6 ਮਹੀਨੇ ਬਾਅਦ BMC ਵੱਲੋਂ ਤੋੜੇ ਗਏ ਆਪਣੇ ਦਫ਼ਤਰ ਪਹੁੰਚੀ ਕੰਗਨਾ, ਕਿਹਾ-‘ਮੇਰਾ ਦਿਲ ਫਿਰ ਤੋਂ ਟੁੱਟ ਗਿਆ’

03/02/2021 11:48:35 AM

ਮੁੰਬਈ: ਅਦਾਕਾਰਾ ਕੰਗਨਾ ਰਣੌਤ ਆਪਣੇ ਨਾਲ ਜੁੜੇ ਸਾਰੇ ਅਪਡੇਟਸ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੇ ਕਰਦੀ ਰਹਿੰਦੀ ਹੈ। ਉਸ ਦੇ ਪੋਸਟ ਸੋਸ਼ਲ ਸਾਈਟਸ ’ਤੇ ਆਉਂਦੇ ਹੀ ਵਾਇਰਲ ਹੋ ਜਾਂਦੇ ਹਨ ਜਿਸ ਦੇ ਚੱਲਦੇ ਉਹ ਜਲਦ ਹੀ ਲਾਈਮਲਾਈਟ ’ਚ ਆ ਜਾਂਦੀ ਹੈ। ਬੀਤੇ ਦਿਨੀਂ ਕੰਗਨਾ ਨੇ ਮੁੰਬਈ ਵਾਲੇ ਦਫ਼ਤਰ ਮਰਣੀਕਰਣੀਕਾ ਦਾ ਦੌਰਾ ਕੀਤਾ। ਉੱਧਰ ਉਹ ਦਫ਼ਤਰ ਜਿਸ ਨੂੰ 6 ਮਹੀਨੇ ਪਹਿਲਾਂ ਬੀ.ਐੱਮ.ਸੀ. ਨੇ ਨਾਜ਼ਾਇਜ ਨਿਰਮਾਣ ਦਾ ਹਵਾਲਾ ਦਿੰਦੇ ਹੋਏ ਤੜਵਾ ਦਿੱਤਾ ਸੀ। ਉਥੇ ਜਾਣ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਉਸ ਨੇ ਆਪਣੇ ਦਿਲ ਦੀ ਗੱਲ ਆਖੀ। ਉੱਧਰ ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ।


ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਦੇ ਦਫ਼ਤਰ ਦੀ ਹਾਲਤ 6 ਮਹੀਨੇ ਬਾਅਦ ਵੀ ਉਸੇ ਤਰ੍ਹਾਂ ਹੀ ਹੈ। ਦਫ਼ਤਰ ਦੀਆਂ ਕੰਧਾਂ ਟੁੱਟੀਆਂ ਹੋਈਆਂ ਹਨ। ਟੁੱਟੇ ਹੋਏ ਦਫ਼ਤਰ ਦੇ ਕੋਲ ਖੜ੍ਹੇ ਹੋ ਕੇ ਅਦਾਕਾਰਾ ਪੋਜ ਦੇ ਰਹੀ ਹੈ।


ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੇ ਕੈਪਸ਼ਨ ’ਚ ਲਿਖਿਆ ਮੈਂ ਆਪਣੇ ਘਰ ’ਚ ਮੀਟਿੰਗਸ ਕਰ ਰਹੀ ਹਾਂ। ਅਕਸ਼ਤ ਰਣੌਤ ਜਿਨ੍ਹਾਂ ਨੇ ਮੇਰੇ ਨਾਲ ਮਰਣੀਕਰਣੀਕਾ ਫ਼ਿਲਮਜ਼ ਦੀ ਸਥਾਪਨਾ ਕੀਤੀ, ਉਹ ਮੇਰੇ ਉੱਪਰ ਦਾਇਰ ਸਾਰੇ 700 ਮਾਮਲਿਆਂ ਨੂੰ ਇਕੱਲੇ ਹੈਂਡਲ ਕਰ ਰਹੇ ਹਨ। ਅੱਜ ਉਨ੍ਹਾਂ ਨੇ ਜ਼ੋਰ ਦੇ ਕੇ ਦਫ਼ਤਰ ’ਚ ਮੀਟਿੰਗ ਕਰਨ ਲਈ ਕਿਹਾ ਮੈਂ ਇਸ ਗੱਲ ਲਈ ਤਿਆਰ ਨਹੀਂ ਸੀ ਅਤੇ ਮੇਰਾ ਦਿਲ ਫਿਰ ਤੋਂ ਟੁੱਟ ਗਿਆ।


ਯਾਦ ਦਿਵਾਈਏ ਕਿ 9 ਸਤੰਬਰ 2020 ਨੂੰ ਬੀ.ਐੱਮ.ਸੀ. ਨੇ ਨਾਜ਼ਾਇਜ ਨਿਰਮਾਣ ਦਾ ਹਵਾਲਾ ਦਿੰਦੇ ਹੋਏ ਕੰਗਨਾ ਨੇ ਮੁੰਬਈ ਵਾਲੇ ਦਫ਼ਤਰ ’ਤੇ ਬੁਲਡੋਜ਼ਰ ਚਲਵਾ ਦਿੱਤਾ ਸੀ। ਜਿਸ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ ਸੀ। ਦਫ਼ਤਰ ਦੀ ਤੋੜਭੰਨ੍ਹ ਤੋਂ ਬਾਅਦ ਅਦਾਕਾਰਾ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਸ ’ਤੇ ਕੋਰਟ ਨੇ ਐਕਸ਼ਨ ਲੈਂਦੇ ਹੋਏ ਬੀ.ਐੱਮ.ਸੀ. ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਦੱਸ ਦੇਈਏ ਕਿ ਕੰਗਨਾ ਦਾ ਇਹ ਦਫ਼ਤਰ ਉਨ੍ਹਾਂ ਦਾ ਸੁਫ਼ਨਾ ਸੀ ਅਤੇ ਉਸ ਨੇ ਇਸ ਨੂੰ 48 ਕਰੋੜ ਰੁਪਏ ’ਚ ਖਰੀਦਿਆ ਸੀ।
ਕੰਗਨਾ ਦੀ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਹੀ ਤਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਫ਼ਿਲਮ ‘ਥਲਾਇਵੀ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਦੇ ਕੋਲ ‘ਤੇਜਸ’ ਅਤੇ ‘ਧਾਕੜ’ ਵਰਗੀਆਂ ਫ਼ਿਲਮਾਂ ਵੀ ਹਨ।

Aarti dhillon

This news is Content Editor Aarti dhillon