ਖੇਤੀ ਬਿੱਲਾਂ ਸਬੰਧੀ ਰਣਜੀਤ ਬਾਵੇ ਦਾ ਕੰਗਨਾ ਨੂੰ ਠੋਕਵਾਂ ਜਵਾਬ, ਗੱਲ ਫੇਸਬੁੱਕ 'ਬਲਾਕ' ਤੱਕ ਪਹੁੰਚੀ

09/22/2020 11:56:07 AM

ਜਲੰਧਰ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਨਵੇਂ ਟਵੀਟ 'ਚ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ 'ਅੱਤਵਾਦੀ' ਦੱਸਿਆ ਹੈ। ਮੋਦੀ ਸਰਕਾਰ ਦੇ ਹੱਕ 'ਚ ਬੋਲਦਿਆਂ ਅਦਾਕਾਰਾ ਕੰਗਨਾ ਰਣੌਤ ਦੇਸ਼ ਭਰ ਦੇ ਕਿਸਾਨਾਂ ਦੇ ਖ਼ਿਲਾਫ਼ ਬੋਲੀ ਹੈ। ਹੁਣ ਕੰਗਨਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਹੁਣ ਕੰਗਨਾ ਰਣੌਤ ਨੂੰ ਉਸ ਦੇ ਟਵੀਟ ਦਾ ਠੋਕਵਾਂ ਜਵਾਬ ਦਿੱਤਾ ਹੈ। ਕੰਗਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਰਣਜੀਤ ਬਾਵਾ ਨੇ ਲਿਖਿਆ "ਮੈਡਮ ਜੀ ਕਿੰਨਾ ਨੂੰ ਕਹਿ ਰਹੇ ਹੋ, ਜਿਹੜੇ ਹੱਕ ਮੰਗ ਰਹੇ ਜਾਂ ਕੌਣ? ਅੱਤਵਾਦੀ ਪਤਾ ਵੀ ਆ ਕੌਣ ਹੁੰਦੇ, ਕਾਸ਼ ਤੁਹਾਡੇ ਵੀ ਦੋ ਚਾਰ ਵਿਘੇ ਹੁੰਦੇ ਫ਼ਿਰ ਪਤਾ ਚੱਲਦਾ ਕਾਹਤੋਂ ਇਹ ਲੜ੍ਹ ਮਰ ਰਹੇ ਸੜਕਾਂ 'ਤੇ। ਜੈ ਜਵਾਨ ਜੈ ਮਜ਼ਦੂਰ ਕਿਸਾਨ।" ਰਣਜੀਤ ਬਾਵਾ ਦੀ ਇਸ ਪ੍ਰਤੀਕਿਰਿਆ ਤੋਂ ਤੁਰੰਤ ਬਾਅਦ ਹੀ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਟਵਿੱਟਰ ਤੋਂ ਬਲੌਕ ਕਰ ਦਿੱਤਾ।

ਕੰਗਨਾ ਨੇ ਟਵੀਟ 'ਚ ਲਿਖਿਆ ਸੀ ਇਹ ਸਭ
ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ, 'ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫ਼ਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾ ਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ? ਇਹ ਉਹੀ ਅੱਤਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ।'

ਕੰਗਨਾ ਰਣੌਤ ਦਾ ਇਹ ਟਵੀਟ ਉਸ ਸਮੇਂ ਆਇਆ ਜਦੋਂ ਕਈ ਕਲਾਕਾਰ ਕਿਸਾਨਾਂ ਦੇ ਹੱਕ 'ਚ ਡਟੇ ਹੋਏ ਹਨ। ਅਜਿਹੇ 'ਚ ਬਾਲੀਵੁੱਡ ਅਦਾਕਾਰਾ ਨੇ ਸ਼ਾਇਦ ਬਿਨਾਂ ਸੋਚੇ ਸਮਝੇ ਮੋਦੀ ਸਰਕਾਰ ਲਈ ਆਪਣੀ ਹਮਾਇਤ ਜਤਾਉਣ ਲਈ ਇਹ ਬਿਆਨ ਦਾਗ ਦਿੱਤਾ। ਕੰਗਨਾ ਰਣੌਤ ਦੇ ਟਵੀਟ 'ਚ ਵਰਤੀ ਸ਼ਬਦਾਵਲੀ ਤੋਂ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਖੇਤੀ ਦੇ ਮੁੱਦੇ 'ਤੇ ਉਸ ਦੀ ਕਿੰਨੀ ਕੁ ਸਮਝ ਹੈ।
 

 

sunita

This news is Content Editor sunita