ਜੱਸੀ ਗਿੱਲ ਨੇ ਤਾਜ਼ਾ ਕੀਤੀਆਂ ਕਾਲਜ ਸਮੇਂ ਦੀਆਂ ਯਾਦਾਂ, ਪੁਰਾਣੀ ਵੀਡੀਓ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

05/26/2021 1:42:39 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੀ ਇੰਸਟਾਗ੍ਰਾਮ ’ਤੇ ਪ੍ਰਸਿੱਧੀ ਕਾਫੀ ਜ਼ਿਆਦਾ ਹੈ। ਜੱਸੀ ਗਿੱਲ ਦੇ ਇੰਸਟਾਗ੍ਰਾਮ ’ਤੇ 8 ਮਿਲੀਅਨ ਫਾਲੋਅਰਜ਼ ਹਨ। ਆਪਣੇ ਚਾਹੁਣ ਵਾਲਿਆਂ ਲਈ ਜੱਸੀ ਹਰ ਦਿਨ ਕੁਝ ਨਾ ਕੁਝ ਪੋਸਟ ਜ਼ਰੂਰ ਕਰਦੇ ਰਹਿੰਦੇ ਹਨ।

ਹਾਲ ਹੀ ’ਚ ਜੱਸੀ ਗਿੱਲ ਨੇ ਇਕ ਪੁਰਾਣੀ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਹ ਵੀਡੀਓ ਜੱਸੀ ਗਿੱਲ ਦੇ ਕਾਲਜ ਸਮੇਂ ਦੀ ਹੈ, ਜਿਥੇ ਉਹ ਕਿਸੇ ਪ੍ਰੋਗਰਾਮ ’ਚ ਪੇਸ਼ਕਾਰੀ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨਾਲ ਸਾਹਮਣੇ ਆਈਆਂ ਸਿੱਧੂ ਮੂਸੇ ਵਾਲਾ ਦੀਆਂ ਇਹ ਤਸਵੀਰਾਂ

ਜੱਸੀ ਗਿੱਲ ਵੀਡੀਓ ਸਾਂਝੀ ਕਰਦਿਆਂ ਇਸ ਦੀ ਕੈਪਸ਼ਨ ’ਚ ਲਿਖਦੇ ਹਨ, ‘ਸਾਡੇ ਵਾਂਗੂ ਤੂੰ ਵੀ ਕੱਲਾ ਰੋਇਆ ਕਰੇਗਾ। ਕਾਲਜ ਦਿਨਾਂ ’ਚ ਵਾਪਸੀ। ਪੁਰਾਣੇ ਦਿਨਾਂ ਦਾ ਅਹਿਸਾਸ।’

 
 
 
 
 
View this post on Instagram
 
 
 
 
 
 
 
 
 
 
 

A post shared by Jassie Gill (@jassie.gill)

ਦੱਸਣਯੋਗ ਹੈ ਕਿ ਜੱਸੀ ਗਿੱਲ ਦੀ ਇਸ ਵੀਡੀਓ ਨੂੰ 1 ਘੰਟੇ ਅੰਦਰ 2 ਲੱਖ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਉਥੇ ਤੁਹਾਨੂੰ ਦੱਸ ਦੇਈਏ ਕਿ ਜੱਸੀ ਗਿੱਲ ਬਾਲੀਵੁੱਡ ਫ਼ਿਲਮਾਂ ’ਚ ਵੀ ਕੰਮ ਕਰ ਰਹੇ ਹਨ। ਜੱਸੀ ਗਿੱਲ ਕੁਝ ਸਮਾਂ ਪਹਿਲਾਂ ਗੀਤ ‘ਹੋਏ ਹੋਏ’ ਰਿਲੀਜ਼ ਹੋਇਆ ਸੀ, ਜੋ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh