ਪਾਕਿਸਤਾਨ ’ਚ ਦਿੱਤਾ ਬਿਆਨ ਇੰਨਾ ਵੱਡਾ ਬਣ ਜਾਵੇਗਾ ਅੰਦਾਜ਼ਾ ਨਹੀਂ ਸੀ : ਜਾਵੇਦ ਅਖਤਰ

02/27/2023 11:19:33 AM

ਨਵੀਂ ਦਿੱਲੀ (ਬਿਊਰੋ) - ਸਰਲ ਸ਼ਬਦਾਂ ਅਤੇ ਛੋਟੇ-ਛੋਟੇ ਵਾਕਾਂ ’ਚ ਵੱਡੀ ਗੱਲ ਕਹਿਣ ਦਾ ਜਾਵੇਦ ਅਖਤਰ ਦਾ ਅੰਦਾਜ਼ ਰਿਹਾ ਹੈ। ਉਨ੍ਹਾਂ ਦੀ ਲਿਖਤ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਹਾਲ ਹੀ ’ਚ ਗੁਆਂਢੀ ਦੇਸ਼ ’ਚ ਉਨ੍ਹਾਂ ਵੱਲੋਂ ਕਹੀ ਗਈ ਇਕ ਛੋਟੀ ਜਿਹੀ ਗੱਲ ਨੇ ਤੂਫਾਨ ਮਚਾ ਦਿੱਤਾ ਹੈ ਅਤੇ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਇੰਨੀ ਵੱਡੀ ਗੱਲ ਕਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ 'ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...

ਦਰਅਸਲ ਉਹ ‘ਫੈਜ਼ ਫੈਸਟੀਵਲ’ ’ਚ ਸ਼ਿਰਕਤ ਕਰਨ ਲਈ ਪਾਕਿਸਤਾਨ ’ਚ ਲਾਹੌਰ ਗਏ ਸਨ ਅਤੇ ਉੱਥੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੂੰ ਕਿਹਾ ਗਿਆ ਕਿ ਭਾਰਤ ਦੇ ਕਲਾਕਾਰਾਂ ਨੂੰ ਪਾਕਿਸਤਾਨ ’ਚ ਜਿਨ੍ਹਾਂ ਪਿਆਰ-ਸਤਿਕਾਰ ਮਿਲਦਾ ਹੈ | ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤ ’ਚ ਉਸੇ ਤਰ੍ਹਾਂ ਨਾਲ ਨਹੀਂ ਅਪਣਾਇਆ ਜਾਂਦਾ।

ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਪਹੁੰਚੇ ਰਿਸ਼ੀਕੇਸ਼, ਕਿਹਾ- ਜ਼ਿੰਦਗੀ ਦੇ ਸਫ਼ਰ 'ਚ ਕਈ ਵਾਰ ਕੰਮ ਤੇ ਕਰਮ ਇਕੱਠੇ ਚੱਲਦੇ ਨੇ

ਜਾਵੇਦ ਅਖਤਰ ਦੀ ਗੱਲ ਨੂੰ ਪਾਕਿਸਤਾਨੀਆਂ ਨੇ ਦਿਲ ’ਤੇ ਲੈ ਲਿਆ ਅਤੇ ਬੁਰਾ ਮਹਿਸੂਸ ਕੀਤਾ। ਦਿਲਚਸਪ ਗੱਲ ਇਹ ਹੈ ਕਿ ਜਾਵੇਦ ਅਖਤਰ ਦੇ ਇਸ ਬਿਆਨ ’ਤੇ ਉਸ ਸਮੇਂ ਮੌਜੂਦ ਲੋਕਾਂ ਨੇ ਤਾੜੀਆਂ ਵਜਾਈਆਂ ਪਰ ਫਿਰ ਗੁੱਸੇ ’ਚ ਆ ਗਏ ਅਤੇ ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਾਵੇਦ ਅਖਤਰ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਦੇਣਾ ਚਾਹੀਦਾ ਸੀ। ਇਹ ਤੂਫਾਨ ਅਜੇ ਥੰਮਿਆ ਨਹੀਂ ਹੈ ਅਤੇ ਇਸ ਪੂਰੇ ਵਿਵਾਦ ’ਤੇ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬਿਆਨ ਨਾਲ ਪਾਕਿਸਤਾਨ ’ਚ ਖਲਬਲੀ ਮਚ ਜਾਵੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita