ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਗੀਤ ’ਚ ਜੈਨੀ ਜੌਹਲ ਨੇ ਸਰਕਾਰ ਦੇ ਨਾਲ ਕਲਾਕਾਰਾਂ ਨੂੰ ਪਾਈ ਝਾੜ (ਵੀਡੀਓ)

07/28/2022 11:34:05 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਜੈਨੀ ਜੌਹਲ ਨੇ ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਗੀਤ ਅੱਜ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਦਾ ਨਾਂ ਹੈ ‘ਮੂਸ’। ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਇਸ ਗੀਤ ’ਚ ਜੈਨੀ ਜੌਹਲ ਨੇ ਸਰਕਾਰ ਤੇ ਕਲਾਕਾਰਾਂ ਨੂੰ ਝਾੜ ਪਾਈ ਹੈ।

ਗੀਤ ਦੀ ਸ਼ੁਰੂਆਤ ’ਚ ਜੈਨੀ ਸਿੱਧੂ ਮੂਸੇ ਵਾਲਾ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰਾਂ ਨੂੰ ਲਾਹਨਤਾਂ ਪਾਉਂਦੀ ਸੁਣਾਈ ਦਿੰਦੀ ਹੈ ਤੇ ਨਾਲ ਕਹਿੰਦੀ ਹੈ ਕਿ ਮੂਸੇ ਜੱਟ ਨੂੰ ਤੁਸੀਂ ਮਾਰ ਕੇ ਅਮਰ ਕਰ ਗਏ ਹੋ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਦੀ ਤਸਵੀਰ ਲੱਗੀ ਟੀ-ਸ਼ਰਟ ’ਤੇ ਮਚਿਆ ਹੰਗਾਮਾ, ਫਲਿਪਕਾਰਟ ਦੇ ਬਾਈਕਾਟ ਦੀ ਉਠੀ ਮੰਗ

ਇਸ ਤੋਂ ਬਾਅਦ ਜੈਨੀ ਸਰਕਾਰ ਨੂੰ ਝਾੜ ਪਾਉਂਦੀ ਨਜ਼ਰ ਆਉਂਦੀ ਹੈ। ਜੈਨੀ ਕਹਿੰਦੀ ਹੈ ਕਿ ਸੁਰੱਖਿਆ ਦੇ ਕੇ ਉਨ੍ਹਾਂ ਨੇ ਗੁੰਡਿਆਂ ਨੂੰ ਪਾਲਿਆ ਹੈ ਤੇ ਗੰਦੀਆਂ ਸਿਆਸਤਾਂ ਨੇ ਸਾਡਾ ਹੀਰਾ ਖਾ ਲਿਆ ਹੈ।

ਪੰਜਾਬੀ ਕਲਾਕਾਰਾਂ ਬਾਰੇ ਬੋਲਦਿਆਂ ਜੈਨੀ ਕਹਿੰਦੀ ਹੈ ਕਿ ਇੰਡਸਟਰੀ ਝੂਠੇ ਬੰਦਿਆਂ ਦੀ ਹੈ, ਜਿਨ੍ਹਾਂ ਨੇ ਸਿਰਫ ‘ਆਰ. ਆਈ. ਪੀ.’ ਤੇ ਟੁੱਟੇ ਦਿਲ ਪਾ ਕੇ ਗੱਲ ਸਾਰ ਦਿੱਤੀ ਹੈ।

ਜੈਨੀ ਨੇ ਇਹ ਵੀ ਕਿਹਾ ਕਿ ਕੁਝ ਅਜਿਹੇ ਝੂਠੇ ਦੋਸਤ ਵੀ ਉਸ ਦੇ ਨਾਲ ਸਨ, ਜੋ ਸਿਰਫ ਗੀਤਾਂ ਤੇ ਕੋਲੈਬਸ ਲਈ ਹੀ ਉਸ ਦੇ ਨਾਲ ਸਨ ਤੇ ਮੌਤ ਦੇ ਡਰੋਂ ਇਨਸਾਫ ਦੀ ਗੱਲ ਨਹੀਂ ਕਰ ਰਹੇ।

ਅਖੀਰ ’ਚ ਜੈਨੀ ਜੌਹਲ ਸਿੱਧੂ ਦੇ ਮਾਪਿਆਂ ਦੀ ਗੱਲ ਕਰਦੀ ਹੈ, ਜਿਨ੍ਹਾਂ ਨੇ ਇੰਨੇ ਵੱਡੇ ਦੁੱਖ ’ਚ ਵੀ ਹਿੰਮਤ ਬਣਾਈ ਰੱਖੀ।

ਨੋਟ- ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh