1 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਜੌਨ ਅਬ੍ਰਾਹਮ ਦੀ ਫ਼ਿਲਮ ‘ਅਟੈਕ’ ਦਾ ਪਹਿਲਾ ਭਾਗ

02/04/2022 5:52:21 PM

ਮੁੰਬਈ (ਬਿਊਰੋ)– ਜੌਨ ਅਬ੍ਰਾਹਮ ਇਨ੍ਹੀਂ ਦਿਨੀਂ ਆਪਣੀ ਆਗਾਮੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਅਟੈਕ’ ਨੂੰ ਲੈ ਕੇ ਖ਼ੂਬ ਚਰਚਾ ’ਚ ਹਨ। ਦਸੰਬਰ ਮਹੀਨੇ ’ਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼

ਹੁਣ ਜੌਨ ਅਬ੍ਰਾਹਮ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਜੌਨ ਨੇ ਰਿਲੀਜ਼ ਡੇਟ ਦੇ ਨਾਲ ਇਹ ਵੀ ਦੱਸਿਆ ਹੈ ਕਿ ਇਹ ਫ਼ਿਲਮ ਦੋ ਭਾਗਾਂ ’ਚ ਰਿਲੀਜ਼ ਹੋਵੇਗੀ। ‘ਅਟੈਕ’ ਫ਼ਿਲਮ ਦਾ ਪਹਿਲਾ ਭਾਗ 1 ਅਪ੍ਰੈਲ, 2022 ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਇਸ ਦੇ ਦੂਜੇ ਭਾਗ ਦੀ ਰਿਲੀਜ਼ ਡੇਟ ਅਜੇ ਨਹੀਂ ਦੱਸੀ ਗਈ ਹੈ। ਪੋਸਟਰ ਸਾਂਝਾ ਕਰਦਿਆਂ ਜੌਨ ਲਿਖਦੇ ਹਨ, ‘ਤਿਆਰ ਹੋ ਜਾਓ ਦੇਸ਼ ਦੇ ਪਹਿਲੇ ਸੁਪਰ ਸੋਲਜਰ ਨੂੰ ਮਿਲਣ ਲਈ, ਜੋ ਦੇਸ਼ ਦੇ ਮਾਣ ਨੂੰ ਬਚਾਉਣ ਲਈ ਦੁਸ਼ਮਣਾਂ ’ਤੇ ਹਮਲਾ ਕਰੇਗਾ।’ ‘ਅਟੈਕ’ ਦਾ ਪਹਿਲਾ ਭਾਗ ਦੁਨੀਆ ਭਰ ਦੇ ਸਿਨੇਮਾਘਰਾਂ ’ਚ 1 ਅਪ੍ਰੈਲ, 2022 ਨੂੰ ਰਿਲੀਜ਼ ਹੋਣ ਜਾ ਰਿਹਾ ਹੈ।’

 
 
 
 
View this post on Instagram
 
 
 
 
 
 
 
 
 
 
 

A post shared by John Abraham (@thejohnabraham)

ਦੱਸ ਦੇਈਏ ਕਿ ਇਸ ਫ਼ਿਲਮ ਨੂੰ ਲਕਸ਼ੇ ਰਾਜ ਆਨੰਦ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਜੌਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼ ਤੇ ਰਕੁਲ ਪ੍ਰੀਤ ਸਿੰਘ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਪਹਿਲਾਂ 26 ਜਨਵਰੀ ਮੌਕੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh