ਕਿਸਾਨ ਅੰਦੋਲਨ ਨੂੰ ਨਿਸ਼ਾਨਾ ਬਣਾਉਣ ਵਾਲੀ ਕੰਗਨਾ ਹੁਣ ਭਾਰਤ ਦੇ ਇਸ ਹਿੱਸੇ 'ਚ ਕਰੇਗੀ ਸ਼ੂਟਿੰਗ

12/11/2020 12:57:54 PM

ਮੁੰਬਈ (ਬਿਊਰੋ) — ਸਤਪੁੜਾ ਦੀ ਖ਼ੂਬਸੂਰਤ ਵਾਦੀਆਂ 'ਚ ਸਥਿਤ ਇਕ ਸ਼ਹਿਰ ਸਰਨੀ ਅਤੇ ਕੋਲ ਨਗਰੀ ਪਾਥਾਖੇੜਾ ਦੀ ਖ਼ੂਬਸੂਰਤੀ ਆਉਣ ਵਾਲੇ ਦਿਨਾਂ 'ਚ ਫ਼ਿਲਮਾਂ 'ਚ ਵੇਖਣ ਨੂੰ ਮਿਲੇਗੀ। ਇਥੇ ਕੰਗਨਾ ਰਣੌਤ ਤੇ ਅਰਜੁਨ ਰਾਮਪਾਲ ਦੀ ਫ਼ਿਲਮ 'ਧਾਕੜ' ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਇਹ ਵਾਦੀਆਂ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਹਨ। ਬੈਤੂਲ ਦੇ ਕਲੈਕਟਰ ਰਾਕੇਸ਼ ਸਿੰਘ ਨਾਲ ਫ਼ਿਲਮ ਯੂਨਿਟ ਦੇ ਲੋਕਾਂ ਨੇ ਮੁਲਾਕਾਤ ਕੀਤੀ ਅਤੇ ਫ਼ਿਲਮ ਦੀ ਸ਼ੂਟਿੰਗ ਲਈ ਪ੍ਰਸਤਾਵਿਤ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਕਲੈਕਟਰ ਨੇ ਟੀਮ ਨੂੰ ਭਰੋਸਾ ਦਿੱਤਾ ਕਿ ਲੋੜੀਂਦੀਆਂ ਮਨਜੂਰੀਆਂ ਅਤੇ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਫ਼ਿਲਮ ਦੀ ਸ਼ੂਟਿੰਗ 'ਚ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਫ਼ਿਲਮ ਦੇ ਨਿਰਮਾਣ ਨਾਲ ਜਿਥੇ ਫ਼ਿਲਮ ਦੀ ਖ਼ੂਬਸੂਰਤੀ ਫ਼ਿਲਮ ਜਗਤ 'ਚ ਪ੍ਰਦਰਸ਼ਿਤ ਹੋਵੇਗੀ, ਉਥੇ ਹੀ ਹੋਰ ਫ਼ਿਲਮ ਨਿਰਮਾਤਾ ਵੀ ਇਸ ਲੋਕੇਸ਼ਨ ਵੱਲ ਆਕਰਸ਼ਿਤ ਹੋਣਗੇ। ਦੂਜੇ ਪਾਸੇ ਜ਼ਿਲ੍ਹੇ 'ਚ ਸੈਰ-ਸਪਾਟਾ ਨੂੰ ਵੀ ਵਧਾਵਾ ਮਿਲੇਗਾ।

ਫ਼ਿਲਮ ਸ਼ੂਟਿੰਗ ਯੂਨਿਟ ਦੇ ਜ਼ੁਲਫਿੱਕਰ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਦੀ ਟੀਮ ਨੇ ਕਲੈਕਟਰ ਨੂੰ ਮਿਲਿਆ ਅਤੇ ਫ਼ਿਲਮ ਦੇ ਨਿਰਮਾਣ ਨਾਲ ਸਬੰਧਿਤ ਲੋੜੀਂਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਫ਼ਿਲਮ ਦੇ ਨਿਰਮਾਤਾ ਸੋਹੇਲ ਮਲਕਾਈ ਅਤੇ ਦੀਪਕ ਮੁਕੁਟ, ਨਿਰਦੇਸ਼ਕ ਰਜਨੀਸ਼ ਘਈ ਹਨ। ਫ਼ਿਲਮ 'ਚ ਮੁੱਖ ਅਦਾਕਾਰਾ ਕੰਗਨਾ ਰਣੌਤ, ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਹਨ।

ਕੰਗਨਾ ਨੇ ਖ਼ੇਤੀ ਬਿੱਲਾ ਦੀ ਕੀਤੀ ਤਾਰੀਫ਼
ਕੰਗਨਾ ਰਣੌਤ ਨੇ ਤਿੰਨਾ ਖ਼ੇਤੀ ਬਿੱਲਾਂ ਦੀ ਤਾਰੀਫ਼ ਕਰਦੇ ਹੋਏ ਇਸ ਨੂੰ ਦੇਸ਼ ਲਈ ਜ਼ਰੂਰੀ ਦੱਸਿਆ ਹੈ। ਉਸ ਦੀਆਂ ਨਜ਼ਰਾਂ 'ਚ ਇਨ੍ਹਾਂ ਖ਼ੇਤੀ ਬਿੱਲਾਂ ਨਾਲ ਕਿਸਾਨਾਂ ਨੂੰ ਫਾਇਦਾ ਹੀ ਹੋਣ ਵਾਲਾ ਹੈ। ਉਸ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਕੰਗਨਾ ਨੇ ਟਵੀਟ 'ਚ ਲਿਖਿਆ 'ਜ਼ਿਆਦਾ ਵੱਡੀ ਮੁਸ਼ਕਿਲ ਤਾਂ ਇਹ ਹੈ ਕਿ ਜਿਹੜੇ ਲੋਕ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ ਅਤੇ ਇਨ੍ਹਾਂ ਖ਼ੇਤੀ ਬਿੱਲਾਂ ਦਾ ਵਿਰੋਧ। ਸਾਰਿਆਂ ਨੂੰ ਪਤਾ ਹੈ ਕਿ ਇਹ ਖ਼ੇਤੀ ਬਿੱਲ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਪਰ ਫ਼ਿਰ ਵੀ ਉਨ੍ਹਾਂ ਨੂੰ ਭੜਕਾਇਆ ਜਾ ਰਿਹਾ ਹੈ, ਨਫ਼ਰਤ ਫੈਲਾਈ ਜਾ ਰਹੀ ਹੈ। ਫਾਇਦੇ ਲਈ ਭਾਰਤ ਬੰਦ ਕੀਤਾ ਜਾ ਰਿਹਾ ਹੈ। ਹੁਣ ਕੰਗਨਾ ਰਣੌਤ ਨੇ ਆਪਣਾ ਨਿਸ਼ਾਨਾ ਸਿਰਫ਼ ਕੁਝ ਰਾਜਨੀਤਿਕ ਪਾਰਟੀਆਂ ਤੱਕ ਹੀ ਸੀਮਿਤ ਰੱਖਿਆ ਪਰ ਇਸ ਤੋਂ ਬਾਅਦ ਉਸ ਨੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ 'ਤੇ ਟਿੱਪਣੀ ਕੀਤੀ।

ਦਿਲਜੀਤ ਤੇ ਪ੍ਰਿਯੰਕਾ 'ਤੇ ਲਾਇਆ ਗੰਭੀਰ ਦੋਸ਼
ਕੰਗਨਾ ਨੇ ਦਿਲਜੀਤ ਤੇ ਪ੍ਰਿਯੰਕਾ ਚੋਪੜਾ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਟਵੀਟ 'ਚ ਲਿਖਿਆ 'ਕਿਸਾਨਾਂ ਨੂੰ ਗੁਮਰਾਹ ਕਰਨ ਲਈ ਪ੍ਰਿਯੰਕਾ ਚੋਪੜਾ ਤੇ ਦਿਲਜੀਤ ਦੋਸਾਂਝ ਨੂੰ ਲੇਫਟ ਮੀਡੀਆ ਵਲੋਂ ਤਾਰੀਫ਼ ਮਿਲੇਗੀ, ਭਾਰਤ ਵਿਰੋਧੀ ਇੰਡਸਟਰੀ ਉਨ੍ਹਾਂ ਨੂੰ ਆਫ਼ਰ ਦੇਵੇਗੀ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ।'

ਇਕ ਹੋਰ ਟਵੀਟ 'ਚ ਕੰਗਨਾ ਨੇ ਲਿਖਿਆ 'ਪਿਆਰੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਜੇਕਰ ਅਸਲ 'ਚ ਕਿਸਾਨਾਂ ਦੀ ਚਿੰਤਾ ਹੈ, ਜੇਕਰ ਸੱਚੀ 'ਚ ਆਪਣੀਆਂ ਮਾਵਾਂ ਦਾ ਆਦਰ ਸਨਮਾਨ ਕਰਦੇ ਹੋ ਤਾਂ ਸੁਣ ਤਾਂ ਲਵੋ ਆਖ਼ਿਰ ਖ਼ੇਤੀ ਬਿੱਲ ਹੈ ਕੀ! ਜਾਂ ਸਿਰਫ਼ ਆਪਣੀਆਂ ਮਾਵਾਂ, ਭੈਣਾਂ ਅਤੇ ਕਿਸਾਨਾਂ ਦਾ ਇਸਤੇਮਾਲ ਕਰਕੇ ਦੇਸ਼ਦ੍ਰੋਹੀਆਂ ਦੀ ਗੁੱਡ ਬੁਕਸ 'ਚ ਆਉਣਾ ਚਾਹੁੰਦੇ ਹੋ? ਵਾਹ ਰੇ ਦੁਨੀਆ ਵਾਹ।'
 

sunita

This news is Content Editor sunita