ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗੀਤਾਂ ਨੂੰ ਲੈ ਕੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਲਿਆ ਵੱਡਾ ਫ਼ੈਸਲਾ

06/17/2022 12:38:33 PM

ਬਾਲੀਵੁੱਡ ਡੈਸਕ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਮੁੜ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗੀਤਾਂ ਨੂੰ ਲੈ ਕੇ ਸਰੋਤਿਆਂ ਨੇੇ ਆਪੋ-ਆਪਣੇ ਪ੍ਰਤੀਕਰਮ ਦਿੱਤੇ ਹਨ। ਇਸੇ ਦਰਮਿਆਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਕੇ ਵੱਡਾ ਐਲਾਨ ਕੀਤਾ ਹੈ। ਜਸਬੀਰ ਜੱਸੀ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਹ ਕਦੇ ਵੀ ਹਥਿਆਰਾਂ, ਸ਼ਰਾਬ ਅਤੇ ਡਰੱਗਜ਼ ਵਾਲੇ ਗੀਤ ਨਹੀਂ ਗਾਵੇਗਾ।

ਇਹ  ਵੀ ਪੜ੍ਹੋ : ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਤਾਰੀਖ਼ ਦਾ ਐਲਾਨ

ਜਸਬੀਰ ਜੱਸੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਇਕ ਗੱਲ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗੀਤ ਨਹੀਂ ਕਰਾਂਗਾ। ਭਾਵੇਂ ਮੇਰਾ ਨਾਮ ਅਤੇ ਮੇਰੇ ਗੀਤ ਬਿੱਲਬੋਰਡ ਚਾਰਟ ’ਚ ਆਉਣ ਜਾਂ ਨਾ । ਮੈਨੂੰ ਉਨ੍ਹਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਜੋ ਕਹਿੰਦੇ ਹਨ ਕਿ ਅਸਲੇ ਤੇ ਨਸ਼ੇ ਵਾਲੇ ਗੀਤ ਕਰੋ ਤਾਂ ਕਿ ਮੈਂ ਵੀ ਇਨ੍ਹਾਂ ਚਾਰਟਸ ’ਚ ਆ ਸਕਾਂ।

ਜਸਬੀਰ ਜੱਸੀ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਨਾਲ ਜੁੜੇ ਹੋਏ ਹਨ ਅਤੇ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਰਹੇ ਹਨ। 

ਇਹ  ਵੀ ਪੜ੍ਹੋ : 'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

ਜਸਬੀਰ ਜੱਸੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਇਕ ਮਸ਼ਹੂਰ ਗਾਇਕ ਵਜੋਂ ਪ੍ਰਸਿੱਧ ਹਨ । ਉਨ੍ਹਾਂ ਨੇ ਗਾਇਕੀ ’ਚ ਹਰ ਤਰ੍ਹਾਂ ਦਾ ਗੀਤ ਗਾਇਆ ਹੈ । ਗਾਇਕ ਦੇ ਵੱਲੋਂ ਗਾਏ ਗੀਤਾਂ ’ਚ ‘ਹੀਰ’, ‘ਕੋਕਾ’ ਅਤੇ ‘ਦਿਲ ਲੈ ਗਈ ਕੁੜੀ’ ਵਰਗੇ ਮਸ਼ਹੂਰ ਗੀਤ ਸ਼ਾਮਲ ਹਨ। ਜਸਬੀਰ ਜੱਸੀ ਅਕਸਰ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ ।

Anuradha

This news is Content Editor Anuradha