ਮੁੜ ਚਰਚਾ ''ਚ ਜੈਸਮੀਨ ਸੈਂਡਲਸ, ਗੈਰੀ ਸੰਧੂ ਨਹੀਂ ਸਗੋਂ ਇਹ ਤਸਵੀਰਾਂ ਨੇ ਵਜ੍ਹਾ

09/04/2020 9:26:10 PM

ਜਲੰਧਰ(ਬਿਊਰੋ) — 'ਲੱਡੂ' ਅਤੇ 'ਬੰਬ ਜੱਟ' ਵਰਗੇ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 4 ਸਤੰਬਰ 1990 ਨੂੰ ਜਲੰਧਰ 'ਚ ਹੋਇਆ। ਜੈਸਮੀਨ ਨੇ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ।

ਦੱਸ ਦੇਈਏ ਕਿ ਜੈਸਮੀਨ ਸੈਂਡਲਸ ਗਾਇਕਾ ਹੋਣ ਦੇ ਨਾਲ-ਨਾਲ ਇਕ ਚੰਗੀ ਲੇਖਿਕਾ ਵੀ ਹੈ। ਉਨ੍ਹਾਂ ਦਾ ਡੈਬਿਊ ਗੀਤ 'ਮੁਸਕਾਨ' ਸੀ, ਜੋ ਕਿ ਕਾਫ਼ੀ ਹਿੱਟ ਹੋਇਆ ਸੀ। ਬੇਹਿਤਰੀਨ ਆਵਾਜ਼ ਦੇ ਨਾਲ ਜੈਸਮੀਨ ਸੈਂਡਲ ਆਪਣੇ ਬੋਲਡ ਲੁੱਕ ਲਈ ਵੀ ਪਛਾਣੀ ਜਾਂਦੀ ਹੈ। ਜਾਣਕਾਰੀ ਮੁਤਾਬਕ ਜਦੋਂ ਵੀ ਜੈਸਮੀਨ ਨੇ ਜਿਹੜਾ ਵੀ ਗੀਤ ਗਾਇਆ ਹੈ, ਉਹ ਸੁਪਰਹਿੱਟ ਹੀ ਹੋਇਆ ਹੈ।

ਜੈਸਮੀਨ ਆਪਣੀ ਦਲੇਰ ਸ਼ਖਸੀਅਤ ਲਈ ਜਾਣੀ ਜਾਂਦੀ ਹੈ ਅਤੇ ਉਸ ਦੀ ਮਜ਼ਬੂਤ ਆਵਾਜ਼ ਉਸ ਦੀ ਸ਼ਖਸੀਅਤ ਨੂੰ ਸਭ ਤੋਂ ਵੱਖਰੀ ਬਣਾਉਂਦੀ ਹੈ। ਗਾਇਕਾ ਨੇ ਪਿਛਲੇ ਸਾਲ 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਵਚਾਰੀ', 'ਪਾਰਟੀ ਗੈਰ ਰੁਕਣ', 'ਇੱਲੀਗਲ ਵੈਪਨ' ਆਦਿ ਕਈ ਹਿੱਟ ਗੀਤ ਦੇ ਚੁੱਕੀ ਹੈ।

ਪੰਜਾਬੀ ਫ਼ਿਲਮ ਉਦਯੋਗ ਦੀ ਜਿੱਥੇ ਗੱਲ ਹੁੰਦੀ ਹੈ ਤਾਂ ਉੱਥੇ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦਾ ਨਾਂ ਜ਼ਰੂਰ ਆਉਂਦਾ ਹੈ। 'ਸਿੱਪ ਸਿੱਪ' ਗੀਤ, ਜੋ ਕਿ ਗੈਰੀ ਸੰਧੂ ਦੁਆਰਾ ਲਿਖਿਆ ਗਿਆ ਹੈ ਅਤੇ ਜੈਸਮੀਨ ਦੁਆਰਾ ਗਾਇਆ ਗਿਆ ਹੈ। ਲੋਕਾਂ ਵਲੋਂ ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਗਿਆ। ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਪਿਆਰ ਤਾਂ ਜਗਜ਼ਾਹਿਰ ਹੈ। ਕਈ ਵਾਰ ਦੋਵਾਂ ਨੂੰ ਇੱਕਠੇ ਦੇਖਿਆ ਗਿਆ ਹੈ।

ਦੱਸ ਦੇਈਏ ਕਿ ਜੈਸਮੀਨ ਨੇ ਵੀ ਇਕ ਟੈਟੂ ਬਣਵਾਇਆ ਸੀ, ਜੋ ਕਿ ਕਾਫ਼ੀ ਸੁਰਖੀਆਂ 'ਚ ਰਿਹਾ ਸੀ। ਸੰਗੀਤ ਜਗਤ ਦੀ 'ਗੁਲਾਬੀ ਕੁਈਨ' ਜੈਸਮੀਨ ਸੈਂਡਲਾਸ ਦਾ ਟੈਟੂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ। ਉਸ ਨੇ ਆਪਣੀ ਬਾਂਹ 'ਤੇ ਇਕ ਟੈਟੂ ਬਣਵਾਇਆ ਸੀ, ਜੋ ਕੁਝ ਹੋਰ ਨਹੀਂ ਸਗੋਂ ਗੁਰਬਾਣੀ ਦੀ ਇਕ ਪਵਿੱਤਰ ਤੁਕ ਸੀ। ਉਹ ਤੁਕ ਹੈ ''ਏ ਸ਼ਰੀਰਾਂ ਮੇਰਿਆ ਇਸ ਜਗ ਮਾਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ।''

ਦੱਸਣਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਜੈਸਮੀਨ ਸੈਂਡਲਸ ਨੇ ਕਿਹਾ ਸੀ ਕਿ, ''ਲੋਕ ਮੈਨੂੰ ਇਕ ਫਲਾਪ ਕਲਾਕਾਰ ਮੰਨਦੇ ਸਨ। ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਤਾਂ ਕਿਸੇ ਨੇ ਵੀ ਮੇਰਾ ਸਮਰਥਨ ਨਾ ਕੀਤਾ। ਲੋਕਾਂ ਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਅਤੇ ਕਿਹਾ ਕਿ ਮੈਂ ਸੰਗੀਤ 'ਚ ਕਦੇ ਵੀ ਕੁਝ ਨਹੀਂ ਕਰ ਸਕਦੀ।”ਮੈਨੂੰ ਆਪਣੀ ਆਵਾਜ਼ ਨੂੰ ਲੈ ਕੇ ਕਾਫ਼ੀ ਨਿੰਦਿਆ ਸਹਿਣੀ ਪਈ ਸੀ।“

ਬਾਲੀਵੁੱਡ 'ਚ ਲੋਕ ਕਹਿੰਦੇ ਸਨ ਕਿ ਮੇਰੀ ਆਵਾਜ਼ ਸੁਣ ਕੇ ਲੱਗਦਾ ਹੈ ਕਿ ਮੈਂ 50 ਸਾਲਾਂ ਦੀ ਕੋਈ ਮੋਟੀ ਔਰਤ ਹਾਂ ਪਰ ਉਹੀ ਔਰਤ ਹੁਣ ਉਨ੍ਹਾਂ ਨੂੰ ਚੰਗੀ ਲੱਗਦੀ ਹੈ। ਜੇ ਉਸ ਸਮੇਂ ਮੈਂ ਆਪਣੇ ਆਪ 'ਤੇ ਵਿਸ਼ਵਾਸ ਨਾ ਕਰਦੀ ਤਾਂ ਅੱਜ ਇਸ ਮੰਜ਼ਿਲ 'ਤੇ ਨਹੀਂ ਹੋਣਾ ਸੀ। ਦੱਸ ਦੇਈਏ ਪੰਜਾਬੀ ਸੰਗੀਤ ਤੋਂ ਪਹਿਲਾਂ ਜੈਸਮੀਨ ਬਾਲੀਵੁੱਡ 'ਚ ਮਸ਼ਹੂਰ ਗੀਤ 'ਯਾਰ ਨਾ ਮਿਲੇ' ਨੂੰ ਵੀ ਆਪਣੀ ਸੁਰੀਲੀ ਆਵਾਜ਼ ਦੇ ਚੁੱਕੀ ਹੈ।

sunita

This news is Content Editor sunita