ਅਫ਼ਗਾਨਿਸਤਾਨ ਦੇ ਹਾਲਾਤ ਵੇਖ ਸਹਿਮੇ ਫ਼ਿਲਮੀ ਸਿਤਾਰੇ, ਸੋਸ਼ਲ ਮੀਡੀਆ 'ਤੇ ਬਿਆਨ ਕੀਤਾ ਔਰਤਾਂ ਦਾ ਦਰਦ

08/16/2021 3:46:49 PM

ਨਵੀਂ ਦਿੱਲੀ : ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਦਿਲ ਦਹਿਲਾ ਦੇਣ ਵਾਲੀਆਂ ਹਨ। ਸੜਕਾਂ ਤੋਂ ਲੈ ਕੇ ਏਅਰਪੋਰਟ ਤਕ ਹਜ਼ਾਰਾਂ ਦੀ ਗਿਣਤੀ 'ਚ ਭੀੜ੍ਹ ਨਜ਼ਰ ਆ ਰਹੀ ਹੈ। ਲੋਕ ਕਿਸੇ ਵੀ ਕੀਮਤ 'ਤੇ ਕਾਬੁਲ ਛੱਡ ਕੇ ਜਾਣਾ ਚਾਹੁੰਦੇ ਹਨ ਪਰ ਏਅਰਪੋਰਟ 'ਤੇ ਵੱਧ ਭੀੜ੍ਹ ਹੋਣ ਤੋਂ ਬਾਅਦ ਇਥੇ ਜਹਾਜ਼ਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਗਈ ਹੈ। ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਰੀਆਂ ਕਮਰਸ਼ੀਅਲ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਥੋਂ ਸਿਰਫ਼ ਆਰਮੀ ਜਹਾਜ਼ਾਂ ਦੇ ਸੰਚਾਲਨ ਨੂੰ ਆਗਿਆ ਦਿੱਤੀ ਗਈ ਹੈ। ਉਥੇ ਹੀ ਅਫ਼ਗਾਨਿਸਤਾਨ ਦੇ ਇਹ ਹਾਲਾਤ ਵੇਖ ਕੇ ਫ਼ਿਲਮੀ ਸਿਤਾਰਿਆਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਅਦਾਕਾਰਾ ਰਿਆ ਚੱਕਰਵਰਤੀ, ਆਲਿਆ ਭੱਟ ਦੀ ਮਾਂ ਸੋਨੀ ਰਾਜ਼ਦਾਨ, ਟਿਸਕਾ ਚੋਪੜਾ, ਸਵਰਾ ਭਾਸਕਰ ਨੇ ਟਵੀਟ ਕਰਕੇ ਉਥੇ ਦੀਆਂ ਔਰਤਾਂ ਤੇ ਆਬਾਦੀ ਨੂੰ ਲੈ ਕੇ ਆਪਣੀ ਫਿਕਰ ਜ਼ਾਹਿਰ ਕੀਤੀ ਹੈ। ਅਦਾਕਾਰਾ ਰਿਆ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ 'ਤੇ ਲਿਖਿਆ, ''ਜਦੋਂ ਪੂਰੀ ਦੁਨੀਆ 'ਚ ਔਰਤਾਂ ਦੇ ਸਮਾਨ ਵੇਤਨ ਲਈ ਲੜ ਰਹੀ ਹੈ, ਅਜਿਹੇ ਸਮੇਂ 'ਚ ਅਫ਼ਗਾਨਿਸਤਾਨ 'ਚ ਔਰਤਾਂ ਨੂੰ ਵੇਚਿਆ ਜਾ ਰਿਹਾ ਹੈ। ਉਥੇ ਔਰਤਾਂ ਖ਼ੁਦ ਵੇਤਨ ਬਣ ਗਈਆਂ ਹਨ। ਅਫ਼ਗਾਨਿਸਤਾਨ 'ਚ ਔਰਤਾਂ ਦੀ ਸਥਿਤੀ ਦਿਲ ਤੋੜਨ ਵਾਲੀ ਹੈ। ਗਲੋਬਲ ਲੀਡਰਸ ਨੂੰ ਅਪੀਲ ਕਰਦੀ ਹਾਂ ਕਿ ਇਸ ਦੇ ਖ਼ਿਲਾਫ਼ ਖੜ੍ਹੇ ਹੋਣ। ... ਔਰਤਾਂ ਵੀ ਇਨਸਾਨ ਹਨ।''


ਸਵਰਾ ਭਾਸਕਰ ਨੇ ਟਵੀਟ 'ਚ ''ਕਾਬੁਲ ਦੇ ਏਅਰਪੋਰਟ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਲੋਕ ਜਹਾਜ਼ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਨਾਲ ਸਵਰਾ ਨੇ ਦਿਲ ਟੁੱਟਣ ਵਾਲੇ ਇਮੋਜ਼ੀ ਸਾਂਝੇ ਕੀਤੇ ਹਨ।''

💔💔💔 https://t.co/m8RMNoTlqd

— Swara Bhasker (@ReallySwara) August 16, 2021

ਆਲਿਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਟਵੀਟ ਕਰਦਿਆਂ ਲਿਖਿਆ, ''ਜਿੱਥੇ ਇਕ ਦੇਸ਼ ਆਪਣੀ ਆਜ਼ਾਦੀ ਦਾ ਜ਼ਸ਼ਨ ਮਨਾ ਰਿਹਾ ਹੈ, ਉਥੇ ਹੀ ਦੂਜਾ ਦੇਸ਼ ਆਪਣੀ ਆਜ਼ਾਦੀ ਗੁਆ ਰਿਹਾ ਹੈ।''

While one country celebrates their Independence another loses theirs … what a world this is

— Soni Razdan (@Soni_Razdan) August 15, 2021

ਦੱਸ ਦਈਏ ਕਿ ਐਤਵਾਰ ਨੂੰ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ, ਪੂਰਾ ਅਫ਼ਗਾਨਿਸਤਾਨ ਹੁਣ ਤਾਲਿਬਾਨ ਦੇ ਸ਼ਾਸਨ ਅਧੀਨ ਆ ਗਿਆ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਗੁਆਂਢੀ ਦੇਸ਼ ਤਾਜਿਕਸਤਾਨ 'ਚ ਪਨਾਹ ਲਈ ਹੋਈ ਹੈ। ਇਸ ਦੇ ਨਾਲ ਹੀ ਤਾਲਿਬਾਨ ਦੇ ਹਥਿਆਰਬੰਦ ਮੈਂਬਰਾਂ ਵੱਲੋਂ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।

Growing up in #Kabul was unforgettably beautiful .. what has happened is heartbreaking .. Sending peace to this stunningly beautiful yet tragic country .. #KabulFalls #Afghanistan pic.twitter.com/5VCwwgfWfz

— Tisca Chopra (@tiscatime) August 16, 2021

ਸੋਮਵਾਰ ਦੀ ਸਵੇਰ ਨੂੰ ਵੀ ਹਜ਼ਾਰਾਂ ਲੋਕ ਕਾਬੁਲ ਤੋਂ ਬਾਹਰ ਜਾ ਰਹੇ ਸਨ। ਹਰ ਵਾਹਨ 'ਤੇ 20-25 ਲੋਕ ਕਿਸੇ ਨਾ ਕਿਸੇ ਢੰਗ ਨਾਲ ਸੁਰੱਖਿਅਤ ਪਨਾਹ ਲਈ ਤਿਆਰੀਆਂ ਕਰਦੇ ਦੇਖੇ ਗਏ। ਕਾਬੁਲ ਹਵਾਈ ਅੱਡੇ 'ਤੇ ਵੀ ਭਾਰੀ ਭੀੜ ਹੈ ਅਤੇ ਲੋਕ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਖਾਲੀ ਕਰਨ ਦੀ ਬੇਨਤੀ ਕਰ ਰਹੇ ਹਨ।

ਅਨੁਰਾਗ ਕਸ਼ਅਪ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਇਹ ਪੋਸਟ-

ਭੂਮੀ ਪੇਡਨੇਕਰ ਨੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਉੱਤੇ ਸਾਂਝੀ ਕੀਤੀ ਇਹ ਪੋਸਟ, ਜ਼ਾਹਿਰ ਕੀਤਾ ਲੋਕਾਂ ਦਾ ਦਰਦ।

sunita

This news is Content Editor sunita