‘ਮੌੜ’ ਫ਼ਿਲਮ ਦਾ ਗੀਤ ‘ਜਿਉਣਾ ਮੌੜ ਤੇ ਸਾਥੀ’ ਰਿਲੀਜ਼, ਦੇਖੋ ਵੀਡੀਓ

06/13/2023 4:48:17 PM

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਮੌੜ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਗੀਤ ਵੀ ਵੱਧ-ਚੜ੍ਹ ਕੇ ਸਰਾਹੇ ਜਾ ਰਹੇ ਹਨ।

ਹਾਲ ਹੀ ’ਚ ਫ਼ਿਲਮ ਦਾ ਨਵਾਂ ਗੀਤ ‘ਜਿਉਣਾ ਮੌੜ ਤੇ ਸਾਥੀ’ ਰਿਲੀਜ਼ ਹੋਇਆ ਹੈ। ਜਿਵੇਂ ਕਿ ਨਾਂ ਤੋਂ ਸਪੱਸ਼ਟ ਹੈ ਕਿ ਇਸ ਗੀਤ ’ਚ ਜਿਉਮਾ ਮੌੜ ਤੇ ਉਸ ਦੇ ਸਾਥੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ

ਗੀਤ ਨੂੰ ਐਮੀ ਵਿਰਕ ਨੇ ਗਾਇਆ ਹੈ। ਇਸ ਦੇ ਬੋਲ ਤੇ ਕੰਪੋਜ਼ੀਸ਼ਨ ਬੰਟੀ ਬੈਂਸ ਦੀ ਹੈ, ਜਿਸ ਨੂੰ ਸੰਗੀਤ ਜਸ਼ਨ ਇੰਦਰ ਵਲੋਂ ਦਿੱਤਾ ਗਿਆ ਹੈ।

ਗੀਤ ਨੂੰ ਸਾਂਝਾ ਕਰਦਿਆਂ ਐਮੀ ਨੇ ਲਿਖਿਆ, ‘‘ਸੱਜਣੋਂ ਸੁਣ ਕੇ ਦੱਸਿਓ ਗਾਣਾ ਕਿਵੇਂ ਲੱਗਿਆ? ਬਹੁਤ ਬਹੁਤ ਧੰਨਵਾਦ ਬੰਟੀ ਬੈਂਸ ਭਾਅ ਜੀ ਦਾ, ਜਿਨ੍ਹਾਂ ਨੇ ਇਹ ਗਾਣਾ ਲਿਖਿਆ ਤੇ ਜਤਿੰਦਰ ਮੌਹਰ ਭਾਅ ਜੀ ਦਾ, ਜਿਨ੍ਹਾਂ ਨੇ ਇਸ ਫ਼ਿਲਮ ਲਈ ਇੰਨੀ ਸਟੱਡੀ ਕੀਤੀ। ਕਾਰਜ ਗਿੱਲ ਤੇ ਨਾਦ ਸਟੂਡੀਓਜ਼ ਤੇ ਸਾਡੇ ਪ੍ਰੋਡਿਊਸਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ।’’

ਦੱਸ ਦੇਈਏ ਕਿ ਫ਼ਿਲਮ ’ਚ ਐਮੀ ਵਿਰਕ, ਦੇਵ ਖਰੌੜ, ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh