ਜਾਵੇਦ ਅਖ਼ਤਰ ਮਾਣਹਾਨੀ ਮਾਮਲੇ ’ਚ ਕਸੂਤੀ ਫਸੀ ਕੰਗਨਾ ਰਣੌਤ, ਕੋਰਟ ਨੇ ਦਿੱਤੇ ਪੁਲਸ ਨੂੰ ਜਾਂਚ ਦੇ ਹੁਕਮ

12/20/2020 7:17:29 PM

ਨਵੀਂ ਦਿੱਲੀ (ਬਿਊਰੋ)– ਮੁੰਬਈ ਕੋਰਟ ਨੇ ਜੁਹੂ ਪੁਲਸ ਸਟੇਸ਼ਨ ਨੂੰ ਜਾਵੇਦ ਅਖ਼ਤਰ ਮਾਣਹਾਨੀ ਮਾਮਲੇ ’ਚ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਜਾਵੇਦ ਅਖ਼ਤਰ ਨੇ ਕੰਗਨਾ ਰਨੌਤ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਕੋਰਟ ਨੇ 16 ਜਨਵਰੀ ਨੂੰ ਰਿਪੋਰਟ ਜਮ੍ਹਾ ਕਰਨ ਲਈ ਕਿਹਾ ਹੈ ਤੇ ਉਦੋਂ ਤਕ ਅਗਲੀ ਸੁਣਵਾਈ ਟਾਲ ਦਿੱਤੀ ਹੈ।

ਪਿਛਲੇ ਮਹੀਨੇ ਜਾਵੇਦ ਅਖ਼ਤਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਹੈ। ਕੰਗਨਾ ਜਾਵੇਦ ’ਤੇ ਇਹ ਦੋਸ਼ ਲਗਾਉਂਦੀ ਹੈ ਕਿ ਉਨ੍ਹਾਂ ਨੇ ਕੰਗਨਾ ਨੂੰ ਆਪਣੇ ਘਰ ’ਚ ਬੁਲਾ ਕੇ ਧਮਕੀ ਦਿੱਤੀ ਹੈ ਕਿ ਉਹ ਰਿਤਿਕ ਰੌਸ਼ਨ ਦੇ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਨਾ ਕਰੇ।

ਕੰਗਨਾ ਰਣੌਤ ਲਗਾਤਾਰ ਦੋਸ਼ ਲੱਗਾ ਰਹੀ ਸੀ, ਇਸ ਲਈ ਜਾਵੇਦ ਅਖ਼ਤਰ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਕਦੇ ਕੋਈ ਧਮਕੀ ਨਹੀਂ ਦਿੱਤੀ। ਹੁਣ ਹਾਲੀਆ ਖ਼ਬਰਾਂ ਅਨੁਸਾਰ ਮੁੰਬਈ ਪੁਲਸ ਨੂੰ ਕੋਰਟ ਨੇ ਹੁਕਮ ਦਿੱਤੇ ਹਨ ਉਹ ਮਾਮਲੇ ਦੀ ਜਾਂਚ ਕਰੇ।

ਕੋਰਟ ਨੇ ਪੁਲਸ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਉਹ ਮਾਮਲੇ ’ਚ ਜੁੜੇ ਲੋਕਾਂ ਦੀ ਜਾਂਚ ਕਰੇ। ਕੇਸ ਦਾਇਰ ਕਰਨ ਦੇ 1 ਮਹੀਨੇ ਬਾਅਦ ਜਾਵੇਦ ਅਖ਼ਤਰ ਨੇ ਆਪਣੇ ਵਕੀਲ ਦੇ ਮਾਧਿਅਮ ਰਾਹੀਂ ਬਿਆਨ ਦਰਜ ਕਰਵਾਇਆ ਸੀ। ਕੰਗਨਾ ਰਣੌਤ ਲਗਾਤਾਰ ਖ਼ਬਰਾਂ ’ਚ ਬਣੀ ਹੋਈ ਹੈ ਤੇ ਉਹ ਆਪਣੀਆਂ ਗੱਲਾਂ ਲਈ ਵੀ ਸੋਸ਼ਲ ਮੀਡੀਆ ’ਤੇ ਵੀ ਲਗਾਤਾਰ ਟਰੋਲ ਹੁੰਦੀ ਰਹਿੰਦੀ ਹੈ। ਹੁਣ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ ’ਤੇ ਲਗਾਤਾਰ ਨਿਸ਼ਾਨੇ ਕੱਸ ਰਹੀ ਹੈ।

ਨੋਟ– ਕੰਗਨਾ ਰਣੌਤ ਤੇ ਜਾਵੇਦ ਅਖ਼ਤਰ ਦੇ ਕੇਸ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh