ਰਿਲੀਜ਼ ਹੁੰਦੇ ਹੀ ਟਰੈਂਡਿੰਗ ''ਚ ਛਾਇਆ ਜੌਨ ਅਬ੍ਰਾਹਮ ਦੀ ਫ਼ਿਲਮ ‘ਅਟੈਕ’ ਦਾ ਟਰੇਲਰ (ਵੀਡੀਓ)

03/08/2022 2:08:17 PM

ਮੁੰਬਈ (ਬਿਊਰੋ) – ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਦੀ ਆਉਣ ਵਾਲੀ ਫ਼ਿਲਮ ‘ਅਟੈਕ ਭਾਗ 1’ ਦਾ ਟਰੇਲਰ ਬੀਤੇ ਦਿਨ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਐਕਸ਼ਨ ਤੇ ਐਂਟਰਟੇਨਮੈਂਟ ਦਾ ਡੋਜ਼ ਲੈ ਕੇ ਜੌਨ ਇਕ ਵਾਰ ਮੁੜ ‘ਅਟੈਕ’ ਲਈ ਤਿਆਰ ਹਨ। ਯੂਟਿਊਬ 'ਤੇ ਟਰੇਲਰ ਦੇ ਰਿਲੀਜ਼ ਹੁੰਦਿਆਂ ਹੀ ਇਹ ਟਰੈਂਡਿੰਗ 'ਚ ਛਾ ਗਿਆ ਅਤੇ ਟਰੈਂਡਿੰਗ ਨੰਬਰ 2 'ਤੇ ਹੈ। ਫ਼ਿਲਮ ਦੇ ਇਸ ਟਰੇਲਰ ਨੂੰ ਯੂਟਿਊਬ 'ਤੇ ਹੁਣ ਤੱਕ 13,746,864 ਵਾਰ ਵੇਖਿਆ ਜਾ ਚੁੱਕਾ ਹੈ। 

'ਅਟੈਕ' ਦੇ ਟਰੇਲਰ ’ਚ ਜੌਨ ਇਕ ਆਰਮੀ ਅਫ਼ਸਰ ਦੇ ਕਿਰਦਾਰ ’ਚ ਨਜ਼ਰ ਆ ਰਹੇ ਹਨ, ਜਿਸ ਲਈ ਦੋ ਤਾਰੀਖ਼ਾਂ ਸਭ ਤੋਂ ਖ਼ਾਸ ਹਨ। ਇਕ ਤਾਰੀਖ਼ ਉਹ, ਜਦੋਂ ਉਹ ਇਸ ਦੁਨੀਆ ’ਚ ਆਏ ਸਨ ਤੇ ਦੂਜੀ ਤਾਰੀਖ਼ ਉਹ ਜਦੋਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿਉਂ ਇਸ ਦੁਨੀਆ ’ਚ ਆਏ ਸਨ। ਮਜ਼ੇਦਾਰ ਗੱਲ ਇਹ ਹੈ ਕਿ ਇਸ ਵਾਰ ਜੌਨ ਦਾ ਕਿਰਦਾਰ ਕਿਸੇ ਆਮ ਆਰਮੀ ਜਵਾਨ ਦਾ ਨਹੀਂ, ਸਗੋਂ ਇਕ ਸੁਪਰਸੋਲਜਰ ਦਾ ਹੈ। ਇਹ ਟੈਕਨਾਲੋਜੀ ਉਸ ਦੇ ਸਰੀਰ ’ਚ ਫਿੱਟ ਹੈ। ਆਸਾਮ ਭਾਸ਼ਾ ’ਚ ਆਖੀਏ ਤਾਂ ਜੌਨ ਦਾ ਕਿਰਦਾਰ ਇਕ ਮਸ਼ੀਨ ਵਾਂਗ ਹੈ, ਜਿਸ ਨੂੰ ਟੈਕਨਾਲੋਜੀ ਦੀ ਮਦਦ ਨਾਲ ਸੁਪਰ ਪਾਵਰਫੁੱਲ ਬਣਾਇਆ ਗਿਆ ਹੈ। ਜੌਨ ਇਸ ’ਚ ਸੁਪਰ ਸੋਲਜਰ ਬਣੇ ਹਨ।

ਫ਼ਿਲਮ ਦੇ ਟਰੇਲਰ ’ਚ ਉਨ੍ਹਾਂ ਦਾ ਫੁੱਲ ਐਕਸ਼ਨ ਮੋਡ ਨਜ਼ਰ ਆ ਰਿਹਾ ਹੈ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜੋ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਜੌਨ ਦਾ ਸੁਪਰਸੋਲਜਰ ਕਿਰਦਾਰ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ। ਉਹ ਦੇਸ਼ ਲਈ ਦੁਸ਼ਮਣ ਦੇ ਇਲਾਕੇ ’ਚ ਦਾਖ਼ਲ ਹੁੰਦੇ ਹਨ, ਜਿਥੇ ਉਨ੍ਹਾਂ ਦੀ ਜ਼ਿੰਦਗੀ ਦਾ ਮਤਲਬ ਬਦਲਣ ਲੱਗਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 

Rahul Singh

This news is Content Editor Rahul Singh