ਪਰਿਵਾਰ ਨਾਲ ਪਿਕਨਿਕ ਮਨਾਉਣ ਨਿਕਲੀ ਕੰਗਨਾ, ਮਨਾਲੀ ਦੇ ਖੂਬਸੂਰਤ ਮੈਦਾਨਾਂ ’ਚ ਬਿਖੇਰੀ ਖੂਬਸੂਰਤੀ

06/11/2022 12:22:44 PM

ਬਾਲੀਵੁੱਡ ਡੈਸਕ: ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ’ਚੋਂ ਇਕ ਹੈ ਜੋ ਆਪਣੇ ਕੰਮ ’ਚ ਰੁੱਝੇ ਹੋਣ ਨਾਲ-ਨਾਲ ਆਪਣੀ ਖੁਸ਼ੀਆਂ ਦਾ ਵੀ ਧਿਆਨ ਰੱਖਦੀ ਹੈ। ਇਨ੍ਹਾਂ ਦਿਨਾਂ ’ਚ ਅਦਾਕਾਰਾ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਪਣੇ ਪਰਿਵਾਰ ਨਾਲ ਮਨਾਲੀ ’ਚ ਪਿਕਨਿਕ ਮਨਾਉਣ ਲਈ ਗਈ ਹੈ।

ਇਹ  ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ

ਇਸ ਦੇ ਨਾਲ ਅਦਾਕਾਰਾ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਕੰਗਨਾ ਦੀ ਇਹ ਤਸਵੀਰ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

ਕੰਗਨਾ  ਰਣੌਤ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕਰਦੇ ਕੈਪਸ਼ਨ ’ਚ ਲਿਖਿਆ ‘ਮੇਰਾ ਮਨਪਸੰਦ ਸਥਾਨ ’ਤੇ ਆਪਣੇ ਪਰਿਵਾਰ ਨਾਲ ਬਹੁਤ ਜ਼ਰੂਰੀ ਬ੍ਰੇਕ ਡੇਅ ਅਤੇ ਮੌਸਮ ਵੀ ਚੰਗਾ ਸੀ, ਸੁੰਦਰ ਦਿਨ।’

ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਰਣੌਤ ਹਿਮਾਚਲ ਦੀ ਖੂਬਸੂਰਤ ਵਾਦੀਆਂ ’ਚ ਪਰਿਵਾਰ ਸਮੇਤ ਬਹੁਤ ਆਨੰਦ ਲੈ ਰਹੀ ਹੈ। ਇਸ  ਨਾਲ ਅਦਾਕਾਰਾ ਖਾਨੇ ਦਾ ਵੀ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਇਹ  ਵੀ ਪੜ੍ਹੋ : ਤੇਜਸਵੀ ਪ੍ਰਕਾਸ਼ ਨੇ ਬੁਆਏਫ੍ਰੈਂਡ ਨਾਲ ਮਨਾਇਆ ਜਨਮਦਿਨ, ਕਰਨ ਕੁੰਦਰਾ ਦੇ ਖ਼ਾਸ ਅੰਦਾਜ਼ ਨੇ ਅਦਾਕਾਰਾ ਨੂੰ ਕੀਤਾ ਹੈਰਾਨ

ਕਈ ਤਸਵੀਰਾਂ ’ਚ ਉਹ ਆਪਣੀ ਭੈਣ, ਮਾਂ-ਪਿਤਾ ਅਤੇ ਭਤੀਜੇ ਨਾਲ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਕਈ ਤਸਵੀਰਾਂ ’ਚ ਉਹ ਇਕੱਲੀ ਪੋਜ਼ ਦੇ ਕੇ ਜਲਵਾ ਦਿਖਾਉਦੀ  ਨਜ਼ਰ ਆ ਰਹੀ ਹੈ।

ਲੁੱਕ ਦੀ ਗੱਲ ਕਰੀਏ ਤਾਂ ਕੰਗਨਾ ਇਸ ਦੌਰਾਨ ਪੀਚ ਡਰੈੱਸ ’ਚ ਖੂਬਸੂਰਤ ਲੱਗ ਰਹੀ ਹੈ। ਖੁੱਲ੍ਹੇ ਕਰਲੀ ਵਾਲਾਂ ਰੱਖੇ ਹੋਏ ਹਨ ਇਸ ਨਾਲ ਅਦਾਕਾਰਾ ਨੇ ਟੋਪੀ ਵੀ ਪਾਈ ਹੈ। ਇਸ ਦੌਰਾਨ ਉਹ  ਪੱਥਰਾਂ ’ਤੇ ਬੈਠ ਕੇ ਵੀ ਪੋਜ਼ ਦੇ ਰਹੀ ਹੈ। 

ਕੰਗਨਾ ਦੇ ਬਾਲੀਵੁੱਡ ਸਕ੍ਰੀਨ ਦੀ ਗੱਲ ਕਰੀਏ ਤਾਂ ਅਦਾਕਾਰਾ ‘ਧਾਕੜ’ ਫ਼ਿਲਮ ’ਚ ਨਜ਼ਰ ਆਈ ਹੈ। ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਸੁਪਰ ਫ਼ਲਾਪ ਸਾਬਤ ਹੋਈ ਹੈ।

Anuradha

This news is Content Editor Anuradha