ਕਾਜਲ ਅਗਰਵਾਲ ਨੇ ਸਾਂਝੀ ਕੀਤੀ ਨੀਲ ਨਾਲ ਪਿਆਰੀ ਤਸਵੀਰ, ਲਾਡਲੇ ''ਤੇ ਪਿਆਰ ਲੁਟਾਉਂਦੀ ਆਈ ਨਜ਼ਰ

06/21/2022 1:14:50 PM

ਮੁੰਬਈ- ਬਾਲੀਵੁੱਡ ਅਤੇ ਸਾਊਥ ਅਦਾਕਾਰਾ ਕਾਜਲ ਅਗਰਵਾਲ ਨੇ 19 ਜੂਨ ਨੂੰ ਆਪਣਾ 37ਵਾਂ ਜਨਮਦਿਨ ਸੈਲੀਬਿਰੇਟ ਕੀਤਾ। ਇਹ ਬਰਥਡੇਅ ਕਾਜਲ ਅਗਰਵਾਲ ਲਈ ਬਹੁਤ ਖਾਸ ਸੀ ਕਿਉਂਕਿ ਇਸ ਵਾਰ ਉਨ੍ਹਾਂ ਨੇ ਇਸ ਦਿਨ ਨੂੰ ਆਪਣੇ ਪੁੱਤਰ ਨਾਲ ਮਨਾਇਆ। ਅਜਿਹੇ 'ਚ ਅਦਾਕਾਰਾ ਆਪਣੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਆਪਣੇ ਪੁੱਤਰ ਨੀਲ ਦੇ ਨਾਲ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ।


ਇਸ ਤਸਵੀਰ ਦੇ ਰਾਹੀਂ ਕਾਜਲ ਨੇ ਪੁੱਤਰ ਨੀਲ ਦਾ ਚਿਹਰਾ ਰਿਵੀਲ ਕਰ ਦਿੱਤਾ ਹੈ। ਸਾਂਝੀ ਕੀਤੀ ਤਸਵੀਰ 'ਚ ਕਾਜਲ ਨੀਲ ਨੂੰ ਬਾਹਾਂ 'ਚ ਲਿਆ ਹੈ। ਉਹ ਨੀਲ ਨੂੰ ਕਿੱਸ ਦੇਣ ਦੀ ਕੋਸ਼ਿਸ਼ ਕਰਦੇ ਹੋਏ ਦਿਖ ਰਹੀ ਹੈ। ਉਧਰ ਨੀਲ ਆਪਣੀ ਮਾਂ ਨੂੰ ਦੇਖ ਰਹੇ ਹਨ। 


ਲੁਕ ਦੀ ਗੱਲ ਕਰੀਏ ਤਾਂ ਕਾਜਲ ਰੈੱਡ ਆਊਟਫਿੱਟ 'ਚ ਬਹੁਤ ਪਿਆਰੀ ਲੱਗ ਰਹੀ ਹੈ। ਉਧਰ ਨੀਲ ਵ੍ਹਾਈਟ ਆਊਟਫਿੱਟ 'ਚ ਦਿਖ ਰਹੇ ਹਨ। 


ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ-' ਮੈਂ ਆਪਣੇ ਨੰਨ੍ਹੇ ਮੰਚਕਿਨ ਦੇ ਨਾਲ ਸਭ ਤੋਂ ਚੰਗਾ ਬਰਥਡੇਅ ਸੈਲੀਬਿਰੇਟ ਕੀਤਾ। ਇੰਨੇ ਸਾਰੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ'। 


ਇਸ ਤੋਂ ਪਹਿਲੇ ਫਾਦਰਸ ਡੇਅ ਦੇ ਖ਼ਾਸ ਮੌਕੇ ਕਾਜਲ ਨੇ ਆਪਣੇ ਪਤੀ ਗੌਤਮ ਅਤੇ ਪੁੱਤਰ ਨੀਲ ਦੀ ਤਸਵੀਰ ਸਾਂਝੀ ਕੀਤੀ ਸੀ। ਤਸਵੀਰ 'ਚ ਨੀਲ ਪਾਪਾ ਗੌਤਮ ਦੇ ਮੋਢੇ 'ਤੇ ਸੁੱਤੇ ਦਿਖ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-'ਹੈਪੀ ਫਰਸਟ ਫਾਦਰਸ ਡੇਅ। ਲਵ ਯੂ'।


ਕਾਜਲ ਅਗਰਵਾਲ ਅਤੇ ਬਿਜਨੈੱਸਮੈਨ ਗੌਤਮ ਕਿਚਲੂ ਨੇ 30 ਅਕਤੂਬਰ 2020 ਨੂੰ ਵਿਆਹ ਰਚਾਇਆ ਸੀ। ਜੋੜੇ ਨੇ 19 ਅਪ੍ਰੈਲ 2022 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ।

Aarti dhillon

This news is Content Editor Aarti dhillon