ਪਤਨੀ ਨਾਲ ਤਸਵੀਰ ਸਾਂਝੀ ਕਰਦਿਆਂ ਜੋਰਡਨ ਸੰਧੂ ਨੇ ਲਿਖੇ ਪਿਆਰੇ ਬੋਲ, ਤੁਸੀਂ ਵੀ ਪੜ੍ਹੋ

01/29/2022 1:52:58 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ’ਚ ਬੱਝੇ ਹਨ। ਜੋਰਡਨ ਸੰਧੂ ਨੇ ਬਾਕੀ ਕਲਾਕਾਰਾਂ ਵਾਂਗ ਚੋਰੀ–ਛਿਪੇ ਵਿਆਹ ਨਹੀਂ ਕਰਵਾਇਆ, ਸਗੋਂ ਆਪਣੇ ਵਿਆਹ ਸਮਾਗਮ ਦੀਆਂ ਤਸਵੀਰਾਂ ਖ਼ੁਦ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ‘ਭਗਵਾਨ’ ਦੀ ਤੁਲਨਾ ਅੰਡਰਗਾਰਮੈਂਟਸ ਨਾਲ ਕਰਨ ’ਤੇ ਸ਼ਵੇਤਾ ਤਿਵਾਰੀ ਨੇ ਮੰਗੀ ਮੁਆਫ਼ੀ

ਕੁਝ ਘੰਟੇ ਪਹਿਲਾਂ ਜੋਰਡਨ ਨੇ ਇਕ ਤਸਵੀਰ ਆਪਣੀ ਪਤਨੀ ਨਾਲ ਸਾਂਝੀ ਕੀਤੀ ਹੈ। ਤਸਵੀਰ ’ਚ ਦੋਵੇਂ ਇਕ-ਦੂਜੇ ਵੱਲ ਪਿਆਰ ਨਾਲ ਦੇਖਦੇ ਨਜ਼ਰ ਆ ਰਹੇ ਹਨ ਤੇ ਨਾਲ ਹੀ ਥੋੜ੍ਹਾ ਹੱਸ ਵੀ ਰਹੇ ਹਨ।

ਜੋਰਡਨ ਨੇ ਇਸ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘ਰੱਖਾਂਗਾ ਬਣਾ ਕੇ ਤੈਨੂੰ ਰਾਣੀ ਆਪਣੀ, ਬਣੇਗੀ ਮਿਸਾਲ ਨੀਂ ਕਹਾਣੀ ਆਪਣੀ।’

 
 
 
 
View this post on Instagram
 
 
 
 
 
 
 
 
 
 
 

A post shared by Jordan Sandhu (@jordansandhu)

ਜੋਰਡਨ ਨੇ ਕੈਪਸ਼ਨ ਤੋਂ ਬਾਅਦ ਦਿਲ ਵਾਲੀ ਇਮੋਜੀ ਵੀ ਬਣਾਈ ਹੈ। ਇਸ ਤਸਵੀਰ ਹੇਠਾਂ ਬੰਟੀ ਬੈਂਸ ਤੇ ਨਿਰਵੈਰ ਪਨੂੰ ਨੇ ਕੁਮੈਂਟ ਕਰਦਿਆਂ ਦਿਲ ਵਾਲੀਆਂ ਇਮੋਜੀਜ਼ ਬਣਾਈਆਂ ਹਨ।

ਦੱਸ ਦੇਈਏ ਕਿ ਜੋਰਡਨ ਸੰਧੂ ਨੇ ਵਿਆਹ ਤੋਂ ਬਾਅਦ ਦੁਆਵਾਂ ਭੇਜਣ ਵਾਲਿਆਂ ਲਈ ਵੀ ਖ਼ਾਸ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਆਪਣੀ ਖ਼ੁਸ਼ੀ ’ਚ ਸਾਥ ਦੇਣ ਲਈ ਆਪਣੇ ਚਾਹੁਣ ਵਾਲਿਆਂ ਦਾ ਦਿਲੋਂ ਧੰਨਵਾਦ ਵੀ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh