤੇ ਵਿੰਨ੍ਹਿਆ ਨਿਸ਼ਾਨਾ, ਆਖ ਦਿੱਤੀ ਇਹ ਗੱਲ

02/21/2023 1:50:20 PM

ਮੁੰਬਈ (ਬਿਊਰੋ)– ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਟਵਿਟਰ ’ਤੇ #AskKangana ਤੋਂ ਇਕ ਚੈਟ ਸੈਸ਼ਨ ਚਲਾਇਆ। ਇਸ ਦੌਰਾਨ ਕੰਗਨਾ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਨ੍ਹਾਂ ’ਚੋਂ ਇਕ ਸਵਾਲ ਕੰਗਨਾ ਨੂੰ ਉਸ ਦੇ ਫੇਵਰੇਟ ਅਦਾਕਾਰ ਨੂੰ ਲੈ ਕੇ ਸੀ, ਜਿਸ ’ਚ ਯੂਜ਼ਰ ਨੇ ਦੋ ਆਪਸ਼ਨ ਦਿੱਤੇ। ਇਨ੍ਹਾਂ ’ਚੋਂ ਇਕ ਰਿਤਿਕ ਰੌਸ਼ਨ ਤੇ ਦੂਜਾ ਦਿਲਜੀਤ ਦੋਸਾਂਝ ਦਾ ਨਾਂ ਸੀ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਯੂਜ਼ਰ ਦੇ ਇਸ ਸਵਾਲ ’ਤੇ ਕੰਗਨਾ ਨੇ ਪ੍ਰਤੀਕਿਰਿਆ ਦਿੱਤੀ। ਕੰਗਨਾ ਨੇ ਲਿਖਿਆ, ‘‘ਮੈਂ ਸੋਚਿਆ ਇਕ ਐਕਸ਼ਨ ਕਰਦਾ ਹੈ ਤਾਂ ਦੂਜਾ ਗੀਤ ਦੀਆਂ ਵੀਡੀਓਜ਼ ਬਣਾਉਂਦਾ ਹੈ। ਈਮਾਨਦਾਰੀ ਨਾਲ ਦੱਸਾਂ ਤਾਂ ਉਨ੍ਹਾਂ ਨੂੰ ਕਦੇ ਅਦਾਕਾਰੀ ਕਰਦੇ ਨਹੀਂ ਦੇਖਿਆ।’’

ਕੰਗਨਾ ਇਥੇ ਹੀ ਨਹੀਂ ਰੁਕੀ, ਉਸ ਨੇ ਅੱਗੇ ਲਿਖਿਆ, ‘‘ਇਹ ਤਾਂ ਹੀ ਦੱਸ ਸਕਦੀ ਹਾਂ ਜੇਕਰ ਕਿਸੇ ਦਿਨ ਮੈਂ ਇਨ੍ਹਾਂ ਨੂੰ ਅਦਾਕਾਰੀ ਕਰਦੇ ਦੇਖਾਂ। ਜੇਕਰ ਅਜਿਹੀ ਕੋਈ ਚੀਜ਼ ਵਾਪਰਦੀ ਹੈ ਤਾਂ ਮੈਨੂੰ ਜ਼ਰੂਰ ਦੱਸਣਾ।’’

ਦੱਸ ਦੇਈਏ ਕਿ ਕੰਗਨਾ ਦੇ ਇਸ ਟਵੀਟ ’ਤੇ ਯੂਜ਼ਰਸ ਮਜ਼ੇ ਲੈ ਰਹੇ ਹਨ। ਜਿਥੇ ਕੁਝ ਲੋਕ ਕੰਗਨਾ ਦੇ ਇਸ ਜਵਾਬ ਨੂੰ ਸੁਣ ਕੇ ਉਸ ਦੀ ਤਾਰੀਫ਼ ਕਰ ਰਹੇ ਹਨ, ਉਥੇ ਕੁਝ ਲੋਕ ਕੰਗਨਾ ਨੂੰ ਰਿਤਿਕ ਰੌਸ਼ਨ ਨਾਲ ਕੀਤੀਆਂ ਫ਼ਿਲਮਾਂ ਦੀ ਯਾਦ ਦਿਵਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh