ਗੀਤ ਬੈਨ ਹੋਣ ਮਗਰੋਂ ਜੈਨੀ ਜੌਹਲ ਦਾ ਧਮਾਕੇਦਾਰ ਬਿਆਨ, ਆਖ ਦਿੱਤੀ ਵੱਡੀ ਗੱਲ

10/11/2022 3:01:52 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਜੈਨੀ ਜੌਹਲ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੌਨੀ ਜੌਹਲ ਨੇ ਕੁਝ ਦਿਨ ਪਹਿਲਾਂ ਆਪਣਾ ਗੀਤ ‘ਲੈਟਰ ਟੂ ਸੀ. ਐੱਮ.’ ਰਿਲੀਜ਼ ਕੀਤਾ ਸੀ, ਜਿਸ ਨੂੰ ਬੈਨ ਕਰ ਦਿੱਤਾ ਗਿਆ ਹੈ।

ਜੈਨੀ ਦਾ ਗੀਤ ਬੈਨ ਕਰਨ ਮਗਰੋਂ ਲੋਕ ਉਸ ਦੇ ਹੱਕ ’ਚ ਆ ਗਏ ਹਨ ਤੇ ਇਥੋਂ ਤਕ ਕਿ ਰਾਜਨੀਤਕ ਆਗੂ ਵੀ ਜੈਨੀ ਦੇ ਗੀਤ ਦੀ ਤਾਰੀਫ਼ ਕਰ ਰਹੇ ਹਨ ਤੇ ਆਪ ਸਰਕਾਰ ’ਤੇ ਨਿਸ਼ਾਨਾ ਵਿੰਨ੍ਹ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

ਇਸ ਸਭ ਵਿਚਾਲੇ ਜੈਨੀ ਨੇ ਇਕ ਪੋਸਟ ਸਾਂਝੀ ਕੀਤੀ ਹੈ। ਪੋਸਟ ਰਾਹੀਂ ਉਹ ਆਪਣੀ ਬੇਬਾਕੀ ਦਾ ਪ੍ਰਗਟਾਵਾ ਕਰ ਰਹੀ ਹੈ। ਜੈਨੀ ਪੋਸਟ ’ਚ ਲਿਖਦੀ ਹੈ, ‘‘ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ।’’

ਇਹ ਸ਼ਬਦ ਹੈ ਤਾਂ ਸਿੱਧੂ ਮੂਸੇ ਵਾਲਾ ਦੇ ਗੀਤ ‘ਐੱਸ. ਵਾਈ. ਐੱਲ.’ ਦੇ ਪਰ ਇਨ੍ਹਾਂ ਸ਼ਬਦਾਂ ਨਾਲ ਜੈਨੀ ਨੇ ਇਹ ਬਿਆਨ ਕਰ ਦਿੱਤਾ ਹੈ ਕਿ ਹੁਣ ਉਹ ਅਜਿਹੇ ਗੀਤ ਕੱਢਣੇ ਬੰਦ ਨਹੀਂ ਕਰੇਗੀ, ਸਗੋਂ ਹੋਰ ਗੀਤ ਕੱਢੇਗੀ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਜੈਨੀ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਚਾਹੁਣ ਵਾਲਿਆਂ ਨੂੰ ਇਹ ਦੱਸ ਰਹੀ ਹੈ ਕਿ ਉਹ ਠੀਕ ਹੈ। ਅਸਲ ’ਚ ਕੁਝ ਲੋਕਾਂ ਵਲੋਂ ਮੈਸਿਜ ਕਰਕੇ ਉਸ ਦਾ ਹਾਲ-ਚਾਲ ਪੁੱਛਿਆ ਜਾ ਰਿਹਾ ਸੀ, ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਜੈਨੀ ਨੇ ਵੀਡੀਓ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh