ਕਿਸਾਨਾਂ ਦੀ ਜਿੱਤ ਤੋਂ ਬਾਅਦ ਕੰਗਨਾ ਰਣੌਤ ਦੀ ਅਕਲ ਆਈ ਟਿਕਾਣੇ, ਹਾਈ ਕੋਰਟ ਅੱਗੇ ਟੇਕੇ ਗੋਢੇ, ਆਖੀ ਇਹ ਗੱਲ

12/10/2021 10:38:49 AM

ਮੁੰਬਈ (ਭਾਸ਼ਾ) – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਸਿੱਖ ਸੰਗਠਨ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਸ ਵਲੋਂ ਪਿਛਲੇ ਮਹੀਨੇ ਦਰਜ ਕੀਤੀ ਗਈ ਸ਼ਿਕਾਇਤ ਨੂੰ ਰੱਦ ਕਰਨ ਦੀ ਬੇਨਤੀ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਸੀ ਕਿ ਕੰਗਨਾ ਰਣੌਤ ਨੇ 21 ਨਵੰਬਰ ਨੂੰ ਇਕ ਇੰਸਟਾਗ੍ਰਾਮ ਪੋਸਟ 'ਚ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਅੰਦੋਲਨ ਨੂੰ ਇਕ 'ਖਾਲਿਸਤਾਨੀ ਅੰਦੋਲਨ' ਦੇ ਰੂਪ 'ਚ ਚਿਤਰਿਤ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਕੰਗਨਾ ਰਣੌਤ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਸੀ।  ਦੱਸ ਦਈਏ ਕਿ ਪਟੀਸ਼ਨ 'ਚ ਕਿਹਾ ਗਿਆ ਕਿ ਇਹ ਪੋਸਟ ਕਿਸਾਨਾਂ ਖ਼ਿਲਾਫ਼ ਨਹੀਂ ਸਗੋਂ ਇਕ ਪਾਬੰਦੀਸ਼ੁਦਾ ਸੰਗਠਨ ਖ਼ਿਲਾਫ਼ ਹੈ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਉਨ੍ਹਾਂ ਦੇ ਮੌਲਿਕ ਅਧਿਕਾਰ ਤਹਿਤ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਬੀਬੀਆਂ ਦਾ ਵੱਡਾ ਐਲਾਨ, ‘ਕੰਗਨਾ ਦੀ ਪੰਜਾਬ ’ਚ ਹੋਵੇਗੀ ਐਂਟਰੀ ਬੈਨ, ਨਾਲ ਲਵਾਂਗੇ ਲਿਖਤੀ ਮੁਆਫ਼ੀਨਾਮਾ’

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਫ਼ਰਤ ਭਰੇ ਪੋਸਟ ਦੇ ਮਾਮਲੇ 'ਚ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ। ਕਮੇਟੀ ਦੇ ਪ੍ਰਧਾਨ ਰਾਘਵ ਚੱਢਾ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਰਣੌਤ ਦੀ ਪੇਸ਼ੀ ਦੀ ਨਵੀਂ ਤਾਰੀਖ਼ ਬਾਅਦ 'ਚ ਤੈਅ ਕੀਤੀ ਜਾਵੇਗੀ। ਇੰਸਟਾਗ੍ਰਾਮ 'ਤੇ ਨਫ਼ਰਤ ਭਰੇ ਪੋਸਟ ਨਾਲ ਸਬੰਧਿਤ ਸ਼ਿਕਾਇਤਾਂ ਤੋਂ ਬਾਅਦ ਕਮੇਟੀ ਨੇ ਕੰਗਨਾ ਨੂੰ ਨੋਟਿਸ ਜਾਰੀ ਕਰਕੇ 6 ਦਸੰਬਰ ਨੂੰ ਪੇਸ਼ ਹੋਣ ਨੂੰ ਕਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਆ ਕੇ ਕਸੂਤੀ ਘਿਰੀ ਕੰਗਨਾ ਰਣੌਤ ਦੇ ਬਦਲੇ ਤੇਵਰ, ਕਿਹਾ- ਮੈਂ ਕਿਸੇ ਤੋਂ ਨਹੀਂ ਮੰਗੀ ਮਾਫ਼ੀ

ਕੰਗਨਾ ਰਣੌਤ ਨੇ ਹਾਜ਼ਰ ਨਾ ਹੋਣ ਦੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਓਧਰ ਰਾਘਵ ਚੱਢਾ ਨੇ ਕਿਹਾ ਕਿ ਕੰਗਨਾ ਰਣੌਤ ਨੇ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਸੀ। ਕਮੇਟੀ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਸ਼ਿਕਾਇਤਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਸਿੱਖ ਭਾਈਚਾਰੇ ਨੂੰ 'ਖਾਲਿਸਤਾਨੀ ਅੱਤਵਾਦੀ' ਕਰਾਰ ਦਿੱਤਾ ਹੈ। ਸਿੱਖ ਭਾਈਚਾਰੇ ਨੇ ਵੀ ਮੁੰਬਈ 'ਚ ਕੰਗਨਾ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। 

ਨੋਟ- ਕੰਗਨਾ ਰਣੌਤ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।

sunita

This news is Content Editor sunita